ਸਰਦੀਆਂ ’ਚ ਜ਼ਰੂਰ ਖਾਓ ਗੁੜ ਤੇ ਮੂੰਗਫਲੀ, ਤਣਾਅ ਤੋਂ ਇਲਾਵਾ ਕਈ ਸਮੱਸਿਆਵਾਂ ਹੋਣਗੀਆਂ ਦੂਰ

Sunday, Dec 27, 2020 - 11:25 AM (IST)

ਸਰਦੀਆਂ ’ਚ ਜ਼ਰੂਰ ਖਾਓ ਗੁੜ ਤੇ ਮੂੰਗਫਲੀ, ਤਣਾਅ ਤੋਂ ਇਲਾਵਾ ਕਈ ਸਮੱਸਿਆਵਾਂ ਹੋਣਗੀਆਂ ਦੂਰ

ਨਵੀਂ ਦਿੱਲੀ: ਸਰਦੀਆਂ ਦੇ ਮੌਸਮ ’ਚ ਮੂੰਗਫਲੀ ਬਾਜ਼ਾਰਾਂ ’ਚ ਆਮ ਮਿਲ ਜਾਂਦੀ ਹੈ। ਹਰ ਕੋਈ ਮੂੰਗਫਲੀ ਖਾਣਾ ਪਸੰਦ ਕਰਦਾ ਹੈ। ਸਰਦੀਆਂ ਦੇ ਮੌਸਮ ’ਚ ਮੂੰਗਫਲੀ ਖਾਣ ਨਾਲ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਅਤੇ ਇਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਜੇਕਰ ਮੂੰਗਫਲੀ ਦੇ ਨਾਲ ਗੁੜ ਮਿਲਾ ਕੇ ਖਾਧਾ ਜਾਵੇ ਤਾਂ ਇਸ ਦੇ ਫ਼ਾਇਦੇ ਦੁੱਗਣੇ ਹੋ ਜਾਂਦੇ ਹਨ। ਮੂੰਗਫਲੀ ਅਤੇ ਗੁੜ ’ਚ ਫੈਟ, ਐਨਰਜੀ, ਕਾਰਬੋਹਾਈਡਰੇਟਸ, ਵਿਟਾਮਿਨ ਅਤੇ ਪ੍ਰੋਟੀਨ ਭਰਪੂਰ ਮਾਤਰਾ ’ਚ ਹੁੰਦੇ ਹਨ। ਇਹ ਸਭ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ। ਜੇਕਰ ਅਸੀਂ ਸਰਦੀਆਂ ’ਚ ਇਨ੍ਹਾਂ ਦੋਵਾਂ ਦੀ ਇਕੱਠੀ ਵਰਤੋਂ ਕਰਦੇ ਹਾਂ ਤਾਂ ਇਸ ਨਾਲ ਸਾਡੇ ਸਰੀਰ ਨੂੰ ਗਰਮਾਹਟ ਮਿਲਦੀ ਹੈ। ਇਨ੍ਹਾਂ ਦੋਵਾਂ ’ਚ ਭਰਪੂਰ ਮਾਤਰਾ ’ਚ ਆਇਰਨ ਹੁੰਦੀ ਹੈ ਜੋ ਸਾਡੀ ਬਲੱਡ ਸਰਕੁਲੇਸ਼ਨ ਨੂੰ ਠੀਕ ਰੱਖਦੀ ਹੈ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਉਂਦੀ ਹੈ।

PunjabKesari
ਅੱਜ ਅਸੀਂ ਤੁਹਾਨੂੰ ਦੱਸਾਂਗੇ ਸਰਦੀਆਂ ਦੇ ਮੌਸਮ ’ਚ ਮੂੰਗਫਲੀ ਦੇ ਨਾਲ ਗੁੜ ਖਾਣ ਦੇ ਫ਼ਾਇਦੇ ।

ਇਹ ਵੀ ਪੜ੍ਹੋ:ਦਹੀਂ ’ਚ ਗੁੜ ਮਿਲਾ ਕੇ ਖਾਣ ਨਾਲ ਖ਼ੂਨ ਦੀ ਘਾਟ ਹੋਵੇਗੀ ਪੂਰੀ, ਸਰੀਰ ਨੂੰ ਹੋਣਗੇ ਹੋਰ ਵੀ ਕਈ ਫ਼ਾਇਦੇ
ਐਸੀਡਿਟੀ ਅਤੇ ਕਬਜ਼: ਜੇਕਰ ਤੁਹਾਨੂੰ ਐਸੀਡਿਟੀ ਅਤੇ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਮੂੰਗਫਲੀ ਅਤੇ ਗੁੜ ਦੀ ਵਰਤੋਂ ਜ਼ਰੂਰ ਕਰੋ। ਕਿਉਂਕਿ ਇਸ ’ਚ ਭਰਪੂਰ ਮਾਤਰਾ ’ਚ ਫਾਈਬਰ ਹੁੰਦਾ ਹੈ। ਜੋ ਐਸੀਡਿਟੀ ਅਤੇ ਕਬਜ਼ ਨੂੰ ਦੂਰ ਕਰਦਾ ਹੈ। ਇਸ ਨਾਲ ਢਿੱਡ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਅਤੇ ਪਾਚਣ ਕਿਰਿਆ ਤੇਜ਼ ਹੁੰਦੀ ਹੈ।

PunjabKesari
ਹੱਡੀਆਂ ਲਈ ਫ਼ਾਇਦੇਮੰਦ: ਮੂੰਗਫਲੀ ਅਤੇ ਗੁੜ ਦੀ ਵਰਤੋਂ ਕਰਨ ਨਾਲ ਸਾਡੀਆਂ ਹੱਡੀਆਂ ਅਤੇ ਦੰਦ ਮਜ਼ਬੂਤ ਹੁੰਦੇ ਹਨ। ਕਿਉਂਕਿ ਇਨ੍ਹਾਂ ਦੋਵਾਂ ’ਚ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ।
ਭਾਰ ਘੱਟ ਕਰੇ: ਮੂੰਗਫਲੀ ਅਤੇ ਗੁੜ ਦੀ ਵਰਤੋਂ ਕਰਨ ਨਾਲ ਸਾਡਾ ਮੈਟਾਬੋਲੀਜ਼ਮ ਤੇਜ਼ ਹੁੰਦਾ ਹੈ। ਜਿਸ ਨਾਲ ਸਰੀਰ ਦੀ ਵਾਧੂ ਚਰਬੀ ਘੱਟ ਹੋ ਜਾਂਦੀ ਹੈ ਅਤੇ ਭਾਰ ਕੰਟਰੋਲ ’ਚ ਰਹਿੰਦਾ ਹੈ।

PunjabKesari
ਵਾਲ ਅਤੇ ਚਮੜੀ ਲਈ ਫ਼ਾਇਦੇਮੰਦ: ਸਰਦੀਆਂ ਦੇ ਮੌਸਮ ’ਚ ਰੋਜ਼ਾਨਾ ਮੂੰਗਫਲੀ ਦੇ ਨਾਲ ਗੁੜ ਦੀ ਵਰਤੋਂ ਕਰਨ ਨਾਲ ਸਾਡੇ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਜਿਸ ਨਾਲ ਸਾਡੀ ਚਮੜੀ ਤੇ ਨਿਖਾਰ ਆਉਂਦਾ ਹੈ ਅਤੇ ਇਸ ਦੇ ਨਾਲ-ਨਾਲ ਵਾਲ ਝੜਣ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
ਕੈਂਸਰ ਤੋਂ ਬਚਾਅ: ਮੂੰਗਫਲੀ ਅਤੇ ਗੁੜ ’ਚ ਐਂਟੀ-ਆਕਸੀਡੈਂਟ, ਆਇਰਨ, ਕੈਲਸ਼ੀਅਮ ਅਤੇ ਜਿੰਕ ਕਾਫ਼ੀ ਮਾਤਰਾ ’ਚ ਮੌਜੂਦ ਹੁੰਦੀ ਹੈ। ਜੋ ਸਾਡੇ ਸਰੀਰ ਨੂੰ ਕੈਂਸਰ ਨਾਲ ਲੜਨ ’ਚ ਮਦਦ ਕਰਦੇ ਹਨ। ਇਸ ਲਈ ਮੂੰਗਫਲੀ ਅਤੇ ਗੁੜ ਦੀ ਵਰਤੋਂ ਰੋਜ਼ਾਨਾ ਕਰੋ।

PunjabKesari
ਦਿਲ ਲਈ ਫ਼ਾਇਦੇਮੰਦ: ਰੋਜ਼ਾਨਾ ਮੂੰਗਫਲੀ ਅਤੇ ਗੁੜ ਦੀ ਵਰਤੋਂ ਕਰਨ ਨਾਲ ਕੋਲੈਸਟ੍ਰੋਲ ਦਾ ਲੈਵਲ ਕੰਟਰੋਲ ’ਚ ਰਹਿੰਦਾ ਹੈ। ਇਸ ਦੇ ਨਾਲ ਦਿਲ ਦੀਆਂ ਬੀਮਾਰੀਆਂ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।
ਤਣਾਅ ਦੀ ਸਮੱਸਿਆ: ਜੇਕਰ ਤੁਹਾਨੂੰ ਤਣਾਅ ਦੀ ਸਮੱਸਿਆ ਰਹਿੰਦੀ ਹੈ। ਮੂੰਗਫਲੀ ਅਤੇ ਗੁੜ ਦੀ ਵਰਤੋਂ ਜਰੂਰ ਕਰੋ। ਇਸ ’ਚ ਟਰਿਪਟੋਫੇਨ ਨਾਮਕ ਅਮੀਨੋ ਐਸਿਡ ਪਾਇਆ ਜਾਂਦਾ ਹੈ। ਜੋ ਸਾਡੇ ਤਣਾਅ ਨੂੰ ਘੱਟ ਕਰਦਾ ਹੈ।

 ਨੋਟ: ਤੁਹਾਨੂੰ ਸਾਡਾ ਇਹ ਆਰਟੀਕਲ ਕਿਸ ਤਰ੍ਹਾਂ ਲੱਗਾ ਕੁਮੈਂਟ ਕਰਕੇ ਦੱਸੋ। 


author

Aarti dhillon

Content Editor

Related News