ਚਾਹੁੰਦੇ ਹੋ ਲੰਬੀ ਉਮਰ ਤਾਂ ਅਪਣਾਓ ਇਹ ਆਦਤ
Tuesday, Nov 19, 2024 - 01:07 PM (IST)
ਹੈਲਥ ਡੈਸਕ - ਜ਼ਿੰਦਗੀ ’ਚ ਚੰਗੀਆਂ ਆਦਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਨਾਲ ਨਾ ਸਿਰਫ ਤੁਹਾਡਾ ਸਰੀਰ ਅਤੇ ਦਿਮਾਗ ਤੰਦਰੁਸਤ ਰਹੇਗਾ, ਤੁਹਾਡੀ ਸਿਹਤ ਵੀ ਤੰਦਰੁਸਤ ਰਹੇਗੀ। ਜੇਕਰ ਤੁਸੀਂ ਫਿੱਟ ਰਹਿੰਦੇ ਹੋ, ਤਾਂ ਤੁਸੀਂ ਲੰਬੀ ਜ਼ਿੰਦਗੀ ਜੀ ਸਕਦੇ ਹੋ। ਅੱਜ ਦੇ ਸਮੇਂ ’ਚ ਲੋਕਾਂ ਦੀ ਮਾੜੀ ਜੀਵਨ ਸ਼ੈਲੀ ਉਨ੍ਹਾਂ ਦੀ ਸਿਹਤ ਨੂੰ ਵਿਗਾੜ ਰਹੀ ਹੈ। ਮਾੜੀ ਜੀਵਨ ਸ਼ੈਲੀ ਕਾਰਨ ਲੋਕ ਸ਼ੂਗਰ ਅਤੇ ਕੋਲੈਸਟ੍ਰੋਲ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਲੋਕ ਤਣਾਅ ਅਤੇ ਚਿੰਤਾ ਦਾ ਸ਼ਿਕਾਰ ਵੀ ਹੋ ਰਹੇ ਹਨ। ਜੇਕਰ ਤੁਹਾਨੂੰ ਬੁਰੀਆਂ ਆਦਤਾਂ ਹਨ ਤਾਂ ਇਸ ਦਾ ਅਸਰ ਤੁਹਾਡੀ ਉਮਰ 'ਤੇ ਪੈਂਦਾ ਹੈ। ਲੰਬੀ ਉਮਰ ਜਿਊਣ ਲਈ ਜ਼ਿੰਦਗੀ ’ਚ ਕੁਝ ਬਦਲਾਅ ਜ਼ਰੂਰੀ ਹਨ।
ਪੜ੍ਹੋ ਇਹ ਵੀ ਖਬਰ - ਹਾਈ ਬਲੱਡ ਪ੍ਰੈਸ਼ਰ ਰੱਖਣੈ ਕੰਟ੍ਰੋਲ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਮੁੜ ਨਹੀਂ ਹੋਵੇਗੀ ਇਹ ਸਮੱਸਿਆ
ਅਪਣਾਓ ਇਹ ਆਦਤਾਂ :-
ਸਿਗਰਟਨੋਸ਼ੀ ਨਾ ਕਰਨਾ
ਸਿਗਰਟਨੋਸ਼ੀ ਛੱਡਣਾ ਇੰਨਾ ਸੌਖਾ ਨਹੀਂ ਹੈ ਪਰ ਮਾਹਿਰਾਂ ਵੱਲੋਂ ਕੀਤੀ ਗਈ ਇਕ ਖੋਜ 'ਚ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੇ 40 ਸਾਲ ਦੀ ਉਮਰ 'ਚ ਸਿਗਰਟ ਛੱਡ ਦਿੱਤੀ, ਉਨ੍ਹਾਂ ਦੀ ਉਮਰ 9 ਸਾਲ ਵਧ ਗਈ ਅਤੇ ਜੋ ਲੋਕ 50 ਸਾਲ ਦੀ ਉਮਰ 'ਚ ਸਿਗਰਟ ਛੱਡਦੇ ਹਨ, ਉਨ੍ਹਾਂ ਦੀ ਉਮਰ 6 ਸਾਲ ਵਧ ਗਈ ਇਸ ਨੂੰ 60 ਸਾਲ ਦੀ ਉਮਰ ’ਚ ਛੱਡਣ ਨੇ ਆਪਣੀ ਉਮਰ 3 ਸਾਲ ਵਧਾ ਦਿੱਤੀ।
ਪੜ੍ਹੋ ਇਹ ਵੀ ਖਬਰ - ਖਾਂਦੇ ਹੋ ਮੂੰਗਫਲੀ ਤਾਂ ਹੋ ਜਾਓ ਸਾਵਧਾਨ! ਨਹੀਂ ਤਾਂ...
ਨੀਂਦ ’ਤੇ ਦਿਓ ਧਿਆਨ
ਖੋਜ ਕਹਿੰਦੀ ਹੈ ਕਿ ਬਿਹਤਰ ਨੀਂਦ ਤੁਹਾਡੀ ਉਮਰ ਵਧਾ ਸਕਦੀ ਹੈ। ਖੋਜ ’ਚ ਪਾਇਆ ਗਿਆ ਹੈ ਕਿ ਜੋ ਲੋਕ ਰਾਤ ਨੂੰ ਚੰਗੀ ਨੀਂਦ ਲੈਂਦੇ ਹਨ ਉਨ੍ਹਾਂ ’ਚ ਦਿਲ ਦੀ ਬਿਮਾਰੀ ਦਾ ਖ਼ਤਰਾ 37 ਫੀਸਦੀ ਘੱਟ ਹੁੰਦਾ ਹੈ।
ਪੜ੍ਹੋ ਇਹ ਵੀ ਖਬਰ - ਕੀ ਤੁਸੀਂ ਵੀ ਹੋ ਉਨਿੰਦਰੇ ਦੇ ਸ਼ਿਕਾਰ, ਘੇਰ ਸਕਦੀਆਂ ਨੇ ਕਈ ਬਿਮਾਰੀਆਂ
ਹੈਲਦੀ ਡਾਈਟ ਜ਼ਰੂਰੀ
ਸਿਹਤਮੰਦ ਖੁਰਾਕ ਤੁਹਾਡੀ ਲੰਬੀ ਉਮਰ ਵਧਾਉਣ ’ਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਇਸ ਦੇ ਲਈ ਆਪਣੀ ਡਾਈਟ ਵਿਚ ਰੰਗੀਨ ਫਲ, ਸਬਜ਼ੀਆਂ, ਅਨਾਜ, ਮੱਛੀ ਆਦਿ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ। ਇੱਕ ਚੰਗੀ ਖੁਰਾਕ ਤੁਹਾਨੂੰ ਮੈਟਾਬੋਲਿਕ ਸਿੰਡਰੋਮ ਅਤੇ ਸ਼ੂਗਰ, ਮੋਟਾਪਾ, ਹਾਈਪਰਟੈਨਸ਼ਨ ਆਦਿ ਵਰਗੀਆਂ ਬਿਮਾਰੀਆਂ ਤੋਂ ਬਚਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਪੜ੍ਹੋ ਇਹ ਵੀ ਖਬਰ - ਇਹ ਆਦਤਾਂ ਦਿਮਾਗ ਨੂੰ ਕਰ ਰਹੀਆਂ ਹਨ ਖੋਖਲਾ, ਘੱਟ ਹੋਣ ਲੱਗਦੀ ਹੈ ਸੋਚਣ-ਸਮਝਣ ਦੀ ਸ਼ਕਤੀ
ਨੋਟ : ਦੱਸ ਦਈਏ ਕਿ ਉਪਰ ਦਿੱਤੇ ਗਏ ਤੱਥ ਆਮ ਜਾਣਕਾਰੀ ਉਤੇ ਆਧਾਰਿਤ ਹਨ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ