ਖੁਰਾਕ ''ਚ ਜ਼ਰੂਰ ਸ਼ਾਮਲ ਕਰੋ ਲੌਂਗ, ਮੂੰਹ ਦੀ ਬਦਬੂ ਸਣੇ ਅਨੇਕਾਂ ਪਰੇਸ਼ਾਨੀਆਂ ਤੋਂ ਮਿਲੇਗੀ ਨਿਜ਼ਾਤ
Tuesday, Feb 23, 2021 - 10:37 AM (IST)
ਨਵੀਂ ਦਿੱਲੀ— ਕਈ ਵਾਰ ਗਲ਼ਤ ਖਾਣ-ਪੀਣ ਕਾਰਨ ਅਸੀਂ ਬੀਮਾਰੀਆਂ ਦੀ ਲਪੇਟ 'ਚ ਆ ਜਾਂਦੇ ਹਾਂ। ਅੱਜਕਲ ਲੋਕ ਆਪਣੀ ਜ਼ਿੰਦਗੀ 'ਚ ਇੰਨੇ ਰੁੱਝੇ ਹੋਏ ਹਨ ਕਿ ਉਹ ਆਪਣੀ ਸਿਹਤ ਦਾ ਵੀ ਧਿਆਨ ਵੀ ਨਹੀਂ ਰੱਖ ਪਾਉਂਦੇ। ਰੁੱਝੇਵੇ ਵਾਲੀ ਜ਼ਿੰਦਗੀ ਦੇ ਚਲਦੇ ਲੋਕ ਕਦੇ-ਕਦੇ ਡਾਕਟਰ ਦੇ ਕੋਲ ਵੀ ਨਹੀਂ ਜਾਂਦੇ ਅਤੇ ਘਰੇਲੂ ਨੁਸਖ਼ੇ ਅਪਣਾ ਲੈਂਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਆਯੁਰਵੈਦਿਕ ਵਸਤੂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਨਿਜ਼ਾਤ ਪਾ ਸਕਦੇ ਹੋ। ਲੌਂਗ ਇਕ ਅਜਿਹੀ ਚੀਜ਼ ਹੈ ਜੋ ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਸਿਹਤ ਨੂੰ ਵੀ ਕਈ ਫ਼ਾਇਦੇ ਦਿੰਦਾ ਹੈ। ਲੌਂਗਾਂ ਦਾ ਤੇਲ ਸਦੀਆਂ ਤੋਂ ਐਂਟੀ-ਸੈਪਟਿਕ ਯਾਨੀ ਸੱਟ ਲੱਗਣ 'ਤੇ ਜ਼ਖਮ 'ਤੇ ਲਗਾਉਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।
ਸੌਣ ਤੋਂ ਪਹਿਲਾਂ ਕਰੋ ਦੋ ਲੌਂਗਾਂ ਦੀ ਵਰਤੋਂ
ਲੌਂਗ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਸਰਦੀ-ਜ਼ੁਕਾਮ 'ਚ ਵੀ ਇਹ ਬਹੁਤ ਹੀ ਲਾਭਦਾਇਕ ਸਿੱਧ ਹੁੰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਦੋ ਲੌਂਗ ਖਾਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਢਿੱਡ 'ਚ ਦਰਦ, ਸਿਰ ਦਰਦ, ਗਲੇ ਦਾ ਦਰਦ ਜਾਂ ਫਿਰ ਸਰੀਰ ਦੇ ਕਿਸੇ ਵੀ ਹਿੱਸੇ ਦਾ ਦਰਦ ਕੁਝ ਹੀ ਦਿਨਾਂ 'ਚ ਗਾਇਬ ਹੋ ਜਾਵੇਗਾ।
ਵਾਲ਼ਾਂ ਦੀ ਵਧਾਏ ਖੂਬਸੂਰਤੀ
10 ਤੋਂ 12 ਲੌਂਗ ਪਾਣੀ 'ਚ ਉਬਾਲ ਕੇ ਲੌਂਗ ਵਾਲੀ ਚਾਹ ਬਣਾ ਲਵੋ। ਇਸ ਪਾਣੀ ਨੂੰ ਠੰਡਾ ਕਰਕੇ ਵਾਲ਼ ਕਲਰ ਕਰਨ ਅਤੇ ਸ਼ੈਂਪੂ ਕਰਨ ਤੋਂ ਬਾਅਦ ਸਿਰ 'ਚ ਲਗਾਓ। ਇਸ ਨਾਲ ਤੁਹਾਡੇ ਵਾਲ਼ਾਂ ਦੀ ਖ਼ੂਬਸੂਰਤੀ ਹੋਰ ਵੀ ਵਧੇਗੀ।
ਫੰਗਲ ਇਨਫੈਕਸ਼ਨ
ਜ਼ਹਿਰੀਲੇ ਕੀੜੇ ਦੇ ਕੱਟਣ 'ਤੇ ਜਾਂ ਸੱਟ ਲੱਗਣ 'ਤੇ ਜ਼ਖਮ ਹੋਣ ਅਤੇ ਫੰਗਲ ਇਨਫੈਕਸ਼ਨ 'ਤੇ ਲੌਂਗਾਂ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਤੇਲ ਸਕਿਨ ਨਾਲ ਜੁੜੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ 'ਚ ਮਦਦਗਾਰ ਸਾਬਤ ਹੁੰਦਾ ਹੈ।
ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਹੈਜਾ ਦੀ ਬੀਮਾਰੀ ਤੋਂ ਦਿਵਾਏ ਰਾਹਤ
ਲੌਂਗਾਂ ਦੇ ਤੇਲ ਨੂੰ ਹੱਥ ਦੀ ਤਲੀ ਉੱਪਰ ਪਾ ਕੇ ਖਾਣ ਨਾਲ ਹੈਜਾ ਵਰਗੀ ਖ਼ਤਰਨਾਕ ਬੀਮਾਰੀ ਨੂੰ ਠੀਕ ਕੀਤਾ ਜਾ ਸਕਦਾ ਹੈ।
ਮੂੰਹ ਦੀ ਬਦਬੂ ਤੋਂ ਮਿਲੇ ਰਾਹਤ
ਲੌਂਗ ਮੂੰਹ ਦੀ ਬਦਬੂ ਤੋਂ ਵੀ ਰਾਹਤ ਦਿਵਾਉਣ 'ਚ ਸਹਾਇਕ ਹੁੰਦਾ ਹੈ। ਰੋਜ਼ਾਨਾ ਦੋ ਲੌਂਗ ਚੂਸਣ ਨਾਲ ਮੂੰਹ 'ਚੋਂ ਆਉਣ ਬਦਬੂ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਐਸੀਡਿਟੀ ਕਰੇ ਖਤਮ
ਲੌਂਗ ਐਸੀਡਿਟੀ ਲਈ ਵੀ ਫ਼ਾਇਦੇਮੰਦ ਹੁੰਦੇ ਹਨ। 100 ਗ੍ਰਾਮ ਪਾਣੀ 'ਚ ਲੌਂਗ ਦਾ ਪਾਊਡਰ ਮਿਲਾ ਕੇ ਪੀਣ ਨਾਲ ਐਸੀਡਿਟੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਜੋੜਾਂ ਦੇ ਦਰਦ ਤੋਂ ਦਿਵਾਏ ਨਿਜ਼ਾਤ
ਲੌਂਗਾਂ ਦਾ ਤੇਲ ਜੋੜਾਂ ਦੇ ਦਰਦਾਂ ਨੂੰ ਦੂਰ ਕਰਨ 'ਚ ਕਾਫ਼ੀ ਲਾਹੇਵੰਦ ਹੁੰਦਾ ਹੈ। ਰੋਜ਼ਾਨਾ ਲੌਂਗਾਂ ਦਾ ਤੇਲ ਲਗਾਉਣ ਨਾਲ ਜੋੜਾਂ ਦੇ ਦਰਦ ਤੋਂ ਨਿਜ਼ਾਤ ਮਿਲਦੀ ਹੈ।
ਸਿਰ ਦਰਦ ਕਰੇ ਦੂਰ
ਲੌਂਗ ਸਿਰ ਦਰਦ ਨੂੰ ਵੀ ਠੀਕ ਕਰਨ 'ਚ ਮਦਦਗਾਰ ਸਾਬਤ ਹੁੰਦੇ ਹਨ। ਜਦੋਂ ਵੀ ਤੁਹਾਡੇ ਸਿਰ 'ਚ ਦਰਦ ਹੋਵੇ ਤਾਂ ਤੁਸੀਂ ਦੋ ਲੌਂਗ ਕੋਸੇ ਪਾਣੀ 'ਚ ਮਿਲਾ ਕੇ ਪੀ ਲਵੋ। ਅਜਿਹਾ ਕਰਨ ਨਾਲ ਸਿਰ ਦਰਦ ਤੋਂ ਨਿਜ਼ਾਤ ਮਿਲੇਗਾ।
ਗਲੇ ਦੀ ਖਾਰਸ਼ ਤੋਂ ਮਿਲੇ ਨਿਜ਼ਾਤ
ਗਲੇ ਦੀ ਖਾਰਸ਼ ਹੋਣ 'ਤੇ ਇਕ ਲੌਂਗ ਖਾਣਾ ਚਾਹੀਦਾ ਹੈ ਜਾਂ ਫਿਰ ਥੋੜ੍ਹੀ ਦੇਰ ਲਈ ਜੀਭ 'ਤੇ ਰੱਖੋ। ਇਸ ਨਾਲ ਗਲੇ ਦੀ ਖਾਰਸ਼ ਤੋਂ ਆਰਾਮ ਮਿਲੇਗਾ।
ਇਹ ਵੀ ਪੜ੍ਹੋ:ਬੇਕਾਰ ਨਾ ਸਮਝੋ ਭਿੱਜੇ ਹੋਏ ਛੋਲਿਆਂ ਦਾ ਪਾਣੀ, ਸ਼ੂਗਰ ਦੇ ਮਰੀਜ਼ਾਂ ਸਣੇ ਇਨ੍ਹਾਂ ਲਈ ਵੀ ਹੈ ਲਾਹੇਵੰਦ
ਚਿਹਰੇ ਦੇ ਦਾਗ-ਧੱਬੇ ਕਰੇ ਦੂਰ
ਲੌਂਗਾਂ ਦੀ ਵਰਤੋਂ ਨਾਲ ਚਿਹਰੇ ਦਾ ਦਾਗ-ਧੱਬੇ ਅਤੇ ਮੂੰਹ 'ਤੇ ਹੋਣ ਵਾਲੇ ਕਿੱਲਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਲਈ ਸਕਿਨ ਮੁਤਾਬਕ ਜਿਹੜੇ ਵੀ ਫੇਸਪੈਕ ਦੀ ਵਰਤੋਂ ਕਰਦੇ ਹੋ, ਉਸ 'ਚ ਥੋੜ੍ਹਾ ਜਿਹਾ ਲੌਂਗਾਂ ਦਾ ਤੇਲ ਮਿਲਾ ਲਓ। ਇਸ ਨੂੰ ਹਫ਼ਤੇ 'ਚ ਘੱਟੋ-ਘੱਟ ਦੋ ਵਾਰ ਲਗਾਓ। ਅਜਿਹਾ ਕਰਨ ਨਾਲ ਤੁਹਾਡਾ ਚਿਹਰਾ ਬਿਲਕੁਲ ਸਾਫ਼ ਹੋ ਜਾਵੇਗਾ ਅਤੇ ਸਾਰੇ ਦਾਗ-ਧੱਬੇ ਦੂਰ ਹੋ ਜਾਣਗੇ।
ਸਰਦੀ-ਜ਼ੁਕਾਮ ਤੋਂ ਦਿਵਾਏ ਨਿਜ਼ਾਤ
ਸਰਦੀ-ਜ਼ੁਕਾਮ ਲੱਗਣ ਨਾਲ ਇਕ ਚਮਚੇ ਸ਼ਹਿਦ 'ਚ 4 ਤੋਂ 5 ਲੌਂਗ ਪੀਸ ਕੇ ਖਾਣ ਨਾਲ ਬੰਦ ਨੱਕ ਤੋਂ ਰਾਹਤ ਮਿਲਦੀ ਹੈ। ਅਜਿਹਾ ਕਰੀਬ 4 ਦਿਨ ਰੋਜ਼ਾਨਾ ਕਰਨ ਨਾਲ ਸਰਦੀ-ਜ਼ੁਕਾਮ ਤੋਂ ਰਾਹਤ ਮਿਲਦੀ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।