ਜ਼ਿਆਦਾ ਲੌਂਗ ਖਾਣ ਨਾਲ ਹੋ ਸਕਦੇ ਹਨ ਇਹ ਨੁਕਸਾਨ

Saturday, Jun 03, 2017 - 12:51 PM (IST)

ਮੁੰਬਈ— ਲੌਂਗ ਨੂੰ ਘੱਟ ਮਾਤਰਾ 'ਚ ਖਾਣ ਨਾਲ ਕਈ ਫਾਇਦੇ ਹੁੰਦੇ ਹਨ ਪਰ ਕਈ ਲੋਕ ਦੰਦ ਦਰਦ ਜਾ ਖਾਂਸੀ ਹੋਣ 'ਤੇ ਦਿਨ 'ਚ ਕਈ ਵਾਰ ਲੌਂਗ ਖਾਂਦੇ ਹਨ। ਇਸ ਨਾਲ ਕਈ ਬੀਮਾਰੀਆਂ ਵੱਧ ਜਾਂਦੀਆਂ ਹਨ। ਇਸ ਲਈ ਦਿਨ 'ਚ ਤਿੰਨ ਤੋਂ ਜ਼ਿਆਦਾ ਵਾਰ ਲੌਂਗ ਖਾਣ ਤੋਂ ਮਨਾ ਕੀਤਾ ਜਾਂਦਾ ਹੈ ਕਿਉਂਕਿ ਜ਼ਿਆਦਾ ਲੌਂਗ ਖਾਣ ਨਾਲ ਨੁਕਸਾਨ ਹੁੰਦੇ ਹਨ। ਆਓ ਜਾਣਦੇ ਹਾਂ ਲੌਂਗ ਦੇ ਨੁਕਸਾਨਾਂ ਬਾਰੇ।
1. ਜ਼ਿਆਦਾ ਲੌਂਗ ਖਾਣ ਨਾਲ ਬਲੱਡ ਸ਼ੂਗਰ ਪੱਧਰ ਘੱਟ ਹੁੰਦਾ ਹੈ। ਇਸ ਲਈ ਸ਼ੂਗਰ ਦੇ ਮਰੀਜਾਂ ਲੌਂਗ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। 
2. ਇਸ ਨਾਲ ਬਾਡੀ 'ਚ ਟਾਕੀਸਨਸ ਵੱਧਣ ਲੱਗਦੇ ਹਨ। ਜ਼ਿਆਦਾ ਲੌਂਗ ਨਾਲ ਉੱਲਟੀਆਂ ਜਾਂ ਗਲੇ 'ਚ ਦਰਦ ਵੀ ਹੋ ਸਕਦਾ ਹੈ। 
3. ਇਸ ਨਾਲ ਐਲਰਜੀ ਜਾ ਖੁਜਲੀ ਹੋ ਸਕਦੀ ਹੈ। 
4. ਇਸ ਨਾਲ ਖੂਨ ਪਤਲੀ ਹੁੰਦਾ ਹੈ। ਜਿਨ੍ਹਾਂ ਲੋਕਾਂ ਦੀ ਸਰਜਰੀ ਹੋਈ ਹੈ, ਉਨ੍ਹਾਂ ਨੂੰ ਲੌਂਗ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। 
5. ਲੌਂਗ ਦੀ ਤਾਸੀਰ ਗਰਮ ਹੁੰਦੀ ਹੈ। ਜ਼ਿਆਦਾ ਲੌਂਗ ਦੇ ਇਸਤੇਮਾਲ ਨਾਲ ਮੁਹਾਸੇ ਹੋ ਸਕਦੇ ਹਨ। 
6. ਮਾਹਾਵਾਰੀ ਦੇ ਦੌਰਾਨ ਜ਼ਿਆਦਾ ਲੌਂਗ ਨਾ ਖਾਓ ਕਿਉਂਕਿ ਇਸ ਨਾਲ ਪਰੇਸ਼ਾਨੀ ਵੱਧ ਸਕਦੀ ਹੈ। 
7. ਇਸਦੀ ਤਾਸੀਰ ਗਰਮ ਹੁੰਦੀ ਹੈ। ਜ਼ਿਆਦਾ ਇਸਤੇਮਾਲ ਨਾਲ ਗਰਭ ਅਵਸਥਾ 'ਚ ਪਰੇਸ਼ਾਨੀ ਹੋ ਸਕਦੀ ਹੈ।


Related News