ਸਰੀਰ ਲਈ ਬੱਹੇਦ ਲਾਹੇਵੰਦ ਹੈ ਜੈਫਲ, ਜਾਣੋ ਇਸ ਦੇ ਜ਼ਬਰਦਸਤ ਫ਼ਾਇਦੇ

12/23/2020 12:40:36 PM

ਜਲੰਧਰ: ਅੱਜ ਕੱਲ ਸਮੱਸਿਆਵਾਂ ਬਹੁਤ ਜ਼ਿਆਦਾ ਵਧ ਰਹੀਆਂ ਹਨ ਹਰ ਦੂਜੇ ਇਨਸਾਨ ਨੂੰ ਕੋਈ ਨਾ ਕੋਈ ਸਮੱਸਿਆ ਜ਼ਰੂਰ ਹੈ। ਜਦੋਂ ਵੀ ਸਾਨੂੰ ਕੋਈ ਸਮੱਸਿਆ ਹੁੰਦੀ ਹੈ ਤਾਂ ਅਸੀਂ ਪ੍ਰੇਸ਼ਾਨ ਹੋ ਜਾਂਦੇ ਹਾਂ। ਜਿਸ ਕਰਕੇ ਅਸੀਂ ਆਪਣੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਲਈ ਵੀ ਡਾਕਟਰ ਕੋਲ ਚਲੇ ਜਾਂਦੇ ਹਾਂ ਪਰ ਅਜਿਹੀਆਂ ਛੋਟੀਆਂ ਬੀਮਾਰੀਆਂ ਦੇ ਹੱਲ ਸਾਡੀ ਰਸੋਈ ’ਚ ਮੌਜੂਦ ਹੁੰਦੇ ਹਨ ਪਰ ਸਾਨੂੰ ਸਾਡੀ ਰਸੋਈ ’ਚ ਮੌਜੂਦ ਚੀਜ਼ਾਂ ਦੇ ਗੁਣਾਂ ਬਾਰੇ ਪਤਾ ਨਹੀਂ ਹੁੰਦਾ। ਇਨ੍ਹਾਂ ਚੀਜ਼ਾਂ ’ਚੋਂ ਇਕ ਹੈ ਜੈਫਲ। ਜੈਫਲ ਘਰ ’ਚ ਵਰਤੇ ਜਾਣ ਵਾਲੇ ਗਰਮ ਮਸਾਲੇ ਦਾ ਇਕ ਮੁੱਖ ਹਿੱਸਾ ਹੁੰਦਾ ਹੈ। ਜੈਫਲ ਅਤੇ ਜਾਵੇਤਰੀ ਇਕੋ ਹੀ ਫਲ ਹੁੰਦਾ ਹੈ। ਜੈਫਲ ਥੋੜ੍ਹਾ ਸਖ਼ਤ ਫਲ ਹੁੰਦਾ ਹੈ ਅਤੇ ਜਾਵੇਤਰੀ ਸੰਧੂਰੀ ਰੰਗ ਦੇ ਛਿਲਕੇ ਦੇ ਰੂਪ ’ਚ ਹੁੰਦੀ ਹੈ ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਜੈਫਲ ਤੇ ਫ਼ਾਇਦੇ ਅਤੇ ਘਰੇਲੂ ਨੁਸਖ਼ੇ। ਜਿਸ ਨਾਲ ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਠੀਕ ਕਰ ਸਕਦੇ ਹਾਂ।

ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
ਦਸਤ ਦੀ ਸਮੱਸਿਆ: ਦਸਤ ਦੀ ਸਮੱਸਿਆ ਹੋਣ ਤੇ ਜੈਫਲ ਪੀਸ ਕੇ ਉਸ ਦਾ ਪਾਊਡਰ ਬਣਾ ਲਓ ਅਤੇ ਇਸ ਦੀ ਪਾਣੀ ਨਾਲ ਵਰਤੋਂ ਕਰੋ। ਇਸ ਦੇ ਨਾਲ-ਨਾਲ ਇਸ ਪਾਊਡਰ ਦਾ ਲੇਪ ਧੁਨੀ ਤੇ ਲਗਾਓ ਦਸਤ ਤੋਂ ਨਿਜ਼ਾਤ ਮਿਲੇਗੀ ।
ਚਿਹਰੇ ਦੇ ਕਿੱਲ ਮੁਹਾਸੇ: ਜੇਕਰ ਤੁਹਾਡੇ ਚਿਹਰੇ ਤੇ ਬਹੁਤ ਜ਼ਿਆਦਾ ਕਿੱਲ-ਮੁਹਾਸੇ ਦੀ ਸਮੱਸਿਆ ਰਹਿੰਦੀ ਹੈ ਤਾਂ ਜੈਫਲ ਦਾ ਪਾਊਡਰ ਦੁੱਧ ’ਚ ਮਿਲਾ ਕੇ ਚਿਹਰੇ ਤੇ ਲਗਾਓ। ਇਸ ਨਾਲ ਚਿਹਰੇ ਤੇ ਕਿੱਲ-ਮੁਹਾਸੇ ਬਿਲਕੁਲ ਠੀਕ ਹੋ ਜਾਣਗੇ।

PunjabKesari
ਪਾਚਨ ਦੀ ਸਮੱਸਿਆ: ਜੈਫਲ ਢਿੱਡ ਦੀਆਂ ਸਮੱਸਿਆਵਾਂ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਜੇਕਰ ਤੁਹਾਨੂੰ ਪਾਚਨ ਤੰਤਰ ਦੀ ਕੋਈ ਵੀ ਸਮੱਸਿਆ ਰਹਿੰਦੀ ਹੈ ਤਾਂ ਜੈਫਲ ਨੂੰ ਆਪਣੇ ਮਸਾਲੇ ’ਚ ਜ਼ਰੂਰ ਸ਼ਾਮਲ ਕਰੋ। ਇਸ ਨਾਲ ਪਾਚਕ ਰਸ ਵੱਧਦਾ ਹੈ ਅਤੇ ਪਾਚਨ ਤੰਤਰ ਤੇਜ਼ ਹੁੰਦਾ ਹੈ। ਜੇਕਰ ਤੁਹਾਨੂੰ ਕਬਜ਼ ਅਤੇ ਐਸੀਡਿਟੀ ਦੀ ਸਮੱਸਿਆ ਰਹਿੰਦੀ ਹੈ ਤਾਂ ਉਹ ਵੀ ਬਿਲਕੁਲ ਠੀਕ ਹੋ ਜਾਵੇਗੀ ।
ਖੰਘ ਜ਼ੁਕਾਮ ਤੋਂ ਰਾਹਤ: ਸਰਦੀ ਦੇ ਮੌਸਮ ’ਚ ਜੈਫਲ ਬਹੁਤ ਫ਼ਾਇਦੇਮੰਦ ਹੁੰਦਾ ਹੈ ਇਸ ਨਾਲ ਸਰੀਰ ਗਰਮ ਰਹਿੰਦਾ ਹੈ ਅਤੇ ਸਰਦੀ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਜੇਕਰ ਤੁਹਾਨੂੰ ਵੀ ਸਰਦੀ ਦੇ ਮੌਸਮ ’ਚ ਖੰਘ ਜ਼ੁਕਾਮ ਦੀ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ ਅਤੇ ਠੰਢ ਜ਼ਿਆਦਾ ਲੱਗਦੀ ਹੈ। ਰੋਜ਼ਾਨਾ ਚੁਟਕੀ ਭਰ ਜੈਫਲ ਦਾ ਪਾਊਡਰ ਮੂੰਹ ’ਚ ਰੱਖ ਕੇ ਚੂਸੋ।

ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਅਧਰੰਗ ਦੀ ਸਮੱਸਿਆ: ਰੋਜ਼ਾਨਾ ਜੈਫਲ ਪੀਸ ਕੇ ਇਕ ਚੌਥਾਈ ਚਮਚਾ ਪਾਣੀ ’ਚ ਮਿਲਾ ਕੇ ਪੀਣ ਨਾਲ ਅਧਰੰਗ ਵਾਲੇ ਮਰੀਜ਼ਾਂ ਨੂੰ ਰਾਹਤ ਮਿਲਦੀ ਹੈ। ਇਸ ਦੇ ਨਾਲ-ਨਾਲ ਇਸ ਦੇ ਪਾਊਡਰ ਦਾ ਲੇਪ ਅਧਰੰਗ ਵਾਲੇ ਅੰਗਾਂ ਤੇ ਕਰਨ ਨਾਲ ਅੰਗ ਜਲਦੀ ਚੱਲਣ ਲੱਗ ਜਾਂਦੇ ਹਨ।
ਪੱਥਰੀ ਦੀ ਸਮੱਸਿਆ: ਜੈਫਲ ਨੂੰ ਗਰਮ ਮਸਾਲੇ ’ਚ ਜ਼ਰੂਰ ਸ਼ਾਮਲ ਕਰੋ। ਇਹ ਸਰੀਰ ’ਚ ਪੱਥਰੀ ਨਹੀਂ ਬਣਨ ਦਿੰਦਾ। ਕਿਉਂਕਿ ਇਹ ਸਰੀਰ ’ਚ ਪੱਥਰੀ ਪੈਦਾ ਕਰਨ ਵਾਲੇ ਤੱਤ ਜਮ੍ਹਾ ਨਹੀਂ ਹੋਣ ਦਿੰਦਾ ਅਤੇ ਇਨ੍ਹਾਂ ਤੱਤਾਂ ਨੂੰ ਸਰੀਰ ਤੋਂ ਖੋਰ ਕੇ ਬਾਹਰ ਕੱਢ ਦਿੰਦਾ ਹੈ ।
ਹੱਥ ਪੈਰ ਫਟਣ ਦੀ ਸਮੱਸਿਆ: ਜੇਕਰ ਤੁਹਾਡੇ ਹੱਥ ਪੈਰ ਬਹੁਤ ਜ਼ਿਆਦਾ ਫੱਟਦੇ ਹਨ ਤਾਂ ਜੈਫਲ ਨੂੰ ਪੀਸ ਕੇ ਉਸ ਦਾ ਪੇਸਟ ਬਣਾ ਕੇ ਹੱਥਾਂ ਪੈਰਾਂ ’ਤੇ ਲਗਾਓ ਜਿਸ ਨਾਲ ਉਹ ਜਲਦੀ ਠੀਕ ਹੋ ਜਾਣਗੇ।

ਕਮਰ ਦਰਦ ਦੀ ਸਮੱਸਿਆ: ਬਹੁਤ ਸਾਰੀਆਂ ਮਹਿਲਾਵਾਂ ਨੂੰ ਬੱਚਾ ਹੋਣ ਤੋਂ ਬਾਅਦ ਕਮਰ ਦਰਦ ਦੀ ਸਮੱਸਿਆ ਰਹਿੰਦੀ ਹੈ। ਇਸ ਲਈ ਜੈਫਲ ਨੂੰ ਗਰਮ ਮਸਾਲੇ ’ਚ ਸ਼ਾਮਿਲ ਕਰੋ ਅਤੇ ਜੈਫਲ ਪੀਸ ਕੇ ਲੇਪ ਬਣਾ ਕੇ ਕਮਰ ਤੇ ਲਗਾਓ। ਕਮਰ ਦਰਦ ਜਲਦੀ ਠੀਕ ਹੋ ਜਾਵੇਗਾ।

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


Aarti dhillon

Content Editor

Related News