ਬੇਹੱਦ ਖ਼ਤਰਨਾਕ ਹੈ ਨਵਜੰਮੇ ਬੱਚੇ ਨੂੰ ਚੁੰਮਣਾ, ਜਾਣੋ ਕੀ ਨੇ ਨੁਕਸਾਨ

Wednesday, Jul 19, 2023 - 10:23 AM (IST)

ਜਲੰਧਰ (ਬਿਊਰੋ)– ਜਦੋਂ ਵੀ ਅਸੀਂ ਕਿਸੇ ਛੋਟੇ ਬੱਚੇ ਨੂੰ ਦੇਖਦੇ ਹਾਂ, ਅਸੀਂ ਉਸ ਨੂੰ ਚੁੰਮੇ ਬਿਨਾਂ ਨਹੀਂ ਰਹਿ ਪਾਉਂਦੇ। ਹੁਣ ਬੱਚੇ ਪੈਦਾ ਹੁੰਦੇ ਇੰਨੇ ਪਿਆਰੇ ਹੁੰਦੇ ਹਨ ਕਿ ਜੋ ਕੋਈ ਉਨ੍ਹਾਂ ਨੂੰ ਦੇਖਦਾ ਹੈ ਤਾਂ ਉਹ ਸਿਰਫ ਚੁੰਮ ਹੀ ਸਕਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਨਵਜੰਮੇ ਨੂੰ ਚੁੰਮਣਾ ਬੱਚੇ ਦੀ ਸਿਹਤ ਲਈ ਕਿੰਨਾ ਖ਼ਤਰਨਾਕ ਹੋ ਸਕਦਾ ਹੈ। ਇਹ ਗੱਲ ਤੁਹਾਨੂੰ ਜ਼ਰੂਰ ਹੈਰਾਨ ਕਰ ਦੇਵੇਗੀ ਕਿ ਨਵਜੰਮੇ ਬੱਚੇ ਨੂੰ ਚੁੰਮਣਾ ਕਿੰਨਾ ਖ਼ਤਰਨਾਕ ਹੋ ਸਕਦਾ ਹੈ? ਜਦੋਂ ਬੱਚੇ ਪੈਦਾ ਹੁੰਦੇ ਹਨ ਤਾਂ ਉਨ੍ਹਾਂ ਦੀ ਪ੍ਰਤੀਰੋਧਕ ਸ਼ਕਤੀ ਬਹੁਤ ਕਮਜ਼ੋਰ ਹੁੰਦੀ ਹੈ। ਅਜਿਹੇ ’ਚ ਨਵਜੰਮਿਆਂ ਲਈ ਉਨ੍ਹਾਂ ਨੂੰ ਚੁੰਮਣਾ ਬਿਲਕੁਲ ਵੀ ਠੀਕ ਨਹੀਂ ਹੈ। ਅਜਿਹਾ ਕਰਨ ਨਾਲ ਬੱਚੇ ’ਚ ਇੰਫੈਕਸ਼ਨ ਤੇ ਕਈ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਸਿਰਫ਼ ਰਿਸ਼ਤੇਦਾਰਾਂ ਤੇ ਦੋਸਤਾਂ ਹੀ ਨਹੀਂ, ਸਗੋਂ ਮਾਂ ਨੂੰ ਵੀ ਬੱਚੇ ਨੂੰ ਚੁੰਮਣ ਤੋਂ ਬਚਣਾ ਚਾਹੀਦਾ ਹੈ।

ਨਵਜੰਮੇ ਨੂੰ ਚੁੰਮਣ ਨਾਲ ਬੈਕਟੀਰੀਆ ਬੱਚੇ ਦੇ ਸਰੀਰ ’ਚ ਦਾਖ਼ਲ ਹੋ ਸਕਦੇ ਹਨ ਤੇ ਕਈ ਬੀਮਾਰੀਆਂ ਦਾ ਕਾਰਨ ਬਣ ਸਕਦੇ ਹਨ, ਜਿਨ੍ਹਾਂ ਨਾਲ ਕਮਜ਼ੋਰ ਇਮਿਊਨ ਸਿਸਟਮ ਲੜ ਨਹੀਂ ਸਕਦਾ। ਆਓ ਜਾਣਦੇ ਹਾਂ ਇਸ ਨਾਲ ਬੱਚਿਆਂ ਨੂੰ ਹੋਰ ਕੀ ਨੁਕਸਾਨ ਹੋ ਸਕਦਾ ਹੈ।

ਸਾਹ ਦੀ ਬੀਮਾਰੀ ਦਾ ਖ਼ਤਰਾ
ਬੱਚੇ ਦੀ ਸਾਹ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਵਿਕਸਿਤ ਹੋਣ ਲਈ ਲਗਭਗ 8 ਸਾਲ ਲੱਗ ਜਾਂਦੇ ਹਨ। ਅਜਿਹੇ ’ਚ ਜੇਕਰ ਬੱਚੇ ਨੂੰ ਬੁੱਲ੍ਹਾਂ ’ਤੇ ਚੁੰਮਿਆ ਜਾਵੇ ਤਾਂ ਇਸ ਨਾਲ ਫੇਫੜਿਆਂ ’ਚ ਇੰਫੈਕਸ਼ਨ ਹੋ ਸਕਦੀ ਹੈ। ਫੇਫੜਿਆਂ ’ਚ ਇੰਫੈਕਸ਼ਨ ਹੋਣ ਕਾਰਨ ਬੱਚਿਆਂ ’ਚ ਸਾਹ ਸਬੰਧੀ ਬੀਮਾਰੀਆਂ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ।

ਫਲੂ
ਫਲੂ ਬੱਚਿਆਂ ਲਈ ਇਕ ਆਮ ਸਿਹਤ ਸਮੱਸਿਆ ਹੋ ਸਕਦੀ ਹੈ ਪਰ ਇਹ ਬੱਚਿਆਂ ਲਈ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਜੇਕਰ ਕਿਸੇ ਬੱਚੇ ਨੂੰ ਸਰਦੀ, ਖੰਘ, ਜ਼ੁਕਾਮ ਜਾਂ ਕੋਈ ਹੋਰ ਮੌਸਮੀ ਸਿਹਤ ਸਮੱਸਿਆ ਹੈ ਤੇ ਬੱਚੇ ਨੂੰ ਖੰਘ ਹੁੰਦੀ ਹੈ ਤਾਂ ਫਲੂ ਦਾ ਵਾਇਰਸ ਉਸ ਦੇ ਸਰੀਰ ’ਚ ਦਾਖ਼ਲ ਹੋ ਸਕਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਫਲੂ ਹੋ ਸਕਦਾ ਹੈ ਤੇ ਉਹ ਬੀਮਾਰ ਹੋ ਸਕਦੇ ਹਨ।

ਕੈਵਿਟੀ ਦਾ ਕਾਰਨ
ਬੱਚੇ ਦੇ ਬੁੱਲ੍ਹਾਂ ’ਤੇ ਚੁੰਮਣ ਵੇਲੇ ਲਾਰ ਬੱਚੇ ਦੇ ਮੂੰਹ ’ਚ ਦਾਖ਼ਲ ਹੋ ਸਕਦੀ ਹੈ। ਲਾਰ ’ਚ ਮੌਜੂਦ ਸਟ੍ਰੈਪਟੋਕੋਕਸ ਮਿਊਟਨੇ ਬੈਕਟੀਰੀਆ ਬੱਚਿਆਂ ਦੇ ਦੰਦਾਂ ’ਚ ਕੈਵਿਟੀ ਪੈਦਾ ਕਰ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਵੱਡਿਆਂ ਨੂੰ ਕਿਸੇ ਤਰ੍ਹਾਂ ਦੀ ਮੂੰਹ ਦੀ ਬੀਮਾਰੀ ਹੈ ਤਾਂ ਇਸ ਦੇ ਕੀਟਾਣੂ ਬੱਚੇ ਦੇ ਸਰੀਰ ’ਚ ਵੀ ਜਾ ਸਕਦੇ ਹਨ।

ਚਮੜੀ ਦੀ ਸਮੱਸਿਆ ਦਾ ਕਾਰਨ
ਬਜ਼ੁਰਗ ਲੋਕ ਖ਼ਾਸ ਕਰਕੇ ਔਰਤਾਂ ਆਪਣੇ ਚਿਹਰੇ ਤੇ ਬੁੱਲ੍ਹਾਂ ’ਤੇ ਕਈ ਤਰ੍ਹਾਂ ਦੇ ਸਕਿਨ ਕੇਅਰ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ। ਬਿਊਟੀ ਪ੍ਰੋਡਕਟਸ ’ਚ ਕਈ ਤਰ੍ਹਾਂ ਦੇ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਛੋਟੇ ਬੱਚਿਆਂ ਦੀ ਚਮੜੀ ਸੰਵੇਦਨਸ਼ੀਲ ਹੁੰਦੀ ਹੈ, ਜੇਕਰ ਇਹ ਸੁੰਦਰਤਾ ਉਤਪਾਦਾਂ ਦੇ ਸੰਪਰਕ ’ਚ ਆਉਂਦੀ ਹੈ ਤਾਂ ਇਸ ਨਾਲ ਧੱਫੜ, ਲਾਲੀ ਤੇ ਖਾਰਸ਼ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News