Kitchen Tips: ਆਪਣੀ ਰਸੋਈ ਨੂੰ ਸਾਫ-ਸੁਥਰਾ ਤੇ ਕੀਟਾਣੂ ਮੁਕਤ ਰੱਖਣ ਲਈ ਪੜ੍ਹੋ ਇਹ ਖ਼ਬਰ
Tuesday, Sep 22, 2020 - 10:41 AM (IST)
ਜਲੰਧਰ (ਬਿਊਰੋ) - ਕੋਰੋਨਾ ਦੇ ਕਾਰਨ ਏਨੀਂ ਦਿਨੀਂ ਬਹੁਤ ਸਾਰੇ ਲੋਕ ਆਪਣੇ ਆਲੇ-ਦੁਆਲੇ ਦੀ ਸਾਫ-ਸਫਾਈ ਨੂੰ ਜ਼ਿਆਦਾ ਅਹਿਮੀਅਤ ਦੇ ਰਹੇ ਹਨ। ਜਿਸ ਕਰਕੇ ਲੋਕ ਵਾਰ-ਵਾਰ ਹੱਥ ਧੋਣਾ, ਇਕ ਦੂਜੇ ਤੋਂ ਸਮਾਜਿਕ ਦੂਰੀ ਬਣਾਈ ਰੱਖਣਾ ਅਤੇ ਆਪਣੇ ਮੂੰਹ ’ਤੇ ਮਾਸਕ ਪਹਿਣ ਵਰਗੇ ਅਹਿਤਿਆਤ ਲਗਾਤਾਰ ਵਰਤ ਰਹੇ ਹਨ। ਘਰ ਦੇ ਨਾਲ-ਨਾਲ ਰਸੋਈ ਅਜਿਹੀ ਜਗ੍ਹਾ ਹੈ, ਜਿੱਥੇ ਸਾਨੂੰ ਸਫਾਈ ਦਾ ਕਾਫੀ ਧਿਆਨ ਰੱਖਣਾ ਚਾਹੀਦਾ ਹੈ। ਇਹ ਉਹ ਸਥਾਨ ਹੈ, ਜਿੱਥੇ ਅਸੀਂ ਆਪਣੇ ਲਈ ਅਤੇ ਆਪਣੇ ਪੂਰੇ ਪਰਿਵਾਰ ਲਈ ਖਾਣ ਲਈ ਭੋਜਨ ਤਿਆਰ ਕਰਦੇ ਹਨ। ਇਸ ਲਈ ਸਾਡੀ ਰਸੋਈ ਦੀ ਸਫਾਈ ਸਾਡੇ ਲਈ ਸਭ ਤੋਂ ਅਹਿਮ ਹੈ। ਆਪਣੀ ਰਸੋਈ ਨੂੰ ਸਵੱਛ, ਸਾਫ ਅਤੇ ਜੀਵਾਣੂ ਮੁਕਤ ਰੱਖਣ ਲਈ ਅੱਜ ਅਸੀਂ ਤੁਹਾਨੂੰ ਕੁਝ ਖ਼ਾਸ ਸੁਝਾਅ ਦੇਣ ਜਾ ਰਹੇ ਹਾਂ...
ਗੈਸ ਚੁੱਲ੍ਹਾ
ਗੈਸ ਚੁੱਲ੍ਹਾਂ ਜਾਂ ਸਟੋਵ ਉਹ ਹੈ, ਜਿਸ ਉੱਤੇ ਖਾਣਾ ਪਕਾਇਆ ਜਾਂਦਾ ਹੈ । ਮਾਹਿਰਾਂ ਮੁਤਾਬਕ ਹਰ ਵਾਰੀ ਖਾਣਾ ਬਨਾਉਣ ਤੋਂ ਬਾਅਦ ਗੈਸ ਚੁੱਲ੍ਹੇ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ । ਸਟੋਵ ਨੂੰ ਸਾਬਣ ਜਾਂ ਡਿਟਰਜੈਂਟ ਅਤੇ ਪਾਣੀ ਦੇ ਮਿਸ਼ਰਣ ਦੀ ਵਰਤੋਂ ਦੇ ਨਾਲ ਸਾਫ ਕਰਨ ਚਾਹੀਦਾ ਹੈ । ਇਸ ਨਾਲ ਅਸੀਂ ਆਪਣੇ ਪਰਿਵਾਰ ਨੂੰ ਬੀਮਾਰੀਆਂ ਤੋਂ ਦੂਰ ਰੱਖ ਸਕਦੇ ਹਾਂ ।
ਪੜ੍ਹੋ ਇਹ ਵੀ ਖਬਰ - ਇਨ੍ਹਾਂ ਸਾਰੀਆਂ ਚੀਜ਼ਾਂ ਦਾ ਜ਼ਰੂਰ ਕਰੋ ਇਸਤੇਮਾਲ, ਕਦੇ ਨਹੀਂ ਹੋਵੇਗਾ ‘ਕੈਂਸਰ’
ਸਲੈਬ ਨੂੰ ਕੀਟਾਣੂਆਂ ਤੋਂ ਮੁਕਤ ਰੱਖੋ
ਸਲੈਬ ਖਾਣ-ਪੀਣ ਵਾਲੀ ਚੀਜ਼ਾਂ ਰੱਖਣ ਦੇ ਕੰਮ ਆਉਂਦੀ ਹੈ। ਸਲੈਬ ਦੇ ਉੱਪਰ ਅਸੀਂ ਸਬਜ਼ੀਆਂ, ਫਲ ਅਤੇ ਹੋਰ ਸਮੱਗਰੀ ਧੋਏ ਜਾਣ ਤੋਂ ਪਹਿਲਾਂ ਤੇ ਬਾਅਦ ‘ਚ ਵੀ ਰੱਖਦੇ ਹਾਂ। ਕੀਟਾਣੂਆਂ ਦੇ ਨਾਲ ਪੈਦਾ ਹੋਣ ਵਾਲੀਆਂ ਬੀਮਾਰੀ ਨੂੰ ਰੋਕਣ ਲਈ ਰਸੋਈ ਦੀਆਂ ਸਲੈਬਾਂ ਨੂੰ ਚਮਕਦਾਰ ਅਤੇ ਸਾਫ ਹੋਣਾ ਚਾਹੀਦਾ ਹੈ ।
ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਸਾਰਾ ਦਿਨ ਥਕਾਵਟ ਤੇ ਕਮਜ਼ੋਰੀ ਹੁੰਦੀ ਹੈ ਮਹਿਸੂਸ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਸਬਜ਼ੀਆਂ ਕੱਟਣ ਵਾਲਾ ਬੋਰਡ
ਸਬਜ਼ੀਆਂ ਕੱਟਣ ਦੇ ਲਈ ਵਰਤੇ ਜਾਂਦੇ ਚੌਪਿੰਗ ਬੋਰਡ ਦਾ ਚੰਗੀ ਤਰ੍ਹਾਂ ਸਾਫ ਤੇ ਕੀਟਾਣੂ ਮੁਕਤ ਹੋਣਾ ਜ਼ਰੂਰੀ ਹੈ । ਇਸ ਲਈ ਸਬਜ਼ੀਆਂ ਕੱਟਣ ਵਾਲੇ ਬੋਰਡ ਨੂੰ ਨਿਯਮਤ ਤੌਰ ‘ਤੇ ਸਾਫ਼ ਕਰਨਾ ਚਾਹੀਦਾ ਹੈ । ਹੋ ਸਕੇ ਤਾਂ ਨਮਕ ਅਤੇ ਨਿੰਬੂ ਪਾਣੀ ਦੇ ਮਿਸ਼ਰਣ ਦੀ ਵਰਤੋਂ ਦੇ ਨਾਲ ਇਸ ਨੂੰ ਸਾਫ ਕਰੋ ।
ਪੜ੍ਹੋ ਇਹ ਵੀ ਖਬਰ - Beauty Tips: ਚਿੱਟੇ ਵਾਲਾਂ ਦੀ ਸਮੱਸਿਆ ਤੋਂ ਹੋ ਤੁਸੀਂ ਪਰੇਸ਼ਾਨ ਤਾਂ ਮਹਿੰਦੀ ’ਚ ਪਾ ਕੇ ਲਗਾਓ ਇਹ ਚੀਜ਼
ਭਾਂਡਿਆਂ ਦੀ ਸਫ਼ਾਈ
ਖਾਣੇ ਵਾਲੇ ਅਤੇ ਪਕਾਣ ਵਾਲੇ ਬਰਤਨ ਚੰਗੀ ਤਰ੍ਹਾਂ ਸਾਫ ਹੋਣੇ ਚਾਹੀਦੇ ਹਨ। ਭਾਂਡਿਆਂ ਨੂੰ ਸਾਬਣ ਜਾਂ ਡਿਟਰਜੈਂਟ ਦੇ ਮਿਸ਼ਰਨ ਦੇ ਘੋਲ ਦੇ ਨਾਲ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ । ਇਸ ਤੋਂ ਇਲਾਵਾ ਭਾਂਡਿਆਂ ਨੂੰ ਚੰਗੀ ਤਰ੍ਹਾਂ ਸੁਕਾਉਣਾ ਚਾਹੀਦਾ ਹੈ । ਇਸ ਤਰ੍ਹਾਂ ਬਰਤਨ ਕੀਟਾਣੂਆਂ ਤੋਂ ਮੁਕਤ ਰਹਿੰਦੇ ਨੇ ।
ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ