ਚਿਹਰੇ ਦੇ ਛੋਟੇ-ਛੋਟੇ ਦਾਗ-ਧੱਬਿਆਂ ਤੋਂ ਹੋ ਪ੍ਰੇਸ਼ਾਨ ਤਾਂ ਅਜ਼ਮਾਓ ਇਹ ਘਰੇਲੂ ਨੁਸਖ਼ੇ, ਦਿਨਾਂ ’ਚ ਮਿਲੇਗਾ ਛੁਟਕਾਰਾ

12/18/2023 5:51:54 PM

ਜਲੰਧਰ (ਬਿਊਰੋ)– ਦਾਗ-ਧੱਬੇ ਚਿਹਰੇ ਦੀ ਖ਼ੂਬਸੂਰਤੀ ਨੂੰ ਖ਼ਰਾਬ ਕਰਦੇ ਹਨ। ਛੋਟੇ ਦਾਣਿਆਂ ਕਾਰਨ ਚਿਹਰੇ ਦੀ ਰੰਗ ਵਿਗੜ ਜਾਂਦੀ ਹੈ। ਚਿਹ ’ਤੇ ਇਹ ਛੋਟੇ-ਛੋਟੇ ਦਾਗ ਗੰਦਗੀ, ਪਸੀਨਾ, ਫੰਗਲ, ਬੈਕਟੀਰੀਆ ਤੇ ਇੰਫੈਕਸ਼ਨ ਕਾਰਨ ਹੋ ਸਕਦੇ ਹਨ। ਕਈ ਵਾਰ ਇਹ ਖੁਜਲੀ ਤੇ ਦਰਦ ਦਾ ਕਾਰਨ ਵੀ ਬਣਦੇ ਹਨ। ਅਜਿਹੀ ਸਥਿਤੀ ’ਚ ਕੁਝ ਘਰੇਲੂ ਨੁਸਖ਼ਿਆਂ ਦੀ ਮਦਦ ਨਾਲ ਇਨ੍ਹਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਆਓ ਜਾਣਦੇ ਹਾਂ ਚਿਹਰੇ ਦੇ ਛੋਟੇ-ਛੋਟੇ ਦਾਗ-ਧੱਬੇ ਘੱਟ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ।

ਘਰ ’ਤੇ ਕੁਦਰਤੀ ਤੌਰ ’ਤੇ ਦਾਗ-ਧੱਬੇ ਦੂਰ ਕਰੋ

ਐਲੋਵੇਰਾ
ਇਹ ਚਮੜੀ ਨੂੰ ਸਾਫ਼ ਕਰਨ ’ਚ ਬਹੁਤ ਫ਼ਾਇਦੇਮੰਦ ਹੁੰਦਾ ਹੈ। ਐਲੋਵੇਰਾ ਦੀ ਵਰਤੋਂ ਚਿਹਰੇ ਤੋਂ ਛੋਟੇ ਦਾਗ-ਧੱਬੇ ਸਾਫ਼ ਕਰਨ ਲਈ ਕੀਤੀ ਜਾ ਸਕਦੀ ਹੈ। ਇਸ ’ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਤੇ ਐਂਟੀ-ਬੈਕਟੀਰੀਅਲ ਗੁਣ ਇੰਫੈਕਸ਼ਨ ਨਾਲ ਲੜਨ ’ਚ ਮਦਦ ਕਰਦੇ ਹਨ। ਇਸ ਨਾਲ ਚਮੜੀ ’ਤੇ ਸਾੜਾ ਤੇ ਲਾਲੀ ਵੀ ਘੱਟ ਹੁੰਦੀ ਹੈ। ਐਲੋਵੇਰਾ ਦੇ ਪੱਤੇ ਨੂੰ ਵਿਚਕਾਰੋਂ ਕੱਟੋ, ਜੈੱਲ ਕੱਢ ਲਓ ਤੇ ਹਰ ਰਾਤ ਸੌਣ ਤੋਂ ਪਹਿਲਾਂ ਪ੍ਰਭਾਵਿਤ ਥਾਂ ’ਤੇ ਲਗਾਓ। ਸਵੇਰੇ ਪਾਣੀ ਨਾਲ ਚਿਹਰਾ ਧੋ ਲਓ। ਇਸ ਨਾਲ ਚਿਹਰੇ ’ਤੇ ਦਾਗ-ਧੱਬੇ ਹੌਲੀ-ਹੌਲੀ ਘੱਟ ਹੋ ਜਾਣਗੇ।

ਚੰਦਨ ਪਾਊਡਰ
ਜੇਕਰ ਤੁਸੀਂ ਆਪਣੇ ਚਿਹਰੇ ’ਤੇ ਛੋਟੇ-ਛੋਟੇ ਦਾਗ-ਧੱਬਿਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਕ ਕੌਲੀ ’ਚ ਇਕ ਚਮਚਾ ਚੰਦਨ ਪਾਊਡਰ ਮਿਲਾਓ ਤੇ ਉਸ ’ਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ ’ਤੇ 15-20 ਮਿੰਟ ਤੱਕ ਲਗਾਓ ਤੇ ਫਿਰ ਪਾਣੀ ਨਾਲ ਧੋ ਲਓ। ਇਸ ਨਾਲ ਮਰੇ ਹੋਏ ਚਮੜੀ ਦੇ ਸੈੱਲ ਹਟ ਜਾਣਗੇ ਤੇ ਦਾਗ-ਧੱਬੇ ਗਾਇਬ ਹੋ ਜਾਣਗੇ।

ਇਹ ਖ਼ਬਰ ਵੀ ਪੜ੍ਹੋ : ਧੁੱਪ ਸੇਕਣ ਨਾਲ ਸਰੀਰ ’ਚ ਪੂਰੀ ਹੁੰਦੀ ਹੈ ਵਿਟਾਮਿਨ ਡੀ ਦੀ ਘਾਟ, ਜਾਣੋ ਸਹੀ ਸਮਾਂ ਤੇ ਤਰੀਕਾ

ਸ਼ਹਿਦ
ਸ਼ਹਿਦ ਚਿਹਰੇ ਦੇ ਦਾਗ-ਧੱਬਿਆਂ ਨੂੰ ਠੀਕ ਕਰਨ ’ਚ ਫ਼ਾਇਦੇਮੰਦ ਹੋ ਸਕਦਾ ਹੈ। ਇਹ ਚਮੜੀ ਤੋਂ ਗੰਦਗੀ ਤੇ ਵਾਧੂ ਤੇਲ ਨੂੰ ਖ਼ਤਮ ਕਰਕੇ ਦਾਗ-ਧੱਬੇ ਦੂਰ ਕਰਦਾ ਹੈ। ਪ੍ਰਭਾਵਿਤ ਜਗ੍ਹਾ ’ਤੇ ਸ਼ਹਿਦ ਲਗਾਓ ਤੇ ਲਗਭਗ 30 ਮਿੰਟਾਂ ਲਈ ਛੱਡ ਦਿਓ ਤੇ ਫਿਰ ਪਾਣੀ ਨਾਲ ਧੋ ਲਓ। ਹਫ਼ਤੇ ’ਚ ਘੱਟੋ-ਘੱਟ ਦੋ ਤੋਂ ਤਿੰਨ ਵਾਰ ਇਸ ਦੀ ਵਰਤੋਂ ਕਰੋ।

ਮੁਲਤਾਨੀ ਮਿੱਟੀ
ਮੁਲਤਾਨੀ ਮਿੱਟੀ ਨਾਲ ਚਿਹਰੇ ਦੇ ਛੋਟੇ-ਛੋਟੇ ਦਾਗ-ਧੱਬੇ ਆਸਾਨੀ ਨਾਲ ਦੂਰ ਕੀਤੇ ਜਾ ਸਕਦੇ ਹਨ। ਇਕ ਕੌਲੀ ’ਚ ਦੋ ਚਮਚੇ ਮੁਲਤਾਨੀ ਮਿੱਟੀ ਪਾਓ ਤੇ ਇਸ ’ਚ ਗੁਲਾਬ ਜਲ ਜਾਂ ਪਾਣੀ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਚਿਹਰੇ ’ਤੇ ਲਗਾਓ ਤੇ ਲਗਭਗ 15 ਮਿੰਟਾਂ ਲਈ ਛੱਡ ਦਿਓ। ਸੁੱਕਣ ਤੋਂ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ। ਇਸ ਦੀ ਨਿਯਮਿਤ ਵਰਤੋਂ ਕਰਨ ਨਾਲ ਦਾਗ-ਧੱਬੇ ਦੂਰ ਹੋ ਜਾਣਗੇ। ਇਸ ਨਾਲ ਚਮੜੀ ਦਾਗ ਰਹਿਤ ਤੇ ਚਮਕਦਾਰ ਦਿਖਾਈ ਦੇਵੇਗੀ।

ਟੀ-ਟ੍ਰੀ ਤੇਲ
ਟੀ ਟ੍ਰੀ ਤੇਲ ਨਾਲ ਚਿਹਰੇ ਦੇ ਛੋਟੇ-ਛੋਟੇ ਦਾਗ-ਧੱਬੇ ਵੀ ਦੂਰ ਕੀਤੇ ਜਾ ਸਕਦੇ ਹਨ। ਇਸ ’ਚ ਐਂਟੀ-ਫੰਗਲ ਗੁਣ ਪਾਏ ਜਾਂਦੇ ਹਨ, ਜੋ ਕਿ ਦਾਗ-ਧੱਬੇ ਤੇ ਖਾਰਸ਼ ਨੂੰ ਦੂਰ ਕਰਨ ’ਚ ਮਦਦ ਕਰਦੇ ਹਨ। ਰਾਤ ਨੂੰ ਸੌਣ ਤੋਂ ਪਹਿਲਾਂ ਟੀ ਟ੍ਰੀ ਤੇਲ ਨੂੰ ਚਿਹਰੇ ’ਤੇ ਲਗਾਓ ਤੇ ਸਵੇਰੇ ਪਾਣੀ ਨਾਲ ਧੋ ਲਓ। ਨਿਯਮਿਤ ਤੌਰ ’ਤੇ ਅਜਿਹਾ ਕਰਨ ਨਾਲ ਚਿਹਰਾ ਜਲਦੀ ਸਾਫ਼ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਹ ਸਮੱਗਰੀ ਸਲਾਹ ਸਮੇਤ ਸਿਰਫ਼ ਆਮ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਕਿਸੇ ਵੀ ਤਰ੍ਹਾਂ ਯੋਗ ਡਾਕਟਰੀ ਰਾਏ ਦਾ ਬਦਲ ਨਹੀਂ ਹੈ। ਵਧੇਰੇ ਜਾਣਕਾਰੀ ਲਈ ਹਮੇਸ਼ਾ ਕਿਸੇ ਮਾਹਿਰ ਜਾਂ ਆਪਣੇ ਡਾਕਟਰ ਨਾਲ ਸਲਾਹ ਕਰੋ।


Rahul Singh

Content Editor

Related News