ਗੁਣਾਂ ਨਾਲ ਭਰਪੂਰ ਹੈ ਇਹ ਫਲ
Sunday, Jun 19, 2016 - 11:24 AM (IST)
ਸੇਬ ਖਾਣ ''ਚ ਤਾਂ ਬਹੁਤ ਸੁਆਦਿਸ਼ਟ ਹੁੰਦਾ ਹੈ ਨਾਲ ਹੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਅੰਗਰੇਜੀ
''ਚ ਕਿਹਾ ਗਿਆ ਹੈ ਕਿ ''ਐਨ ਐਪਲ ਏ ਡੀ'' ਕੀਪਸ ਦਿ ਡਾਕਟਰ ਅਵੇ'' ਅਰਥਾਤ ਇਕ ਸੇਬ ਰੋਜ਼ਾਨਾ ਖਾਓ ਤੇ ਡਾਕਟਰ ਨੂੰ ਦੂਰ ਭਜਾਓ।
1. ਕੈਂਸਰ—ਸੇਬ ''ਚ ਐਂਟੀ-ਆਕਸਟੀਡੈਂਟ ਪਾਏ ਜਾਂਦੇ ਹਨ ਜੋ ਸਾਡੇ ਸਰੀਰ ''ਚ ਵੱਖ-ਵੱਖ ਤਰ੍ਹਾਂ ਦੇ ਕੈਂਸਰਾਂ ਨੂੰ ਵੱਧਣ ਤੋਂ ਰੋਕਦਾ ਹੈ।
2. ਦਿਲ ਦੀ ਬੀਮਾਰੀ—ਸੇਬ ''ਚ ਪਾਇਆ ਜਾਣ ਵਾਲਾ ਫਾਈਬਰ ਦਿਲ ਦੇ ਮਰੀਜ਼ਾਂ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ।
3. ਵਾਲਾਂ ਨੂੰ ਸਿਹਤਮੰਦ ਬਣਾਏ—ਸੇਬ ''ਚ ਬਹੁਤ ਸਾਰੇ ਮਿਨਰਲਸ ਹੁੰਦੇ ਹਨ ਜੋ ਚਮੜੀ, ਨਹੁੰਆਂ ਅਤੇ ਵਾਲਾਂ ਲਈ ਬਹੁਤ ਲਾਭਦਾਇਕ ਹੁੰਦੇ ਹਨ। ਇਸ ਲਈ ਰੋਜ਼ ਸੇਬ ਦੀ ਵਰਤੋਂ ਕਰਨੀ ਚਾਹੀਦੀ।
4. ਤੇਜ ਦਿਮਾਗ—ਰੋਜ਼ਾਨਾ ਸੇਬ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਪੜ੍ਹਣ ਵਾਲੇ ਬੱਚਿਆਂ ਨੂੰ ਤਾਂ ਸੇਬ ਜ਼ਰੂਰ ਖਾਣਾ ਚਾਹੀਦਾ।
5. ਕੈਲੋਸਟਰਾਲ—ਸੇਬ ''ਚ ਜ਼ਿਆਦਾ ਮਾਤਰਾ ''ਚ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ ਜੋ ਕਿ ਕੈਲੋਸਟਰਾਲ ਦੇ ਲੈਵਲ ਨੂੰ ਘੱਟ ਕਰਨ ''ਚ ਮਦਦ ਕਰਦੇ ਹਨ।
6.ਫੇਫ਼ੜੇ—ਸੇਬ ਸਾਡੇ ਸਰੀਰ ਦੇ ਫੇਫੜਿਆਂ ਲਈ ਵੀ ਫਾਇਦੇਮੰਦ ਹੁੰਦਾ ਹੈ।
7. ਪਾਚਨ ਪ੍ਰਣਾਲੀ—ਸੇਬ ਸਾਡੇ ਸਰੀਰ ''ਚ ਅਜਿਹੇ ਬੈਕਟੀਰੀਆ ਨੂੰ ਵਧਾਉਣ ''ਚ ਮਦਦ ਕਰਦਾ ਹੈ ਅਤੇ ਖਾਣ ਦੀ ਸ਼ਕਤੀ ਨੂੰ ਤੇਜ਼ ਕਰਦਾ ਹੈ।
8. ਕਿਡਨੀ ਅਤੇ ਲੀਵਰ—ਰੋਜ਼ਾਨਾ ਸੇਬ ਦਾ ਜੂਸ ਪੀਣ ਨਾਲ ਸਰੀਰ ਦੇ ਸਾਰੇ ਹਾਨੀਕਾਰਕ ਤੱਤ ਬਾਹਰ ਨਿਕਲ ਜਾਂਦੇ ਹਨ। ਜਿਸ ਨਾਲ ਸਾਡੀ ਕਿਡਨੀ ਅਤੇ ਲੀਵਰ ਦੀਆਂ ਬੀਮਾਰੀਆਂ ਠੀਕ ਹੋ ਸਕਦੀਆਂ ਹਨ।
9. ਗਠੀਆ ਅਤੇ ਜੋੜਾਂ ਦਾ ਦਰਦ ਕਰੇ ਘੱਟ—ਸੇਬ ਦਾ ਜੂਸ ਜ਼ਿਆਦਾ ਉਮਰ ਦੇ ਲੋਕਾਂ ਲਈ ਬਹੁਤ ਲਾਭਦਾਇਕ ਹੁੰਦਾ ਹੈ ਕਿਉਂਕਿ ਇਹ ਗਠੀਆ ਅਤੇ ਜੋੜਾਂ ਦੇ ਦਰਦ ਨੂੰ ਘੱਟ ਕਰਨ ''ਚ ਮਦਦ ਕਰਦਾ ਹੈ।
