ਗਰਮੀਆਂ ’ਚ ਭੁੱਲ ਕੇ ਵੀ ਨਾ ਖਾਓ ਇਹ ਸਬਜ਼ੀਆਂ! ਸਿਹਤ ਨੂੰ ਹੋ ਸਕਦੈ ਵੱਡਾ ਨੁਕਸਾਨ
Saturday, May 24, 2025 - 01:38 PM (IST)

ਹੈਲਥ ਡੈਸਕ - ਗਰਮੀਆਂ ਦੀ ਤਪਸ਼ ਜਿਉਂ-ਜਿਉਂ ਵਧਦੀ ਹੈ, ਸਰੀਰ ਨੂੰ ਠੰਢਕ, ਹਲਕੀ ਤੇ ਪਚਣਯੋਗ ਖੁਰਾਕ ਦੀ ਲੋੜ ਹੋਂਦੀ ਹੈ ਪਰ ਅਕਸਰ ਅਸੀਂ ਅਜਿਹੀਆਂ ਸਬਜ਼ੀਆਂ ਖਾ ਲੈਂਦੇ ਹਾਂ ਜੋ ਗਰਮੀ ’ਚ ਸਰੀਰ ਲਈ ਹਾਨੀਕਾਰਕ ਸਾਬਤ ਹੋ ਸਕਦੀਆਂ ਹਨ। ਇਹ ਸਬਜ਼ੀਆਂ ਨਾ ਸਿਰਫ ਹਾਜ਼ਮੇ ਦੀ ਸਮੱਸਿਆ ਪੈਦਾ ਕਰਦੀਆਂ ਹਨ, ਸਗੋਂ ਐਸਿਡਿਟੀ, ਗੈਸ, ਇਨਫੈਕਸ਼ਨ ਅਤੇ ਫੂਡ ਪੋਇਜ਼ਨਿੰਗ ਦਾ ਖਤਰਾ ਵੀ ਵਧਾ ਸਕਦੀਆਂ ਹਨ। ਆਓ ਜਾਣੀਏ ਉਹ ਕਿਹੜੀਆਂ ਸਬਜ਼ੀਆਂ ਹਨ ਜੋ ਗਰਮੀਆਂ ’ਚ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ।
ਭਿੰਡੀ
- ਭਿੰਡੀ ’ਚ ਮਿਊਕਸ ਪਦਾਰਥ ਹੁੰਦਾ ਹੈ ਜੋ ਗਰਮੀਆਂ ’ਚ ਹਾਜ਼ਮੇ ’ਚ ਸਮੱਸਿਆ ਪੈਦਾ ਕਰ ਸਕਦਾ ਹੈ।
ਬੈਂਗਣ
- ਬੈਂਗਣ ਨੂੰ 'ਤੱਤੀ' ਸਬਜ਼ੀ ਮੰਨਿਆ ਜਾਂਦਾ ਹੈ। ਇਹ ਗਰਮ ਸਰੀਰ ਵਾਲੇ ਲੋਕਾਂ ਨੂੰ ਐਲਰਜੀ ਜਾਂ ਨਖਰੇ ਪੈਦਾ ਕਰ ਸਕਦਾ ਹੈ।
ਟਮਾਟਰ
- ਟਮਾਟਰ ’ਚ ਐਸਿਡਿਕ ਤੱਤ ਹੁੰਦੇ ਹਨ ਜੋ ਗਰਮੀਆਂ ’ਚ ਐਸਿਡਿਟੀ ਵਧਾ ਸਕਦੇ ਹਨ, ਖਾਸ ਕਰਕੇ ਜੇ ਖਾਲੀ ਪੇਟ ਖਾਧੇ ਜਾਣ।
ਪਾਲਕ
- ਗਰਮੀਆਂ ’ਚ ਪਾਲਕ ਜਲਦੀ ਖਰਾਬ ਹੋ ਜਾਂਦੀ ਹੈ, ਜਿਸ ਕਰਕੇ ਫੂਡ ਪੋਇਜ਼ਨਿੰਗ ਜਾਂ ਪਚਨ ਦੀ ਸਮੱਸਿਆ ਹੋ ਸਕਦੀ ਹੈ।
ਮੇਥੀ
- ਮੈਥੀ ਵੀ ਤਾਸੀਰ ’ਚ ਗਰਮ ਮੰਨੀ ਜਾਂਦੀ ਹੈ। ਇਹ ਗਰਮੀਆਂ ’ਚ ਗੈਸ ਜਾਂ ਐਸਿਡਿਟੀ ਵਧਾ ਸਕਦੀ ਹੈ।