5 ਮਿੰਟ ''ਚ ਠੀਕ ਹੋਵੇਗਾ ਅੱਡੀਆਂ ਦਾ ਦਰਦ, ਅਪਣਾਓ ਇਹ ਘਰੇਲੂ ਨੁਸਖੇ
Friday, May 11, 2018 - 06:20 PM (IST)

ਨਵੀਂ ਦਿੱਲੀ— ਭੱਜਦੋੜ ਭਰੀ ਜ਼ਿੰਦਗੀ 'ਚ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ। ਇਨ੍ਹਾਂ 'ਚੋਂ ਇਕ ਹੈ ਅੱਡੀਆਂ ਦਾ ਦਰਦ। ਹਾਈ ਹੀਲਸ ਪਹਿਣਨ, ਜ਼ਿਆਦਾ ਸਮੇਂ ਤਕ ਖੜ੍ਹੇ ਰਹਿਣ ਕਾਰਨ, ਪੈਰਾਂ ਦੀਆਂ ਅੱਡੀਆਂ 'ਚ ਦਰਦ ਹੋਣ ਲੱਗਦਾ ਹੈ। ਇਸ ਤੋਂ ਇਲਾਵਾ ਵੀ ਕਈ ਕਾਰਨ ਹੋ ਸਕਦੇ ਹਨ। ਅੱਡੀਆਂ 'ਚ ਦਰਦ ਹੋਣ 'ਤੇ ਚਲਣ-ਫਿਰਨ 'ਚ ਦਿੱਕਤ ਆਉਂਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਅੱਡੀਆਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।
1. ਤੇਲ ਦੀ ਮਾਲਿਸ਼
ਅੱਡੀਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਸਭ ਤੋਂ ਬੈਸਟ ਤਰੀਕਾ ਹੈ ਮਸਾਜ। ਦਿਨ 'ਚ 3 ਵਾਰ ਕੋਸੇ ਪਾਣੀ 'ਚ ਨਾਰੀਅਲ ਤੇਲ ਜਾਂ ਸਰੋਂ ਦਾ ਤੇਲ ਪਾ ਕੇ ਮਾਲਿਸ਼ ਕਰੋ। ਇਸ ਨਾਲ ਜਲਦੀ ਹੀ ਰਾਹਤ ਮਿਲੇਗੀ।
2. ਹਲਦੀ
ਐਂਟੀ-ਆਕਸੀਡੈਂਟ ਨਾਲ ਭਰਪੂਰ ਹਲਦੀ ਦਰਦ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੈ। ਇਕ ਗਲਾਸ ਦੁੱਧ 'ਚ ਅੱਧਾ ਚੱਮਚ ਹਲਦੀ ਅਤੇ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਆਰਾਮ ਮਿਲੇਗਾ।
3. ਸੇਂਧਾ ਨਮਕ ਅਤੇ ਪਾਣੀ
ਕੋਸੇ ਪਾਣੀ 'ਚ ਦੋ ਚੱਮਚ ਸੇਂਧਾ ਨਮਕ ਮਿਲਾਓ। ਇਸ 'ਚ ਪੈਰਾਂ ਨੂੰ 15-20 ਮਿੰਟ ਤਕ ਡੁੱਬੋ ਕੇ ਰੱਖੋ। ਬਾਅਦ 'ਚ ਨਾਰਮਲ ਪਾਣੀ ਨਾਲ ਪੈਰ ਧੋ ਲਓ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ।
4. ਬਰਫ ਦੀ ਸਿੰਕਾਈ
ਅੱਡੀਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਬਰਫ ਦੀ ਸਿੰਕਾਈ ਵੀ ਬਹੁਤ ਮਦਦਗਾਰ ਹੈ। ਪਲਾਸਟਿਕ ਦੇ ਬੈਗ ਜਾਂ ਕਿਸੇ ਕੱਪੜੇ 'ਚ ਬਰਫ ਭਰ ਲਓ। ਇਸ ਨੂੰ ਦਰਦ ਵਾਲੀ ਥਾਂ 'ਤੇ ਰਗੜੋ। 15 ਮਿੰਟ ਬਰਫ ਦੀ ਸਿੰਕਾਈ ਕਰਨ ਨਾਲ ਦਰਦ ਤੋਂ ਰਾਹਤ ਮਿਲੇਗੀ।