ਪਾਲਕ ਖਾਣ ਨਾਲ ਦੂਰ ਹੋ ਜਾਵੇਗਾ ਜੋੜ੍ਹਾਂ ਦਾ ਦਰਦ
Saturday, May 12, 2018 - 12:31 PM (IST)

ਲੰਡਨ :- ਆਸਟ੍ਰੀਓ-ਆਰਥਰਾਈਟਿਸ ਤੋਂ ਪੀੜਤ ਮਰੀਜ਼ਾਂ ਲਈ ਪਾਲਕ, ਬ੍ਰੋਕਲੀ, ਪੱਤਾਗੋਭੀ ਅਤੇ ਧਨੀਏ ਦੀ ਵਰਤੋਂ ਖਾਸ ਤੌਰ 'ਤੇ ਫਾਇਦੇਮੰਦ ਹੋ ਸਕਦੀ ਹੈ। ਬ੍ਰਿਟੇਨ 'ਚ ਸਥਿਤ ਸੱਰੇ ਯੂਨੀਵਰਸਿਟੀ ਦੇ ਅਧਿਐਨ ਵਿਚ ਇਨ੍ਹਾਂ ਹਰੀਆਂ ਸਬਜ਼ੀਆਂ ਨੂੰ ਹੱਡੀਆਂ ਅਤੇ ਜੋੜ੍ਹਾਂ ਦੇ ਦਰਦ ਤੋਂ ਰਾਹਤ ਦਿਵਾਉਣ 'ਚ ਅਸਰਦਾਰ ਕਰਾਰ ਦਿੱਤਾ ਗਿਆ ਹੈ।
ਖੋਜਕਾਰਾਂ ਨੇ 60 ਤੋਂ ਵੱਧ ਕੌਮਾਂਤਰੀ ਅਧਿਐਨਾਂ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਦੇਖਿਆ ਕਿ ਪਾਲਕ, ਬ੍ਰੋਕਲੀ, ਪੱਤਾਗੋਭੀ ਅਤੇ ਧਨੀਆ ਵਿਟਾਮਿਨ-ਕੇ ਦੇ ਮੁੱਖ ਸ੍ਰੋਤ ਹਨ। ਹੱਡੀਆਂ ਅਤੇ ਮਾਸਪੇਸ਼ੀਆਂ ਵਿਚ ਟੁੱਟ-ਭੱਜ ਦੀ ਮੁਰੰਮਤ ਦੇ ਮਾਮਲੇ 'ਚ ਇਸ ਵਿਟਾਮਿਨ ਦੀ ਭੂਮਿਕਾ ਬੇਹੱਦ ਅਹਿਮ ਮੰਨੀ ਜਾਂਦੀ ਹੈ। ਮੁੱਖ ਖੋਜਕਾਰ ਪ੍ਰੋਫੈਸਰ ਅਲੀ ਮੋਬਾਸ਼ੇਰੀ ਨੇ ਆਸਟ੍ਰੀਓ-ਆਰਥਰਾਈਟਿਸ ਨਾਲ ਜੂਝ ਰਹੇ ਮਰੀਜ਼ਾਂ ਨੂੰ ਰੋਜ਼ਾਨਾ 1 ਗ੍ਰਾਮ ਫਿਸ਼-ਆਇਲ ਸਪਲੀਮੈਂਟ ਦੀ ਵੀ ਵਰਤੋਂ ਕਰਨ ਦੀ ਸਲਾਹ ਦਿੱਤੀ।