ਜੇਕਰ ਦੂਰ ਕਰਨੀ ਹੈ ਸਰੀਰ ''ਚ ਖੂਨ ਦੀ ਕਮੀ ਤਾਂ ਅਪਣਾਓ ਇਹ ਨੁਸਖ਼ਾ, ਦਵਾਈਆਂ ਦੀ ਨਵੀਂ ਪਵੇਗੀ ਲੋੜ!

Thursday, Sep 19, 2024 - 02:57 PM (IST)

ਨਵੀਂ ਦਿੱਲੀ : ਸਰੀਰ 'ਚ ਖੂਨ ਦੀ ਕਮੀ ਹੋਣ ਕਰਕੇ ਕਈ ਸਿਹਤ ਸਮੱਸ਼ਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਡੇ ਸਰੀਰ 'ਚ ਦੋ ਤਰ੍ਹਾਂ ਦੇ ਖੂਨ ਸੈੱਲ ਹੁੰਦੇ ਹਨ। ਇਨ੍ਹਾਂ ਵਿੱਚ ਇੱਕ ਲਾਲ ਬਲੱਡ ਸੈੱਲ ਅਤੇ ਦੂਜਾ ਵਾਈਟ ਬਲੱਡ ਸੈੱਲ ਹੈ। ਜਦੋਂ ਸਰੀਰ ਵਿੱਚ ਲਾਲ ਬਲੱਡ ਸੈੱਲ ਦੀ ਕਮੀ ਹੁੰਦੀ ਹੈ, ਤਾਂ ਇਸਨੂੰ ਅਨੀਮੀਆ ਮੰਨਿਆ ਜਾਂਦਾ ਹੈ। ਪਰ ਇਸ ਨੂੰ ਦੂਰ ਕਰਨ ਲਈ ਸਪਲੀਮੈਂਟਸ ਲੈਣਾ ਹਮੇਸ਼ਾ ਜ਼ਰੂਰੀ ਨਹੀਂ ਹੁੰਦਾ। ਇਸ ਲਈ ਤੁਸੀਂ ਇੱਕ ਘਰੇਲੂ ਨੁਸਖ਼ਾ ਵੀ ਅਜ਼ਮਾ ਸਕਦੇ ਹੋ।

ਖੂਨ ਦੀ ਕਮੀ ਨੂੰ ਦੂਰ ਕਰਨ ਦਾ ਤਰੀਕਾ : ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਇੱਕ ਅਨਾਰ, ਚੁਕੰਦਰ, ਗਾਜਰ ਅਤੇ ਟਮਾਟਰ ਨੂੰ ਮਿਲਾ ਕੇ ਜੂਸ ਤਿਆਰ ਕਰ ਲਓ। ਇਸ ਜੂਸ ਨੂੰ 30 ਦਿਨਾਂ ਤੱਕ ਪੀਓ। ਇਸ ਨਾਲ ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ, ਸਰੀਰ ਨੂੰ ਪੂਰਾ ਪੋਸ਼ਣ ਵੀ ਮਿਲੇਗਾ, ਵਾਲਾਂ ਅਤੇ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।

ਖੂਨ ਦੀ ਕਮੀ ਹੋਣ ਦੇ ਨੁਕਸਾਨ : ਖੂਨ ਦੀ ਕਮੀ ਹੋਣ ਨਾਲ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਵਿੱਚੋ ਕੁਝ ਹੇਠ ਲਿਖੇ ਅਨੁਸਾਰ ਹਨ:-

ਸਿਰਦਰਦ
ਸਾਹ ਲੈਣ 'ਚ ਮੁਸ਼ਕਿਲ
ਚਮੜੀ, ਮਸੂੜੇ ਅਤੇ ਨਹੁੰਆਂ ਦਾ ਪੀਲਾ ਹੋਣਾ
ਠੰਡੇ ਹੱਥ ਅਤੇ ਪੈਰ
ਥਕਾਵਟ
ਚੱਕਰ ਆਉਣਾ
ਛਾਤੀ 'ਚ ਦਰਦ
ਬੇਹੋਸ਼ੀ

ਖੂਨ ਦੀ ਕਮੀ ਦੇ ਕਾਰਨ: ਖੂਨ ਦੀ ਕਮੀ ਲਈ ਜ਼ਿੰਮੇਵਾਰ ਕਾਰਨ ਹੇਠਾਂ ਦਿੱਤੇ ਹਨ:-

ਪੋਸ਼ਣ ਦੀ ਕਮੀ
ਗਰਭ ਅਵਸਥਾ
65 ਸਾਲ ਤੋਂ ਵੱਧ ਉਮਰ
ਪਰਿਵਾਰਿਕ ਇਤਿਹਾਸ


Tarsem Singh

Content Editor

Related News