ਗੰਦਾ ਪਾਣੀ ਬਣ ਰਿਹੈ ਮੌਤ ਦੀ ਵਜ੍ਹਾ ? ਕੀ ਸਾਫ ਹੈ ਤੁਹਾਡਾ ਪੀਣ ਵਾਲਾ ਪਾਣੀ ?

Saturday, Jan 03, 2026 - 02:28 PM (IST)

ਗੰਦਾ ਪਾਣੀ ਬਣ ਰਿਹੈ ਮੌਤ ਦੀ ਵਜ੍ਹਾ ? ਕੀ ਸਾਫ ਹੈ ਤੁਹਾਡਾ ਪੀਣ ਵਾਲਾ ਪਾਣੀ ?

ਹੈਲਥ ਡੈਸਕ : ਅੱਜ ਕੱਲ ਧਰਤੀ ਹੇਠਲਾ ਪਾਣੀ ਦੂਸ਼ਿਤ ਹੋਣ ਕਾਰਨ ਕਈ ਥਾਵਾਂ 'ਤੇ ਲੋਕ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ। ਪਰ ਇਹ ਪਾਣੀ ਸਰੀਰ ਲਈ ਜਾਨਲੇਵਾ ਸਾਬਿਤ ਹੋ ਰਿਹਾ ਹੈ। ਗੰਦਾ ਪਾਣੀ ਸਰੀਰ 'ਚ ਜਾਣ ਨਾਲ ਸਿਹਤ ਖਰਾਬ ਹੋ ਜਾਂਦੀ ਹੈ ਅਤੇ ਹਾਲਾਤ ਏਨੇ ਵਿਗੜ ਜਾਂਦੇ ਹਨ ਕਿ ਇਨਸਾਨ ਦੀ ਮੌਤ ਤੱਕ ਹੋ ਜਾਂਦੀ ਹੈ। ਸੋ ਪਾਣੀ ਪੀਣ ਵੇਲੇ ਸਭ ਤੋਂ ਪਹਿਲਾਂ ਇਹ ਦੇਖਣਾ ਜ਼ਰੂਰੀ ਹੈ ਕਿ ਤੁਹਾਡਾ ਪੀਣ ਵਾਲਾ ਪਾਣੀ ਸਾਫ ਹੈ ਜਾਂ ਨਹੀਂ। 

ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਮੁਤਾਬਕ ਦੁਨੀਆਂ 'ਚ ਹਰ ਸਾਲ 10 ਲੱਖ ਦੇ ਕਰੀਬ ਲੋਕ ਗੰਦਾ ਪਾਣੀ ਪੀਣ 'ਤੇ ਹੋਣ ਵਾਲੀਆਂ ਬਿਮਾਰੀਆਂ ਕਾਰਨ ਮਰ ਜਾਂਦੇ ਹਨ ਕਿਉਂਕਿ ਗੰਦੇ ਪਾਣੀ ਨਾਲ ਸਰੀਰ ਡਾਇਰੀਆ (ਉਲਟੀ-ਦਸਤ), ਹੈਪੈਟਾਈਟਸ ਏ ਅਤੇ ਟਾਈਫਾਈਡ ਵਰਗੀਆਂ ਬਿਮਾਰੀਆਂ ਦੀ ਲਪੇਟ 'ਚ ਆ ਜਾਂਦਾ ਹੈ। ਇਨ੍ਹਾਂ 'ਚ ਸਭ ਤੋਂ ਖਤਰਨਾਕ ਹੈਪੇਟਾਈਟਸ ਏ ਅਤੇ ਡਾਇਰੀਆ ਹੁੰਦਾ ਹੈ। ਸਮੇਂ 'ਤੇ ਇਨ੍ਹਾਂ ਬਿਮਾਰੀਆਂ ਦਾ ਇਲਾਜ ਨਾ ਹੋਣ 'ਤੇ ਮੌਤ ਵੀ ਹੋ ਸਕਦੀ ਹੈ।
ਆਓ ਤੁਹਾਨੂੰ ਦੱਸਦੇ ਹਾਂ ਗੰਦੇ ਪਾਣੀ ਨਾਲ ਕਿਵੇਂ ਹੁੰਦੀਆਂ ਹਨ ਬਿਮਾਰੀਆਂ ?
 
ਗੰਦੇ ਪਾਣੀ 'ਚ ਬੈਕਟੀਰੀਆ ਅੰਤੜੀਆਂ 'ਤੇ ਕਰਦੇ ਹਨ ਹਮਲਾ

ਲਿਵਰ ਅਤੇ ਪੇਟ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਅਨੁਸਾਰ ਗੰਦੇ ਪਾਣੀ 'ਚ ਬਹੁਤ ਹੀ ਖਤਰਨਾਕ ਬੈਕਟੀਰੀਆ ਹੋ ਜਾਂਦੇ ਹਨ ਅਤੇ ਜੇਕਰ ਕੋਈ ਵਿਅਕਤੀ ਅਜਿਹਾ ਗੰਦਾ ਪਾਣੀ ਪੀਂਦਾ ਹੈ ਤਾਂ ਬੈਕਟੀਰੀਆ ਪੇਟ 'ਚ ਚਲੇ ਜਾਂਦੇ ਹਨ। ਇਹ ਬੈਕਟੀਰੀਆ ਸਭ ਤੋਂ ਪਹਿਲਾਂ ਅੰਤੜੀਆਂ 'ਤੇ ਹਮਲਾ ਕਰਦੇ ਹਨ ਜਿਸ ਨਾਲ ਦਸਤ ਸ਼ੁਰੂ ਹੁੰਦੇ ਹਨ। ਇਨ੍ਹਾਂ ਨਾਲ ਸਰੀਰ 'ਚ ਪਾਣੀ ਦੀ ਕਮੀ ਹੁੰਦੀ ਹੈ ਅਤੇ ਪਾਣੀ ਦੀ ਕਮੀ ਡਾਇਰੀਆ ਨਾਲ ਹੁੰਦਾ ਹੈ ਜੋ ਮੌਤ ਦਾ ਕਾਰਨ ਬਣਦਾ ਹੈ।

ਡਾਇਰੀਆ ਨਾਲ ਕਿਵੇਂ ਹੁੰਦੀ ਹੈ ਮੌਤ ? 
ਡਾਇਰੀਆ ਗੰਦੇ ਪਾਣੀ ਨਾਲ ਫੈਲਣ ਵਾਲੀ ਗੰਭੀਰ ਬਿਮਾਰੀ ਹੈ। ਇਹ ਉਲਟੀ ਦਸਤ ਦਾ ਕਾਰਨ ਬਣਦੀ ਹੈ। ਇਸ ਨਾਲ ਸਰੀਰ 'ਚ ਪਾਣੀ ਦੀ ਕਮੀ ਹੋਣ ਲੱਗਦੀ ਹੈ ਅਤੇ ਬਲੱਡ ਪ੍ਰੈਸ਼ਰ ਘਟਣ ਲੱਗਦਾ ਹੈ। ਇਸ ਨਾਲ ਸਰੀਰ ਦੇ ਜ਼ਰੂਰੀ ਅੰਗ  ਕਿਡਨੀ ਅਤੇ ਬਰੇਨ ਤੱਕ ਆਕਸੀਜਨ ਨਹੀਂ ਪਹੁੰਚਦੀ ਅਤੇ ਇਹ ਕੰਮ ਕਰਨਾ ਬੰਦ ਕਰ ਦਿੰਦੇ ਹਨ। ਜੇਕਰ ਸਮੇਂ 'ਤੇ ਇਲਾਜ ਨਾ ਮਿਲੇ ਤਾਂ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ। 

ਗੰਦੇ ਪਾਣੀ 'ਚ ਹੁੰਦਾ ਹੈ ਹੈਪੇਟਾਈਟਸ ਏ ਵਾਇਰਸ 
ਗੰਦੇ ਪਾਣੀ 'ਚ ਹੈਪੇਟਾਈਟਸ ਏ ਨਾਂ ਦਾ ਵਾਇਰਸ ਹੁੰਦਾ ਹੈ। ਇਹ ਵਾਇਰਸ ਪਾਣੀ ਰਾਹੀਂ ਪੇਟ 'ਚ ਚਲਾ ਜਾਂਦਾ ਹੈ ਅਤੇ ਹੌਲੀ-ਹੌਲੀ ਲਿਵਰ ਨੂੰ ਖਰਾਬ ਕਰਦਾ ਹੈ। ਇਸ ਨਾਲ ਪਹਿਲਾਂ ਲਿਵਰ 'ਤੇ ਸੋਜ ਆਉਂਦੀ ਹੈ ਅਤੇ ਸੋਜ ਆਉਣ ਤੋਂ ਬਾਅਦ ਇਹ ਵਾਇਰਸ ਲਿਵਰ ਦੇ ਸੈਲਾਂ ਨੂੰ ਖਰਾਬ ਕਰਦੇ ਹਨ। ਇਸ ਨਾਲ ਲਿਵਰ ਫੇਲ ਹੋ ਜਾਂਦਾ ਹੈ। ਇਹ ਲਿਵਰ 'ਚ ਹੋਣ ਵਾਲੀ ਸਭ ਤੋਂ ਖਤਰਨਾਕ ਬਿਮਾਰੀ ਹੈ ਜੋ ਜਾਨਲੇਵਾ ਸਾਬਿਤ ਹੁੰਦੀ ਹੈ।

ਹੈਪੇਟਾਈਟਸ ਏ ਦੇ ਲੱਛਣ
ਉਲਟੀ ਅਤੇ ਪੇਟ ਦਰਦ 
ਤੇਜ਼ ਬੁਖਾਰ
ਭੁੱਖ ਨਾ ਲੱਗਣਾ
ਸਕਿਨ ਦਾ ਪੀਲਾ ਹੋਣਾ
ਪੇਟ 'ਚ ਦਰਦ
ਇਸ ਤੋਂ ਇਲਾਵਾ ਗੰਦੇ ਪਾਣੀ ਨਾਲ ਟਾਈਫਾਈਡ ਵੀ ਹੁੰਦਾ ਹੈ ਜਿਸਦਾ ਐਟੀਬਾਇਓਟਿਕ ਦਵਾਈਆਂ ਨਾਲ ਇਲਾਜ ਸੰਭਵ ਹੈ।

ਪਾਣੀ ਪੀਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਜ਼ਰੂਰੀ 
ਪਾਣੀ ਹਮੇਸ਼ਾਂ ਉਬਾਲ ਕੇ ਜਾਂ ਫਿਲਟਰ ਕੀਤਾ ਪੀਣਾ ਚਾਹੀਦਾ ਹੈ।
ਬੱਚਿਆਂ ਅਤੇ ਬਜ਼ੁਰਗਾਂ ਨੂੰ ਪਾਣੀ ਉਬਾਲ ਕੇ ਦੇਣਾ ਜ਼ਰੂਰੀ ਹੈ।
ਜੇਕਰ ਪਾਣੀ ਗੰਧਲਾ ਹੋਵੇ ਤਾਂ ਅਜਿਹਾ ਪਾਣੀ ਪੀਣ ਤੋਂ ਬਚੋ। 
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DILSHER

Content Editor

Related News