ਇਸ ਹੋਮਮੇਡ ਡ੍ਰਿੰਕ ਨਾਲ ਪਾਓ ਪੇਟ ਫੁੱਲਣ ਦੀ ਸਮੱਸਿਆ ਤੋਂ ਛੁਟਕਾਰਾ
Monday, Jul 31, 2017 - 03:26 PM (IST)

ਨਵੀਂ ਦਿੱਲੀ— ਬਦਲਦੇ ਲਾਈਫ ਸਟਾਇਲ ਵਿਚ ਜ਼ਿਆਦਾਤਰ ਵਿਅਕਤੀ ਕਿਸੇ ਨਾ ਕਿਸੇ ਸਿਹਤ ਸੰਬੰਧੀ ਪ੍ਰੇਸ਼ਾਨੀ ਨਾਲ ਘਿਰੇ ਰਹਿੰਦੇ ਹਨ। ਗਲਤ ਖਾਣ-ਪੀਣ ਅਤੇ ਬਦਲਦੀ ਆਦਤਾਂ ਦੇ ਕਾਰਨ ਪੇਟ ਫੁੱਲਣ ਦੀ ਸਮੱਸਿਆ ਰਹਿੰਦੀ ਹੈ, ਜਿਸ ਵਜ੍ਹਾ ਨਾਲ ਪੇਟ 'ਤੇ ਮੋਟਾਪਾ ਦਿਖਾਈ ਦੇਣ ਲੱਗਦਾ ਹੈ। ਪੇਟ ਫੁੱਲਣ ਦੀ ਸਮੱਸਿਆ ਕਈ ਕਾਰਨਾਂ ਕਾਰਨ ਹੋ ਸਕਦੀ ਹੈ ਪਰ ਇਹ ਸਮੱਸਿਆ ਅੱਗੇ ਜਾ ਕੇ ਕਈ ਪ੍ਰੇਸ਼ਾਨੀਆਂ ਖੜੀਆਂ ਕਰ ਦਿੰਦੇ ਹਨ, ਜੇ ਤੁਹਾਡਾ ਪੇਟ ਖਾਣਾ ਖਾਣ ਦੇ ਕਾਰਨ ਫੁੱਲਦਾ ਹੈ ਤਾਂ ਰੋਜ਼ ਅਦਰਕ-ਨਿੰਬੂ ਦੀ ਵਰਤੋਂ ਕਰੋ। ਇਸ ਨਾਲ ਪੇਟ ਫੁੱਲਣ ਦੀ ਸਮੱਸਿਆ ਆਸਾਨੀ ਨਾਲ ਦੂਰ ਹੋ ਜਾਵੇਗੀ।
1. ਅਦਰਕ ਦੇ ਫਾਇਦੇ
ਅਦਰਕ ਦੇ ਫ੍ਰੈਸ਼ ਟੁੱਕੜੇ ਵਿਚ ਪੇਟ ਦੀ ਸੋਜ ਨੂੰ ਘੱਟ ਕਰਨ ਦੇ ਗੁਣ ਹੁੰਦੇ ਹਨ। ਅਦਰਕ ਨੂੰ ਸਦੀਆਂ ਤੋਂ ਸ਼ਕਤੀਸ਼ਾਲੀ ਪਾਚਕ ਅਤੇ ਐਂਟੀ-ਇੰਫਲੇਮੇਟਰੀ ਮੰਨਿਆ ਗਿਆ ਹੈ, ਜੋ ਪਾਚਨ ਅਤੇ ਆਂਦਰਾਂ ਨਾਲ ਜੁੜੀਆਂ ਸਮੱਸਿਆਵਾਂ ਵਰਗੀਆਂ ਉਲਟੀਆਂ ਅਤੇ ਗੈਸ ਦੀਆਂ ਸਮੱਸਿਆਵਾਂ ਨੂੰ ਦੂਰ ਰੱਖਦਾ ਹੈ ਕਿਉਂਕਿ ਗੈਸ ਦੀ ਸਮੱਸਿਆ ਨਾਲ ਪੇਟ ਫੁੱਲਣ ਦੀ ਸਮੱਸਿਆ ਰਹਿੰਦੀ ਹੈ। ਜਦੋਂ ਪੇਟ ਵਿਚ ਗੈਸ ਬਣ ਜਾਂਦੀ ਹੈ ਤਾਂ ਪੇਟ ਫੁੱਲਣ ਲੱਗਦਾ ਹੈ। ਅਦਰਕ ਪੇਟ ਵਿਚ ਜਮਾ ਹੋਈ ਗੈਸ ਨੂੰ ਖਤਮ ਕਰਨ ਦਾ ਕੰਮ ਕਰਦਾ ਹੈ।
2. ਨਿੰਬੂ ਦੀ ਵਰਤੋਂ ਕਿਉਂ ਕਰਨੀ ਚਾਹੀਦੀ ਹੈ।
ਨਿੰਬੂ ਦੇ ਰਸ ਵਿਚ ਵਿਟਮਿਨ-ਸੀ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਸਰੀਰ ਦੀ ਪ੍ਰਣਾਲੀ ਨੂੰ ਮਜ਼ਬੂਤ ਰੱਖਦਾ ਹੈ। ਮਜ਼ਬੂਤ ਪ੍ਰਣਾਲੀ ਰੋਗਜਨਕਾਂ ਨਾਲ ਲੜ ਕੇ ਪਾਚਨ ਤੰਤਰ ਨੂੰ ਸਿਹਤਮੰਦ ਰੱਖਦਾ ਹੈ।
ਸਮੱਗਰੀ
- 1/2 ਇੰਚ ਫ੍ਰੈਸ਼ ਅਦਰਕ
- ਅੱਧਾ ਨਿੰਬੂ ਦਾ ਰਸ
ਬਣਾਉਣ ਦਾ ਤਰੀਕਾ
ਅਦਰਕ ਦਾ ਰਸ ਲਓ ਅਤੇ ਫਿਰ ਅੱਧੇ ਨਿੰਬੂ ਦਾ ਰਸ ਇਸ ਵਿਚ ਮਿਲਾਓ। ਇਸ ਨੂੰ ਇਕ ਘੁੱਟ ਪੀਓ ਕਿਉਂਕਿ ਇਸ ਦਾ ਸੁਆਦ ਬਿਲਕੁਲ ਚੰਗਾ ਨਹੀਂ ਹੁੰਦਾ। ਬਹਿਤਰ ਨਤੀਜ਼ਾ ਪਾਉਣ ਲਈ ਰੋਜ਼ ਖਾਲੀ ਪੇਟ ਇਸ ਡ੍ਰਿੰਕ ਦੀ ਵਰਤੋਂ ਕਰੋ।
ਧਿਆਨ ਦੇਣ ਵਾਲੀ ਗੱਲ
ਜੇ ਤੁਹਾਨੂੰ ਇਸ ਡ੍ਰਿੰਕ ਨੂੰ ਪੀਣ ਨਾਲ ਅਸਹਿਜ ਮਹਿਸੂਸ ਹੋਵੇ ਤਾਂ ਇਸ ਵਿਚ ਅਦਰਕ ਦੀ ਮਾਤਰਾ ਘੱਟ ਕਰ ਦਿਓ, ਜੇ ਤੁਹਾਨੂੰ ਆਪਣੇ ਆਪ ਵਿਚ ਕੋਈ ਸੁਧਾਰ ਨਹੀਂ ਦਿੱਖ ਰਿਹਾ ਤਾਂ ਅਦਰਕ ਦੀ ਮਾਤਰਾ ਵਧਾ ਦਿਓ।