Health Tips: ਢਿੱਡ ਦੀ ਚਰਬੀ ਘਟਾਉਣ ਲਈ ਰੋਜ਼ਾਨਾ 15 ਮਿੰਟ ਜ਼ਰੂਰ ਟੱਪੋ ‘ਰੱਸੀ'', ਹੋਣਗੇ ਹੋਰ ਵੀ ਕਈ ਫ਼ਾਇਦੇ

Thursday, Feb 08, 2024 - 06:26 PM (IST)

Health Tips: ਢਿੱਡ ਦੀ ਚਰਬੀ ਘਟਾਉਣ ਲਈ ਰੋਜ਼ਾਨਾ 15 ਮਿੰਟ ਜ਼ਰੂਰ ਟੱਪੋ ‘ਰੱਸੀ'', ਹੋਣਗੇ ਹੋਰ ਵੀ ਕਈ ਫ਼ਾਇਦੇ

ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਰੱਸੀ ਟੱਪਣ ਦਾ ਸ਼ੌਕ ਹੁੰਦਾ ਹੈ। ਰੱਸੀ ਟੱਪਣਾ ਜ਼ਿਆਦਾਤਰ ਕੁੜੀਆਂ ਨੂੰ ਪਸੰਦ ਹੁੰਦਾ ਹੈ। ਜਦੋਂ ਵੀ ਕਦੇ ਅਸੀਂ ਰੱਸੀ ਟੱਪਦੇ ਹਾਂ ਤਾਂ ਸਾਨੂੰ ਸਾਡੇ ਸਕੂਲ ਦੇ ਦਿਨ ਯਾਦ ਆ ਜਾਂਦੇ ਹਨ। ਜੇਕਰ ਤੁਸੀ ਰੋਜ਼ਾਨਾ ਸਵੇਰੇ ਰੱਸੀ ਟੱਪਦੇ ਹੋ ਤਾਂ ਤੁਹਾਨੂੰ ਕਸਰਤ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਰੱਸੀ ਟੱਪਣਾ ਕਾਰਡੀਓ ਐਕਸਰਸਾਈਜ਼ ਦਾ ਇਕ ਬਿਹਤਰੀਨ ਰੂਪ ਹੈ ਅਤੇ ਵਿਸ਼ਵ ਪੱਧਰੀ ਐਥਲੀਟ ਅਜਿਹਾ ਕਰਨ ਤੋਂ ਪਿੱਛੇ ਨਹੀਂ ਹੱਟਦੇ। ਰੱਸੀ ਟੱਪਣ ਨਾਲ ਢਿੱਡ ਅੰਦਰ ਰਹਿੰਦਾ ਹੈ। ਰੱਸੀ ਟੱਪਣਾ ਜਿੰਨਾਂ ਸੌਖਾ ਹੁੰਦੈ, ਉਨਾਂ ਹੀ ਇਹ ਸਾਡੀ ਸਿਹਤ ਲਈ ਫ਼ਾਇਦੇਮੰਦ ਹੈ। ਇਹ ਇਕ ਫ਼ੁਲ ਬਾਡੀ ਵਰਕਆਉਟ ਹੈ। ਰੱਸੀ ਟੱਪਣ ਨਾਲ ਘੱਟ ਸਮੇਂ ’ਚ ਵੱਧ ਕੈਲਰੀ ਬਰਨ ਕਰਨ 'ਚ ਮਦਦ ਮਿਲਦੀ ਹੈ। ਰੋਜ਼ਾਨਾ 15 ਮਿੰਟ ਰੱਸੀ ਟੱਪਣ ਨਾਲ ਸਰੀਰ ਨੂੰ ਹੋਰ ਕੀ-ਕੀ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ....

ਭਾਰ ਨੂੰ ਘੱਟ ਕਰਦਾ ਹੈ
ਅਜੋਕੇ ਸਮੇਂ ‘ਚ ਮੋਟਾਪਾ ਸਭ ਤੋਂ ਵੱਡੀ ਮੁਸੀਬਤ ਬਣਿਆ ਹੋਇਆ ਹੈ। ਬਹੁਤ ਸਾਰੇ ਲੋਕ ਮੋਟਾਪਾ ਘੱਟ ਕਰਨ ਲਈ ਦਵਾਈਆਂ ਜਾਂ ਹੋਰ ਵੀ ਬਹੁਤ ਸਾਰੀ ਚੀਜ਼ਾਂ ਦੀ ਵਰਤੋਂ ਕਰਦੇ ਹਨ। ਲੋਕ ਭਾਰ ਘੱਟ ਕਰਨ ਲਈ ਸਵੇਰੇ ਸੈਰ ਕਰਨ ਜਾਂਦੇ ਹਨ ਪਰ ਸ਼ਾਇਦ ਤੁਸੀ ਇਹ ਨਹੀਂ ਜਾਣਦੇ ਕਿ ਰੱਸੀ ਟੱਪਣ ਨਾਲ ਭਾਰ ਬਹੁਤ ਜਲਦੀ ਘੱਟਦਾ ਹੈ। ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਰੱਸੀ ਟੱਪਣਾ ਸ਼ੁਰੂ ਕਰ ਦੇਵੋਂ।

PunjabKesari

ਦਿਲ ਦੀ ਸਿਹਤ 'ਚ ਸੁਧਾਰ
ਰੱਸੀ ਟੱਪਣ ਨਾਲ ਤੁਹਾਡੇ ਦਿਲ ਦੀ ਧੜਕਨ ਦੀ ਦਰ ਵਧਦੀ ਹੈ। ਰੋਜ਼ਾਨਾ ਇਹ ਵਰਕਆਉਟ ਕਰਨ ਤੋਂ ਬਾਅਦ ਤੁਹਾਡਾ ਦਿਲ ਮਜ਼ਬੂਤ ਹੋਵੇਗਾ ਅਤੇ ਸਟ੍ਰੋਕ ਤੇ ਦਿਲ ਦੇ ਰੋਗਾਂ ਦਾ ਜੋਖ਼ਮ ਘੱਟ ਜਾਵੇਗਾ।

ਚਿਹਰੇ ‘ਤੇ ਆਵੇ ਨਿਖਾਰ 
ਰੱਸੀ ਟੱਪਣ ਨਾਲ ਪਸੀਨਾ ਆਉਂਦਾ ਹੈ ਅਤੇ ਇਸ ਪਸੀਨੇ ਨਾਲ ਸਰੀਰ ‘ਚੋ ਹਾਨੀਕਾਰਕ ਪਦਾਰਥ ਬਾਹਰ ਨਿਕਲਦੇ ਹਨ। ਇਸ ਨਾਲ ਸਰੀਰ ਅੰਦਰੋਂ ਸਾਫ ਹੋ ਜਾਂਦਾ ਹੈ ਅਤੇ ਚਿਹਰੇ ‘ਤੇ ਨਿਖਾਰ ਆਉਂਦਾ ਹੈ।

PunjabKesari

ਸਾਹ ਲੈਣ ਦੀ ਸਮਰੱਥਾ
ਰੱਸੀ ਟੱਪਣ ਨਾਲ ਤੁਹਾਡੀ ਸਾਹ ਲੈਣ ਦੀ ਸਮਰੱਥਾ ਵਧ ਜਾਂਦੀ ਹੈ। ਸਿਹਤਮੰਦ ਰਹਿਣ ਲਈ ਅਸੀ ਕਈ ਤਰ੍ਹਾਂ ਦੀਆਂ ਕਸਰਤਾਂ ਕਰਦੇ ਹਾਂ, ਜਿਸ ਵਿਚ ਅਸੀ ਆਪਣੇ ਸਾਹ ਨੂੰ ਕੁਝ ਸਮੇਂ ਤਕ ਰੋਕ ਦੇ ਹਾਂ ਅਤੇ ਰੱਸੀ ਟੱਪਣ ਦੇ ਸਮੇਂ ਸਾਹ ਨੂੰ ਨਹੀ ਰੋਕਣਾ ਪੈਂਦਾ।

ਪੂਰੇ ਸਰੀਰ ਦੀ ਕਸਰਤ
ਰੱਸੀ ਟੱਪਣ ਨਾਲ ਪੂਰੇ ਸਰੀਰ ਦੀ ਕਸਰਤ ਹੋ ਜਾਂਦੀ ਹੈ। ਇਸ ਨਾਲ ਤੁਹਾਡੇ ਸਰੀਰ 'ਚ ਚੁਸਤੀ, ਤਾਕਤ ਅਤੇ ਹਰ ਕੰਮ ਕਰਨ ਦੀ ਸਮਰੱਥਾ ਵਧ ਜਾਂਦੀ ਹੈ। ਤੁਸੀਂ ਸਾਰਾ ਦਿਨ ਫਿੱਟ ਰਹਿੰਦੇ ਹੋ।

PunjabKesari

ਦਿਮਾਗ ਹੁੰਦਾ ਹੈ ਤੇਜ਼
ਕਈ ਵਾਰ ਅਸੀਂ ਕੰਮ ਕਰ ਕੇ ਬੋਰ ਹੋ ਜਾਂਦੇ ਹਾਂ ਅਤੇ ਚੁਸਤ ਹੋਣ ਲਈ ਰੱਸੀ ਟੱਪਦੇ ਹਾਂ। ਇਸ ਤਰ੍ਹਾਂ ਕਰਨ ਨਾਲ ਸਾਡਾ ਦਿਮਾਗ ਫ਼ਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਨਾਲ ਤੁਹਾਡਾ ਦਿਮਾਗ ਜ਼ਿਆਦਾ ਚੱਲਦਾ ਹੈ ਅਤੇ ਪੈਰਾਂ 'ਤੇ ਇੰਨਾਂ ਦਬਾਅ ਨਹੀ ਪੈਂਦਾ।

ਢਿੱਡ ਦੀ ਚਰਬੀ ਘਟਾਉਣ ਦਾ ਸੌਖਾ ਤਰੀਕਾ
ਡਾਈਟਿੰਗ ਬਿਨਾਂ ਢਿੱਡ ਦੀ ਚਰੀਬ ਘਟਾਉਣ 'ਚ ਰੱਸੀ ਟੱਪਣਾ ਇਕ ਅਸਰਦਾਰ ਕਸਰਤ ਹੈ। ਇਹ ਤੁਹਾਡੇ ਐਬਜ਼ ਨੂੰ ਵੀ ਕੱਸਦਾ ਅਤੇ ਡਰਾਉਂਦਾ ਹੈ।

PunjabKesari

ਹੱਡੀਆਂ ਲਈ ਲਾਭਕਾਰੀ
ਹੱਡੀਆਂ ਲਈ ਰੱਸੀ ਟੱਪਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜੇਕਰ ਤੁਹਾਨੂੰ ਹੱਡੀਆਂ ਸਬੰਧਿਤ ਕੋਈ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਰੱਸੀ ਟੱਪਣ ਤੋਂ ਪਹਿਲਾਂ ਇਕ ਬਾਰ ਡਾਕਟਰ ਦੀ ਸਲਾਹ ਜ਼ਰੂਰ ਲਓ।
 


author

rajwinder kaur

Content Editor

Related News