ਨਹੀਂ ਵੱਧ ਰਿਹਾ ਬੱਚਿਆਂ ਦਾ ਕੱਦ? ਇਨ੍ਹਾਂ ਚੀਜ਼ਾਂ ਨੂੰ ਕਰੋ ਡਾਈਟ ’ਚ ਸ਼ਾਮਲ

Sunday, Jun 11, 2023 - 03:34 PM (IST)

ਨਹੀਂ ਵੱਧ ਰਿਹਾ ਬੱਚਿਆਂ ਦਾ ਕੱਦ? ਇਨ੍ਹਾਂ ਚੀਜ਼ਾਂ ਨੂੰ ਕਰੋ ਡਾਈਟ ’ਚ ਸ਼ਾਮਲ

ਜਲੰਧਰ (ਬਿਊਰੋ)– ਅਕਸਰ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੇ ਛੋਟੇ ਕੱਦ ਨੂੰ ਲੈ ਕੇ ਕਾਫੀ ਚਿੰਤਾ ਰਹਿੰਦੀ ਹੈ। ਜੇਕਰ ਤੁਸੀਂ ਵੀ ਉਨ੍ਹਾਂ ਮਾਪਿਆਂ ’ਚੋਂ ਇਕ ਹੋ ਤਾਂ ਜ਼ਰੂਰੀ ਹੈ ਕਿ ਆਪਣੇ ਬੱਚਿਆਂ ਦੀ ਡਾਈਟ ’ਚ ਕੁਝ ਚੀਜ਼ਾਂ ਨੂੰ ਸ਼ਾਮਲ ਕਰੋ।

ਕੱਦ ਵਧਾਉਣ ਦੇ ਉਪਾਅ
ਇਹ ਕੁਦਰਤੀ ਚੀਜ਼ਾਂ ਤੁਹਾਡੇ ਬੱਚੇ ਦਾ ਕੱਦ ਵਧਾਉਣ ’ਚ ਮਦਦ ਕਰਦੀਆਂ ਹਨ।

ਅੰਡੇ
ਇਸ ’ਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਬੀ12 ਤੇ ਵਿਟਾਮਿਨ ਬੀ2 ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ, ਜੋ ਬੱਚਿਆਂ ਦੇ ਵਿਕਾਸ ਲਈ ਜ਼ਰੂਰੀ ਮੰਨੇ ਜਾਂਦੇ ਹਨ।

ਦੁੱਧ
ਦੁੱਧ ’ਚ ਕੈਲਸ਼ੀਅਮ ਤੇ ਪ੍ਰੋਟੀਨ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ, ਜੋ ਬੱਚਿਆਂ ਦੀਆਂ ਹੱਡੀਆਂ ਦੇ ਵਿਕਾਸ ਤੇ ਤਾਕਤ ਲਈ ਕਾਫੀ ਜ਼ਰੂਰੀ ਮੰਨਿਆ ਜਾਂਦਾ ਹੈ।

ਸੋਇਆਬੀਨ
ਇਸ ’ਚ ਭਰਪੂਰ ਮਾਤਰਾ ’ਚ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਹੱਡੀਆਂ ਦੀ ਸਿਹਤ ਤੇ ਵਿਕਾਸ ਦਾ ਕੰਮ ਕਰਦਾ ਹੈ।

ਮੀਟ
ਮੀਟ ’ਚ ਪ੍ਰੋਟੀਨ, ਵਿਟਾਮਿਨ ਬੀ ਤੇ ਪੇਂਟੋਥੇਨਿਕ ਐਸਿਡ ਪਾਇਆ ਜਾਂਦਾ ਹੈ, ਜਿਸ ਨੂੰ ਬੱਚਿਆਂ ਦੇ ਵਿਕਾਸ ਲਈ ਕਾਫੀ ਜ਼ਰੂਰੀ ਮੰਨਿਆ ਜਾਂਦਾ ਹੈ।

ਹਰੀਆਂ ਪੱਤੇਦਾਰ ਸਬਜ਼ੀਆਂ
ਇਨ੍ਹਾਂ ਸਬਜ਼ੀਆਂ ’ਚ ਮਾਈਕ੍ਰੋ ਨਿਊਟ੍ਰੀਐਂਟਸ ਹੁੰਦੇ ਹਨ, ਜਿਸ ਨਾਲ ਬੱਚਿਆਂ ਦਾ ਸਰੀਰਕ ਵਿਕਾਸ ਚੰਗੀ ਤਰ੍ਹਾਂ ਹੁੰਦਾ ਹੈ। ਇਨ੍ਹਾਂ ਸਬਜ਼ੀਆਂ ’ਚ ਕੈਲਸ਼ੀਅਮ ਹੁੰਦਾ ਹੈ, ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

ਗਾਜਰ
ਇਸ ’ਚ ਬੀਟਾ ਕੈਰੋਟਿਨ ਪਾਇਆ ਜਾਂਦਾ ਹੈ, ਜੋ ਸਰੀਰ ’ਚ ਜਾ ਕੇ ਵਿਟਾਮਿਨ ਏ ’ਚ ਬਦਲ ਜਾਂਦਾ ਹੈ। ਇਸ ਨੂੰ ਖਾਣ ਨਾਲ ਬੱਚਿਆਂ ਦੇ ਸਰੀਰ ’ਚ ਕੈਲਸ਼ੀਅਮ ਦਾ ਇਸਤੇਮਾਲ ਸਹੀ ਤਰੀਕੇ ਨਾਲ ਹੁੰਦਾ ਹੈ।

ਦਹੀਂ
ਦਹੀਂ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਡੀ ਤੇ ਪ੍ਰੋਬਾਇਓਟਿਕਸ ਦਾ ਚੰਗਾ ਸਰੋਤ ਹੈ। ਇਸ ਨਾਲ ਸਰੀਰ ਦੇ ਵਿਕਾਸ ’ਤੇ ਚੰਗਾ ਅਸਰ ਪੈਂਦਾ ਹੈ।

ਨੋਟ– ਤੁਸੀਂ ਆਪਣੇ ਬੱਚਿਆਂ ਦੇ ਵਿਕਾਸ ਲਈ ਕੀ ਚੀਜ਼ਾਂ ਅਪਣਾਉਂਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News