ਕੇਸਰ ਵਾਲਾ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

01/08/2019 10:43:41 AM

ਨਵੀਂ ਦਿੱਲੀ— ਔਸ਼ਧੀ ਗੁਣਾਂ ਨਾਲ ਭਰਪੂਰ ਕੇਸਰ ਦਾ ਸੇਵਨ ਕਈ ਹੈਲਥ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਦੀ ਤਾਸੀਰ ਗਰਮ ਹੋਣ ਕਾਰਨ ਸਰਦੀਆਂ 'ਚ ਇਸ ਦਾ ਸੇਵਨ ਜ਼ਿਆਦਾ ਕੀਤਾ ਜਾਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਕੇਸਰ ਦਾ ਪਾਣੀ ਪੀਣ ਦੇ ਫਾਇਦੇ ਦੱਸਣ ਜਾ ਰਹੇ ਹਾਂ। 15 ਦਿਨਾਂ ਤਕ ਲਗਾਤਾਰ ਕੇਸਰ ਵਾਲਾ ਪਾਣੀ ਪੀਣ ਨਾਲ ਤੁਸੀਂ ਹੈਲਥ ਦੇ ਨਾਲ-ਨਾਲ ਬਿਊਟੀ ਪ੍ਰਾਬਲਮਸ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਸ ਦੇ ਫਾਇਦੇ...  
 

ਇਸ ਤਰ੍ਹਾਂ ਬਣਾਓ ਕੇਸਰ ਵਾਲਾ ਪਾਣੀ
ਕੇਸਰ ਦੇ ਧਾਗਿਆਂ ਨੂੰ 5-7 ਮਿੰਟ ਤਕ ਗਰਮ ਪਾਣੀ 'ਚ ਭਿਓਂ ਕੇ ਰੱਖ ਦਿਓ। ਫਿਰ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ। ਅਜਿਹਾ ਲਗਾਤਾਰ 15 ਦਿਨਾਂ ਤਕ ਕਰਨ ਨਾਲ ਤੁਹਾਨੂੰ ਅਸਰ ਦਿੱਸਣਾ ਸ਼ੁਰੂ ਹੋ ਜਾਵੇਗਾ।
 

1. ਕੈਂਸਰ ਤੋਂ ਬਚਾਅ
ਇਸ 'ਚ ਕ੍ਰੋਕਿਨ ਨਾਂ ਦਾ ਵਾਟਰ ਸਾਲਿਊਬਲ ਕੈਰੋਟਿਨ ਹੁੰਦਾ ਹੈ ਜੋ ਕੈਂਸਰ ਸੈੱਲਸ ਨੂੰ ਵਧਣ ਤੋਂ ਰੋਕਦਾ ਹੈ। ਇਸ ਦਾ ਸੇਵਨ ਦੁੱਧ, ਖੀਰ, ਮਠਿਆਈਆਂ ਆਦਿ 'ਚ ਪਾ ਕੇ ਵੀ ਕੀਤਾ ਜਾ ਸਕਦਾ ਹੈ ਪਰ ਕੇਸਰ ਦਾ ਪਾਣੀ ਪੀਣ ਨਾਲ ਸਰੀਰ ਨੂੰ ਜ਼ਿਆਦਾ ਫਾਇਦਾ ਮਿਲਦਾ ਹੈ।
 

2. ਸਿਰ ਦਰਦ ਤੋਂ ਛੁਟਕਾਰਾ 
ਸਿਰ ਦਰਦ ਦੀ ਪ੍ਰੇਸ਼ਾਨੀ ਹੋਵੇ ਜਾਂ ਜ਼ੁਕਾਮ ਦੀ ਸਮੱਸਿਆ ਇਸ ਨੂੰ ਦੂਰ ਕਰਨ ਲਈ ਕੇਸਰ ਦਾ ਸੇਵਨ ਫਾਇਦੇਮੰਦ ਹੈ। ਇਸ ਲਈ ਤੁਸੀਂ ਕੇਸਰ ਦੇ ਪਾਣੀ ਦੀ ਵਰਤੋਂ ਵੀ ਕਰ ਸਕਦੇ ਹੋ।
 

3. ਅਸਥਮਾ ਤੋਂ ਬਚਾਅ 
ਇਸ ਮੌਸਮ 'ਚ ਸਾਹ ਲੈਣ ਸਬੰਧੀ ਵੀ ਪ੍ਰੇਸ਼ਾਨੀਆਂ ਪੈਦਾ ਹੋਣ ਲੱਗਦੀਆਂ ਹਨ। ਇਹੀ ਕਾਰਨ ਹੈ ਕਿ ਅਸਥਮਾ ਦੇ ਰੋਗੀ ਨੂੰ ਆਪਣਾ ਖਾਸ ਧਿਆਨ ਰੱਖਣਾ ਪੈਂਦਾ ਹੈ। ਕੁਝ ਦਿਨਾਂ ਤਕ ਲਗਾਤਾਰ ਕੇਸਰ ਵਾਲਾ ਪਾਣੀ ਪੀਓ ਇਸ ਨਾਲ ਅਸਥਮਾ ਦੀ ਸਮੱਸਿਆ ਦੂਰ ਹੋ ਜਾਵੇਗੀ।
 

4. ਅੱਖਾਂ ਦੀ ਰੋਸ਼ਨੀ ਤੇਜ਼ ਕਰੇ 
ਅੱਜਕਲ ਅੱਖਾਂ ਦੀ ਰੋਸ਼ਨੀ ਘੱਟ ਹੋਣ ਦੀ ਸਮੱਸਿਆ ਨਾਲ ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਹਰ ਕੋਈ ਪ੍ਰੇਸ਼ਾਨ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਰੋਜ਼ਾਨਾ ਕੇਸਰ ਦਾ ਪਾਣੀ ਪੀਣਾ ਚਾਹੀਦਾ ਹੈ।
 

5. ਤਣਾਅ ਤੋਂ ਰਾਹਤ ਦਿਵਾਏ
ਜਿਨ੍ਹਾਂ ਲੋਕਾਂ ਨੂੰ ਤਣਾਅ ਦੀ ਪ੍ਰੇਸ਼ਾਨੀ ਹੈ ਉਨ੍ਹਾਂ ਲਈ ਕੇਸਰ ਦਾ ਪਾਣੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਕੇਸਰ 'ਚ ਅਜਿਹੇ ਸੈਰੋਟਿਨਨ ਅਤੇ ਕੈਮੀਕਲ ਹੁੰਦੇ ਹਨ ਜੋ ਸਾਨੂੰ ਕਦੇ ਉਦਾਸ ਨਹੀਂ ਹੋਣ ਦਿੰਦੇ। ਰੋਜ਼ਾਨਾ ਕੇਸਰ ਵਾਲਾ ਪਾਣੀ ਪੀਣ ਨਾਲ ਰੰਗ ਸਾਫ ਹੋਣ ਦੇ ਨਾਲ ਹੀ ਡਿਪ੍ਰੈਸ਼ਨ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ।
 

6. ਪਾਚਨ ਕਿਰਿਆ ਦਰੁਸਤ ਰੱਖੇ
ਕੇਸਰ ਦੇ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੀਮੇਟਰੀ ਗੁਣ ਪਾਚਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ 'ਚ ਕਾਰਗਰ ਹਨ। ਠੰਡ ਦੇ ਮੌਸਮ 'ਚ ਕੇਸਰ ਵਾਲਾ ਪਾਣੀ ਪੀਣ ਨਾਲ ਪਾਚਨ ਕਿਰਿਆ ਮਜ਼ਬੂਤ ਹੁੰਦੀ ਹੈ।
 


Neha Meniya

Content Editor

Related News