ਗੁਣਾਂ ਦੀ ਖਾਨ ਹੈ ਸੌਂਫ, ਇੰਝ ਕਰੋਗੇ ਸੇਵਨ ਤਾਂ ਹੋਣਗੇ ਇਹ ਲਾਭ

Monday, Sep 09, 2024 - 03:16 PM (IST)

ਗੁਣਾਂ ਦੀ ਖਾਨ ਹੈ ਸੌਂਫ, ਇੰਝ ਕਰੋਗੇ ਸੇਵਨ ਤਾਂ ਹੋਣਗੇ ਇਹ ਲਾਭ

ਜਲੰਧਰ - ਭੋਜਨ ਤੋਂ ਬਾਅਦ ਸੌਂਫ ਖਾਣ ਦੀ ਆਦਤ ਹਰ ਕਿਸੇ ਨੂੰ ਹੁੰਦੀ ਹੈ। ਸੌਂਫ 'ਚ ਕਈ ਪੋਸ਼ਤ ਤੱਤ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਬਣਾਈ ਰੱਖਣ 'ਚ ਮਦਦ ਕਰਦੇ ਹਨ। ਸੌਂਫ ਖਾਣ ਨਾਲ ਯਾਦਸ਼ਕਤੀ ਵੱਧਦੀ ਹੈ ਅਤੇ ਸਰੀਰ ਨੂੰ ਠੰਡਕ ਮਿਲਦੀ ਹੈ। ਸੌਂਫ 'ਚ ਆਯਰਨ,ਪੋਟਾਸ਼ੀਅਮ ਅਤੇ ਕੈਲਸ਼ੀਅਮ ਵਰਗੇ ਤੱਤ ਹੁੰਦੇ ਹਨ, ਜੋ ਹਰ ਉਮਰ ਦੇ ਲੋਕਾਂ ਲਈ ਫ਼ਾਇਦੇਮੰਦ ਹੈ। ਢਿੱਡ ਲਈ ਸੌਫ ਬਹੁਤ ਲਾਭਦਾਇਕ ਹੈ। ਇਹ ਢਿੱਡ ਦੀਆਂ ਬੀਮਾਰੀਆਂ ਨੂੰ ਦੂਰ ਤੇ ਢਿੱਡ ਨੂੰ ਸਾਫ ਰੱਖਣ ਦਾ ਕੰਮ ਕਰਦੀ ਹੈ। ਸੌਂਫ ਖਾਣ ਨਾਲ ਅਪਚ, ਐਸੀਡਿਟੀ ਅਤੇ ਢਿੱਡ 'ਚ ਗੈਸ ਨਹੀਂ ਬਣਦੀ।

ਸੌਂਫ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦੇ

1. ਸੌਂਫ ਦੀ ਚਾਹ
ਢਿੱਡ ਦੀ ਗੈਸ ਦੂਰ ਕਰਨ ਦਾ ਇਕ ਤਰੀਕਾ ਸੌਂਫ ਦੀ ਚਾਹ ਪੀਣਾ ਹੈ। ਇਸ ਲਈ ਦੋ ਚਮਚ ਪੀਸੀ ਹੋਈ ਸੌਂਫ ਨੂੰ ਇਕ ਕੱਪ ਪਾਣੀ 'ਚ ਪਾ ਕੇ ਉਬਾਲੋ। ਹੁਣ ਇਸ 'ਚ ਚਾਹ ਦਾ ਪਾਊਡਰ, ਥੋੜ੍ਹਾ ਗੁੜ ਅਤੇ ਇਕ ਚੌਥਾਈ ਦੁੱਧ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਗਰਮ ਕਰੋ ਅਤੇ ਛਾਣ ਕੇ ਪੀਓ। ਤੁਹਾਨੂੰ ਤੁਰੰਤ ਗੈਸ ਅਤੇ ਅਪਚ ਤੋਂ ਰਾਹਤ ਮਿਲੇਗੀ।

2. ਇਲਾਇਚੀ ਅਤੇ ਅਦਰਕ ਨਾਲ ਸੌਂਫ
ਇਸ ਲਈ ਇਕ ਚਮਚ ਸੌਂਫ ਅਤੇ ਅਦਰਕ ਦਾ ਇਕ ਛੋਟਾ ਟੁੱਕੜਾ ਲਓ। ਇਸ ਨੂੰ ਇਕ ਕੱਪ ਪਾਣੀ 'ਚ ਮਿਲਾ ਕੇ ਉਬਾਲੋ। ਇਸ ਮਿਸ਼ਰਣ ਨੂੰ ਦਿਨ 'ਚ ਖਾਣਾ ਖਾਣ ਦੇ ਬਾਅਦ ਦੋ-ਤਿੰਨ ਵਾਰੀ ਲਓ। ਅਦਰਕ ਦੀ ਮਦਦ ਨਾਲ ਸਰੀਰ 'ਚ ਬਣੀ ਗੈਸ ਬਾਹਰ ਨਿਕਲ ਜਾਂਦੀ ਹੈ।

3. ਸੌਂਫ ਨੂੰ ਚਬਾ ਕੇ ਖਾਓ 
ਢਿੱਡ ਦੀ ਗੈਸ ਠੀਕ ਕਰਨ ਲਈ ਤੁਸੀਂ ਖਾਣਾ ਖਾਣ ਮਗਰੋਂ ਸੌਂਫ ਖਾ ਸਕਦੇ ਹੋ। ਤੁਸੀਂ ਇਸ ਨੂੰ ਦਿਨ 'ਚ ਤਿੰਨ ਤੋਂ ਚਾਰ ਵਾਰੀ ਖਾਓ। ਇਸ ਨਾਲ ਅੰਤੜਿਆਂ 'ਚ ਫਸੀ ਗੈਸ ਤੁਰੰਤ ਬਾਹਰ ਆ ਜਾਵੇਗੀ।

4. ਪੁਦੀਨੇ ਨਾਲ ਸੌਂਫ
ਇਕ ਚਮਚ ਸੌਂਫ, ਇਕ-ਦੋ ਪੁਦੀਨੇ ਦੇ ਪੱਤਿਆਂ ਨੂੰ, ਇਕ ਚੌਥਾਈ ਇਲਾਇਚੀ ਪਾਊਡਰ ਨਾਲ ਇਕ ਕੱਪ ਪਾਣੀ 'ਚ ਮਿਲਾ ਲਓ। ਇਸ ਨੂੰ ਪੰਜ ਮਿੰਟ ਲਈ ਉਬਾਲੋ ਅਤੇ ਛਾਣ ਲਓ। ਪੁਦੀਨੇ 'ਚ ਐਂਟੀ ਸੈਪਟਿਕ ਗੁਣ ਹੁੰਦੇ ਹਨ, ਜਿਸ ਨਾਲ ਪਾਚਨ ਤੰਤਰ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਜਦੋਂ ਵੀ ਤੁਹਾਨੂੰ ਗੈਸ ਦੀ ਪਰੇਸ਼ਾਨੀ ਹੋਵੇ ਇਸ ਨੂੰ ਹੀ ਪੀਓ।

5.ਸੌਂਫ, ਧਨੀਆ ਅਤੇ ਜ਼ੀਰਾ
ਇਸ ਲਈ ਸੌਂਫ ਦਾ ਇਕ ਚਮਚ, ਇਕ ਚਮਚ ਧਨੀਆ ਅਤੇ ਇਕ ਚਮਚ ਜੀਰਾ ਲਓ। ਇਨ੍ਹਾਂ ਨੂੰ ਪੀਸ ਕੇ ਪਾਊਡਰ ਬਣਾ ਲਓ। ਇਸ ਪਾਊਡਰ ਨੂੰ ਭੋਜਨ ਕਰਨ ਤੋਂ ਪਹਿਲਾਂ ਖਾਓ। ਤੁਹਾਡੇ ਢਿੱਡ 'ਚ ਗੈਸ ਬਨਣੀ ਬੰਦ ਹੋ ਜਾਵੇਗੀ।

6. ਸੌਂਫ ਅਤੇ ਸੰਤਰੇ ਦੇ ਛਿਲਕੇ
ਇਕ ਚਮਚ ਸੌਂਫ ਅਤੇ ਸੰਤਰੇ ਦੇ ਛਿਲਕੇ ਪਾਣੀ 'ਚ ਉਬਾਲ ਲਓ। ਇਸ ਨੂੰ ਛਾਣ ਕੇ ਇਸ 'ਚ ਇਕ ਚਮਚ ਸ਼ਹਿਦ ਮਿਲਾਓ। ਇਸ ਨੂੰ ਖਾਣਾ ਖਾਣ ਤੋਂ ਪਹਿਲਾਂ ਖਾਓ। ਇਸ ਨਾਲ ਵੀ ਗੈਸ ਬਣਨੀ ਬੰਦ ਹੋ ਜਾਵੇਗੀ।
 


author

Tarsem Singh

Content Editor

Related News