Health Tips: ਵੱਧ ਰਹੇ ਭਾਰ ਤੋਂ ਪਰੇਸ਼ਾਨ ਲੋਕ ਖ਼ੁਰਾਕ ’ਚ ਸ਼ਾਮਲ ਕਰਨ ਇਹ ਚੀਜ਼ਾਂ, ਕੁਝ ਦਿਨਾਂ ’ਚ ਦਿਖੇਗਾ ਅਸਰ
Monday, Sep 19, 2022 - 12:40 PM (IST)

ਜਲੰਧਰ (ਬਿਊਰੋ) - ਅਜੌਕੇ ਸਮੇਂ ’ਚ ਲੋਕ ਸਭ ਤੋਂ ਜ਼ਿਆਦਾ ਆਪਣੇ ਭਾਰ ਕਾਰਨ ਪਰੇਸ਼ਾਨ ਹਨ, ਜੋ ਘੱਟ ਹੋਣ ਦੀ ਥਾਂ ਵੱਧਦਾ ਜਾ ਰਿਹਾ ਹੈ। ਗਲਤ ਖਾਣ ਪੀਣ ਅਤੇ ਕਸਰਤ ਨਾ ਕਰਨ ਦੇ ਕਾਰਨ ਦਿਨ ਪ੍ਰਤੀ ਦਿਨ ਵਧਦਾ ਭਾਰ ਹਰ ਕਿਸੇ ਲਈ ਆਮ ਸਮੱਸਿਆ ਬਣ ਗਿਆ ਹੈ। ਹਾਲਾਂਕਿ ਲੋਕ ਭਾਰ ਘਟਾਉਣ ਜਾਂ ਇਸ ’ਤੇ ਕਾਬੂ ਪਾਉਣ ਲਈ ਬਹੁਤ ਸਾਰੇ ਤਰੀਕੇ ਅਪਣਾ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਕੋਈ ਫ਼ਾਇਦਾ ਨਹੀਂ ਹੋ ਰਿਹਾ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਦੇ ਬਾਰੇ ਦੱਸਾਂਗੇ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਪਣਾ ਭਾਰ ਤੇਜ਼ੀ ਨਾਲ ਘੱਟ ਕਰ ਸਕਦੇ ਹੋ....
ਸੇਬ
ਸਾਰੇ ਲੋਕ ਜਾਣਦੇ ਹਨ ਕਿ ਸੇਬ ਖਾਣਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ, ਜਿਸ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਕੁਝ ਲੋਕ ਰੋਜ਼ਾਨਾ ਇਸ ਦਾ ਸੇਵਨ ਕਰਦੇ ਹਨ। ਸੇਬ ਸਰੀਰ ਵਿੱਚ ਕਈ ਪੌਸ਼ਟਿਕ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਦੇ ਨਾਲ-ਨਾਲ ਭਾਰ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਕੁਝ ਹੀ ਦਿਨਾਂ 'ਚ ਤੁਹਾਡਾ ਭਾਰ ਘੱਟ ਹੋਵੇ ਤਾਂ ਅੱਜ ਹੀ ਆਪਣੀ ਖ਼ੁਰਾਕ ’ਚ ਸੇਬ ਨੂੰ ਸ਼ਾਮਲ ਕਰ ਲਓ।
ਪਨੀਰ
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੀ ਖ਼ੁਰਾਕ ’ਚ ਪਨੀਰ ਜ਼ਰੂਰ ਸ਼ਾਮਲ ਕਰੋ। ਪਨੀਰ ਖਾਣ ਨਾਲ ਤੁਹਾਡੇ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ ਅਤੇ ਤੁਹਾਡਾ ਢਿੱਡ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਇਸ ਤੋਂ ਬਾਅਦ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਅਤੇ ਤੁਸੀਂ ਜ਼ਿਆਦਾ ਖਾਣ ਤੋਂ ਬਚ ਜਾਂਦੇ ਹੋ।
ਰਾਗੀ
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਖ਼ੁਰਾਕ ’ਚ ਰਾਗੀ ਜ਼ਰੂਰ ਸ਼ਾਮਲ ਕਰੋ। ਰਾਗੀ ਫਾਈਬਰ ਦੇ ਨਾਲ-ਨਾਲ ਪ੍ਰੋਟੀਨ ਨਾਲ ਵੀ ਭਰਪੂਰ ਹੁੰਦੀ ਹੈ। ਭਾਰ ਘਟਾਉਣ ਲਈ ਤੁਸੀਂ ਰਾਗੀ ਦੇ ਆਟੇ ਦੀ ਵਰਤੋਂ ਕਰ ਸਕਦੇ ਹੋ। ਭਾਰ ਘੱਟ ਕਰਨ ਲਈ ਤੁਸੀਂ ਰਾਗੀ ਦੇ ਆਟੇ ਦੀ ਇਡਲੀ, ਡੋਸਾ ਆਦਿ ਬਣਾ ਕੇ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਰਾਗੀ ਦੀ ਖਿਚੜੀ ਨੂੰ ਵੀ ਡਾਈਟ ਦਾ ਹਿੱਸਾ ਬਣਾ ਸਕਦੇ ਹੋ।
ਮੂੰਗੀ ਦੀ ਦਾਲ
ਮੂੰਗੀ ਦੀ ਦਾਲ ਹਲਕੀ ਅਤੇ ਜਲਦੀ ਹਜ਼ਮ ਹੋਣ ਵਾਲੀ ਦਾਲ ਹੁੰਦੀ ਹੈ। ਇਸ ’ਚ ਪ੍ਰੋਟੀਨ ਭਰਪੂਰ ਮਾਤਰਾ ’ਚ ਪਾਈ ਜਾਂਦੀ ਹੈ। ਭਾਰ ਘੱਟ ਕਰਨ ਵਾਲੇ ਲੋਕਾਂ ਨੂੰ ਇਸ ਨੂੰ ਆਪਣੀ ਖੁਰਾਕ ’ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਤੁਸੀਂ ਮੂੰਗੀ ਦੀ ਦਾਲ ਦੀ ਖਿਚੜੀ ਦਾ ਵੀ ਸੇਵਨ ਕਰਨ ਸਕਦੇ ਹੋ।
ਰਸੀਲੇ ਫਲਾਂ ਦਾ ਸੇਵਨ
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ 'ਚ ਰਸੀਲੇ ਫਲਾਂ ਨੂੰ ਜ਼ਰੂਰ ਸ਼ਾਮਲ ਕਰੋ। ਭਾਰ ਘੱਟ ਕਰਨ ਲਈ ਰੋਜ਼ਾਨਾ ਸੰਤਰਾ, ਮੌਸਮੀ, ਲੀਚੀ, ਚੈਰੀ, ਸੇਬ ਆਦਿ ਦਾ ਸੇਵਨ ਕਰੋ। ਇਹ ਫਲ ਤੁਹਾਡੇ ਵੱਧ ਰਹੇ ਭਾਰ ਨੂੰ ਘਟਾਉਣ ’ਚ ਮਦਦਗਾਰ ਸਾਬਤ ਹੋ ਸਕਦੇ ਹਨ।
ਗਰਮ ਪਾਣੀ ਨਾਲ ਕਰੋ ਦਿਨ ਦੀ ਸ਼ੁਰੂਆਤ
ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੇ ਦਿਨ ਦੀ ਸ਼ੁਰੂਆਤ ਗਰਮ ਪਾਣੀ ਨਾਲ ਕਰੋ। ਦਰਅਸਲ ਸਵੇਰੇ ਗਰਮ ਪਾਣੀ ਪੀਣ ਨਾਲ ਪਾਚਕ ਕਿਰਿਆ ਵਧੀਆ ਹੁੰਦੀ ਹੈ, ਜੋ ਤੇਜ਼ੀ ਨਾਲ ਭਾਰ ਘਟਾਉਣ ਵਿਚ ਸਹਾਇਤਾ ਕਰਦੀ ਹੈ।