ਇਹ 6 ਚੀਜ਼ਾਂ ਲੀਵਰ ਨੂੰ ਰੱਖਦੀਆਂ ਹਨ ਸਾਫ ਅਤੇ ਸਿਹਤਮੰਦ
Sunday, Nov 06, 2016 - 09:41 AM (IST)

ਲੀਵਰ ਸਰੀਰ ਤੋਂ ਫਾਲਤੂ ਪਦਾਰਥ ਬਾਹਰ ਕੱਢਦੀ ਹੈ। ਇਸ ਲਈ ਲੀਵਰ ਨੂੰ ਸਿਹਤਮੰਦ ਰੱਖਣਾ ਅਤੇ ਇਸ ਦੀ ਕੰਮ ਪ੍ਰਣਾਲੀ ਵਧਾਉਂਣ ਲਈ ਇਸ ਦੀ ਸਫਾਈ ਬਹੁਤ ਹੀ ਜ਼ਰੂਰੀ ਹੈ। ਜੀ ਹਾਂ, ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਭੋਜਨ ਬਾਰੇ ਦੱਸਾਂਗੇ, ਜਿਸ ਦੀ ਵਰਤੋਂ ਕਰਕੇ ਲੀਵਰ ਸਾਫ ਰਹਿੰਦਾ ਹੈ।
1. ਫਲ ਅਤੇ ਸਬਜ਼ੀਆਂ—ਰੋਜ਼ ਫਾਇਬਰ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਸੇਬ, ਗਾਜਰ, ਚੁਕੰਦਰ, ਲੱਸਣ, ਅਖਰੋਟ ਅਤੇ ਹਰੀ ਪੱਤੇਦਾਰ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੀ ਵਰਤੋਂ ਨਾਲ ਲੀਵਰ ਸਾਫ ਹੁੰਦਾ ਹੈ ਅਤੇ ਨਾਲ ਹੀ ਇਸ ਨਾਲ ਸੰਬੰਧਿਤ ਬੀਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ।
2. ਪੱਤੇਦਾਰ ਸਬਜ਼ੀਆਂ— ਆਪਣੀ ਡਾਇਟ ''ਚ ਪੱਤਾਗੋਭੀ, ਫੁੱਲਗੋਭੀ ਅਤੇ ਬਰੋਕਲੀ ਆਦਿ ਸਬਜ਼ੀਆਂ ਨੂੰ ਸ਼ਾਮਲ ਕਰੋ। ਇਨ੍ਹਾਂ ''ਚ ਸਲਫਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਟੋਕਿਸਨ ਤੇਜ਼ੀ ਨਾਲ ਬਾਹਰ ਨਿਕਲ ਦੇ ਹਨ ਅਤੇ ਲੀਵਰ ਸਾਫ ਹੁੰਦਾ ਹੈ।
3. ਹਲਦੀ— ਹਲਦੀ ''ਚ ਐਂਟੀ-ਇੰਫਲੇਮੇਟਰੀ ਅਤੇ ਐਂਟੀਆਕਸੀਡੈਂਟਸ ਹੁੰਦੇ ਹਨ। ਜੋ ਸਰੀਰ ''ਚ ਫਾਲਤੂ ਪਦਾਰਥਾਂ ਨੂੰ ਬਾਹਰ ਨਿਕਾਲਣ ''ਚ ਮਦਦ ਕਰਦਾ ਹੈ।
4. ਜਵਾਰ ਅਤੇ ਬਾਜਰਾ—ਲੀਵਰ ਨੂੰ ਸਾਫ ਰੱਖਣ ਲਈ ਰੋਜ਼ ਜਵਾਰ ਅਤੇ ਬਾਜਰਾ ਖਾਣਾ ਚਾਹੀਦਾ ਹੈ। ਇਨ੍ਹਾਂ ''ਚ ਮੌਜੂਦ ਫਾਇਬਰ ਸਰੀਰ ''ਚੋ ਟੋਕਿਸਨ ਬਾਹਰ ਨਿਕਾਲਣ ''ਚ ਮਦਦ ਕਰਦਾ ਹੈ।
5. ਨਿੰਬੂ ਜੂਸ ਅਤੇ ਗ੍ਰੀਨ ਟੀ— ਰੋਜ਼ ਸਵੇਰੇ ਨਿੰਬੂ ਜੂਸ ਜਾਂ ਗ੍ਰੀਨ ਟੀ ਪੀਓ। ਇਸ ਨਾਲ ਲੀਵਰ ਦੀ ਸਫਾਈ ਹੋ ਜਾਂਦੀ ਹੈ ਅਤੇ ਲੀਵਰ ਨੂੰ ਸਿਹਤਮੰਦ ਵੀ ਰੱਖਦਾ ਹੈ।
6. ਜੈਤੂਨ ਦਾ ਤੇਲ— ਖਾਣਾ ਬਣਾਉਣ ਲਈ ਜੈਤੂਨ ਦੇ ਤੇਲ ਦੀ ਵਰਤੋਂ ਕਰੋ ਅਤੇ ਮਿੱਠੇ ਖਾਣਾ ਬਿਲਕੁੱਲ ਹੀ ਘੱਟ ਕਰ ਦਿਓ। ਜੈਤੂਨ ਤੇਲ ਦੀ ਵਰਤੋਂ ਕਰਨ ਨਾਲ ਲੀਵਰ ਦੇ ਰੋਗਾਂ ਦਾ ਖਤਰਾ ਘੱਟ ਹੋ ਜਾਂਦਾ ਹੈ।