ਬੱਚਿਆਂ ਦੀ ਖੁਰਾਕ ''ਚ ਬ੍ਰੋਕਲੀ ਸਣੇ ਇਹ ਵਸਤੂਆਂ ਜ਼ਰੂਰ ਕਰੋ ਸ਼ਾਮਲ
Tuesday, Mar 09, 2021 - 10:48 AM (IST)
ਨਵੀਂ ਦਿੱਲੀ— ਵਧਦੀ ਉਮਰ ਦੇ ਨਾਲ ਬੱਚਿਆਂ ਦੇ ਖਾਣ-ਪੀਣ 'ਚ ਬਦਲਾਅ ਹੋਣਾ ਵੀ ਬਹੁਤ ਜ਼ਰੂਰੀ ਹੈ। ਆਮ ਤੌਰ 'ਤੇ ਬੱਚੇ ਜਿਵੇਂ-ਜਿਵੇਂ ਵੱਡੇ ਹੁੰਦੇ ਜਾਂਦੇ ਹਨ ਉਨ੍ਹਾਂ ਦਾ ਖੇਡਣਾ ਅਤੇ ਸ਼ਰਾਰਤਾਂ ਵੀ ਵਧਦੀਆਂ ਜਾਂਦੀ ਹੈ। ਅਜਿਹੇ 'ਚ ਜੇਕਰ ਬੱਚਿਆਂ ਦੀ ਖੁਰਾਕ ਸਹੀ ਨਾ ਹੋਵੇ ਤਾਂ ਉਨ੍ਹਾਂ ਦੀ ਰੋਗ ਪ੍ਰਤੀਰੋਧੀ ਸਮਰੱਥਾ ਘੱਟ ਹੋ ਸਕਦੀ ਹੈ। ਅਜਿਹਾ ਹੋਣ 'ਤੇ ਬੱਚਾ ਬੀਮਾਰ ਰਹਿਣ ਲੱਗਦਾ ਹੈ ਆਪਣੇ ਲਾਡਲੇ ਨੂੰ ਹੈਲਦੀ ਰੱਖਣ ਅਤੇ ਉਸ ਦੇ ਸਰੀਰਿਕ ਵਿਕਾਸ ਲਈ ਉਸ ਦੀ ਖੁਰਾਕ 'ਚ ਇਨ੍ਹਾਂ ਵਸਤੂਆਂ ਨੂੰ ਜ਼ਰੂਰ ਸ਼ਾਮਲ ਕਰੋ। ਆਓ ਜਾਣਦੇ ਹਾਂ ਕਿ ਉਹ ਕਿਹੜੇ ਆਹਾਰ ਹਨ ਜੋ ਬੱਚਿਆਂ ਦੀ ਖੁਰਾਕ 'ਚ ਜ਼ਰੂਰ ਸ਼ਾਮਲ ਹੋਣੇ ਚਾਹੀਦੇ ਹਨ।
ਇਹ ਵੀ ਪੜ੍ਹੋ:Beauty Tips: ਚਿਹਰੇ ਨੂੰ ਚਮਕਦਾਰ ਬਣਾਉਣ ਲਈ ਚੌਲ਼ਾਂ ਦੇ ਆਟੇ 'ਚ ਮਿਲਾ ਕੇ ਲਗਾਓ ਇਹ ਵਸਤੂਆਂ
ਬ੍ਰੋਕਲੀ
ਵਧਦੇ ਬੱਚਿਆਂ ਨੂੰ ਬ੍ਰੋਕਲੀ ਜ਼ਰੂਰ ਖਵਾਉਣੀ ਚਾਹੀਦੀ ਹੈ। ਇਸ 'ਚ ਵਿਟਾਮਿਨ-ਏ ਅਤੇ ਵਿਟਾਮਿਨ-ਸੀ ਹੁੰਦਾ ਹੈ ਜੋ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ। ਬੱਚਿਆਂ ਨੂੰ ਪਨੀਰ ਜਾਂ ਫਿਰ ਸੁਆਦੀ ਸੈਲਡ ਬਣਾ ਕੇ ਵੀ ਬ੍ਰੋਕਲੀ ਖਵਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਵਿਟਾਮਿਨ-ਡੀ ਵਾਲੇ ਆਹਾਰ
ਬੱਚਿਆਂ ਨੂੰ ਵਿਟਾਮਿਨ-ਡੀ ਨਾਲ ਭਰਪੂਰ ਖਾਣਾ ਖਵਾਉਣਾ ਬਹੁਤ ਜ਼ਰੂਰੀ ਹੈ। ਵਿਟਾਮਿਨ ਯੁਕਤ ਭੋਜਨ ਖਾਣ ਨਾਲ ਬੱਚਿਆਂ ਦੇ ਸਰੀਰ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਬੱਚਿਆਂ ਦੇ ਸਰੀਰਿਕ ਵਿਕਾਸ ਲਈ ਵਿਟਾਮਿਨ-ਡੀ ਵਾਲਾ ਖਾਣਾ ਜ਼ਰੂਰ ਖਵਾਓ।
ਪ੍ਰੋਟੀਨ ਵਾਲੇ ਆਹਾਰ
ਬੱਚਿਆਂ ਦੀ ਖੁਰਾਕ 'ਚ ਦਾਲਾਂ, ਅੰਡੇ, ਮਾਸ ਉਤਪਾਦ, ਸੋਇਆ, ਮੱਛੀ ਅਤੇ ਪ੍ਰੋਟੀਨ ਵਾਲੀਆਂ ਵਸਤੂਆਂ ਜ਼ਰੂਰ ਸ਼ਾਮਲ ਕਰੋ। ਇਸ ਤਰ੍ਹਾਂ ਦਾ ਖਾਣਾ ਬੱਚਿਆਂ ਦਾ ਸਰੀਰਿਕ ਵਿਕਾਸ 'ਚ ਵਾਧਾ ਕਰੇਗਾ। ਬੱਚਿਆਂ ਨੂੰ ਬੀਮਾਰੀਆਂ ਤੋਂ ਦੂਰ ਅਤੇ ਸਿਹਤਮੰਦ ਰੱਖਣ ਲਈ ਉਸ ਦੇ ਖਾਣੇ 'ਚ ਸਾਰੇ ਪੋਸ਼ਕ ਤੱਤ ਹੋਣਾ ਬੇਹੱਦ ਜ਼ਰੂਰੀ ਹੈ।
ਖੱਟੇ ਫ਼ਲ ਜ਼ਰੂਰ ਖਵਾਓ
ਬੱਚਿਆਂ ਨੂੰ ਸੰਤਰਾ, ਮਸੰਮੀ, ਨਿੰਬੂ ਅਤੇ ਔਲੇ ਜ਼ਰੂਰ ਖਾਣ ਨੂੰ ਦਿਓ। ਇਸ 'ਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਰੋਗ ਪ੍ਰਤੀਰੋਧੀ ਸਮਰੱਥਾ ਵਧਾਉਣ ਦਾ ਕੰਮ ਕਰਦੀ ਹੈ। ਆਪਣੇ ਬੱਚਿਆਂ ਨੂੰ ਵਾਇਰਲ ਬੁਖ਼ਾਰ ਤੋਂ ਬਚਾਉਣ ਲਈ ਖੱਟੇ ਫ਼ਲ ਜ਼ਰੂਰ ਖਵਾਓ।
ਲਸਣ
ਲਸਣ ਖਾਣਾ ਸਰੀਰ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਐਂਟੀ-ਆਕਸੀਡੈਂਟ ਅਤੇ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਜੋ ਸਾਨੂੰ ਹੈਲਦੀ ਰੱਖਣ 'ਚ ਮਦਦ ਕਰਦੇ ਹਨ। ਰੋਜ਼ਾਨਾ ਖਾਲੀ ਢਿੱਡ ਲਸਣ ਖਾਣ ਨਾਲ ਬੈਕਟੀਰੀਆ ਅਤੇ ਰੋਗਾਂ ਨਾਲ ਲੜਣ ਦੀ ਸ਼ਕਤੀ ਮਿਲਦੀ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।