ਗਰਮੀਆਂ ''ਚ ਖੀਰਾ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
Saturday, Apr 07, 2018 - 06:20 PM (IST)

ਨਵੀਂ ਦਿੱਲੀ— ਗਰਮੀਆਂ 'ਚ ਖੀਰੇ ਦੀ ਵਰਤੋਂ ਕਰਨਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਪਾਣੀ ਹੁੰਦਾ ਹੈ ਜਿਸ ਨਾਲ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੁੰਦੀ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਹੈਲਥ ਪ੍ਰਾਬਲਮਸ ਦੂਰ ਹੁੰਦੀਆਂ ਹਨ। ਖੀਰੇ 'ਚ ਵਿਟਾਮਿਨ ਏ, ਪੋਟਾਸ਼ੀਅਮ, ਫਾਸਫੋਰਸ, ਆਇਰਨ ਆਦਿ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਇਸ 'ਚ ਇਰੋਪਿਸਨ ਨਾਂ ਦਾ ਅੰਜਾਈਮ ਹੁੰਦਾ ਹੈ ਜੋ ਪ੍ਰੋਟੀਨ ਨੂੰ ਪਚਾਉਣ 'ਚ ਸਹਾਈ ਹੁੰਦਾ ਹੈ। ਗਰਮੀਆਂ 'ਚ ਸਲਾਦ ਦੇ ਰੂਪ 'ਚ ਖੀਰੇ ਦੀ ਵਰਤੋਂ ਜ਼ਰੂਰ ਕਰੋ। ਅੱਜ ਅਸੀਂ ਤੁਹਾਨੂੰ ਖੀਰੇ ਨਾਲ ਮਿਲਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ...
1. ਜੋੜ੍ਹਾ ਦਾ ਦਰਦ
ਵਧਦੀ ਉਮਰ ਨਾਲ ਜੋੜ੍ਹਾ 'ਚ ਦਰਦ ਹੋਣਾ ਆਮ ਗੱਲ ਹੈ। ਜੋੜ੍ਹਾ 'ਚ ਦਰਦ ਹੋਣ 'ਤੇ ਗਾਜਰ ਦੇ ਨਾਲ ਖੀਰੇ ਦੀ ਵਰਤੋਂ ਕਰੋ। ਇਸ ਨਾਲ ਦਰਦ ਤੋਂ ਜਲਦੀ ਰਾਹਤ ਮਿਲੇਗੀ।
2. ਭਾਰ ਨੂੰ ਕੰਟਰੋਲ ਕਰੇ
ਭਰਪੂਰ ਮਾਤਰਾ 'ਚ ਪਾਣੀ ਹੋਣ ਕਾਰਨ ਖੀਰਾ ਭਾਰ ਨੂੰ ਕੰਟਰੋਲ 'ਚ ਰੱਖਦਾ ਹੈ। ਅਜਿਹੇ 'ਚ ਰੋਜ਼ਾਨਾ ਸਲਾਦ ਦੇ ਰੂਪ 'ਚ ਖੀਰੇ ਦੀ ਵਰਤੋਂ ਕਰੋ।
3. ਤੰਦਰੁਸਤ ਪਾਚਨ ਤੰਤਰ
ਇਸ 'ਚ ਫਾਈਬਰ ਜ਼ਿਆਦਾ ਮਾਤਰਾ 'ਚ ਮੌਜੂਦ ਹੁੰਦਾ ਹੈ। ਖੀਰੇ ਤੋਂ ਮੁਕਤੀ ਪਾਉਣ ਦੇ ਨਾਲ-ਨਾਲ ਪੇਟ ਨਾਲ ਜੁੜੀ ਹਰ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੈ।
4. ਕੈਂਸਰ ਤੋਂ ਬਚਾਅ
ਰੋਜ਼ਾਨਾ ਖੀਰਾ ਖਾਣ ਨਾਲ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ। ਇਸ 'ਚ ਮੌਜੂਦ ਤੱਤ ਹਰ ਤਰ੍ਹਾਂ ਦੇ ਕੈਂਸਰ ਦੀ ਰੋਕਥਾਮ 'ਚ ਕਾਰਗਾਰ ਹੈ।
5. ਦਿਲ ਸਬੰਧੀ ਰੋਗ
ਵਿਟਾਮਿਨ ਯੁਕਤ ਖੀਰਾ ਖਾਣ ਨਾਲ ਦਿਨਭਰ ਸਰੀਰ ਨੂੰ ਐਨਰਜੀ ਮਿਲਦੀ ਹੈ। ਖੀਰਾ ਖਾਣ ਨਾਲ ਕੋਲੈਸਟਰੋਲ ਦਾ ਸਤਰ ਘੱਟ ਹੁੰਦਾ ਹੈ। ਇਸ ਨਾਲ ਦਿਲ ਸਬੰਧੀ ਰੋਗ ਵੀ ਦੂਰ ਰਹਿੰਦੇ ਹਨ।