ਸਰੀਰ ’ਚ ਦਿਸ ਰਹੇ ਨੇ ਅਜਿਹੇ ਲੱਛਣ ਤਾਂ ਹੋ ਜਾਓ ਸਾਵਧਾਨ! ਹੋ ਸਕਦੀ ਹੈ ਗੰਭੀਰ ਸਮੱਸਿਆ
Saturday, May 17, 2025 - 11:38 AM (IST)

ਹੈਲਥ ਡੈਸਕ - ਹਾਰਟ ਦੀ ਬਿਮਾਰੀ (ਦਿਲ ਦੀ ਬਿਮਾਰੀ) ਅੱਜ ਦੇ ਦੌਰ ’ਚ ਸਭ ਤੋਂ ਆਮ ਪਰ ਗੰਭੀਰ ਸਿਹਤ ਸੰਕਟਾਂ ’ਚ ਗਿਣੀ ਜਾਂਦੀ ਹੈ। ਇਹ ਸਿਰਫ਼ ਸੀਨੇ ਦਰਦ ਜਾਂ ਸਾਸ ਲੈਣ ’ਚ ਤਕਲੀਫ਼ ਤੱਕ ਸੀਮਤ ਨਹੀਂ, ਸਗੋਂ ਇਹ ਸਰੀਰ ਦੇ ਹਰ ਹਿੱਸੇ ਨੂੰ ਪ੍ਰਭਾਵਿਤ ਕਰ ਸਕਦੀ ਹੈ। ਦਿਲ ਸਾਡਾ “ਪੰਪ” ਹੈ ਜੋ ਸਾਰੀ ਜ਼ਿੰਦਗੀ ਖੂਨ ਨੂੰ ਸਰੀਰ ’ਚ ਭੇਜਦਾ ਹੈ, ਜੇ ਇਹ ਠੀਕ ਤਰੀਕੇ ਨਾਲ ਕੰਮ ਨਾ ਕਰੇ, ਤਾਂ ਅਸੀਂ ਥੱਕ ਜਾਣਾ, ਦਿਮਾਗ ’ਚ ਤਕਲੀਫ਼ ਜਾਂ ਅਣਗਿਣਤ ਹੋਰ ਸਮੱਸਿਆਵਾਂ ਦਾ ਸਾਹਮਣਾ ਕਰ ਸਕਦੇ ਹਾਂ। ਇਸ ਲੇਖ ’ਚ ਅਸੀਂ ਸਭ ਤੋਂ ਪਹਿਲਾਂ ਦਿਲ ਦੀਆਂ ਸਮੱਸਿਆਵਾਂ ਦੇ ਮੁੱਖ ਕਾਰਨ ਦੇਖਾਂਗੇ, ਫਿਰ ਉਹ ਲੱਛਣ, ਜੋ ਤੁਹਾਨੂੰ ਚੇਤਾਵਨੀ ਦੇ ਸਕਦੇ ਹਨ। ਇਸ ਤਰ੍ਹਾਂ ਤੁਸੀਂ ਸਮੇਂ ਸੀ ਸਹੀ ਪਛਾਣ ਅਤੇ ਇਲਾਜ ਕਰਵਾ ਸਕੋਂਗੇ।
ਛਾਤੀ ’ਚ ਦਰਦ ਜਾਂ ਦਬਾਅ
- ਦਿਲ ਦੀ ਬਿਮਾਰੀ ਦਾ ਸਭ ਤੋਂ ਆਮ ਚਿੰਨ੍ਹ
- ਦਬਾਅ, ਜਲਣ, ਭਾਰ ਜਾਂ ਘਬਰਾਹਟ ਜਿਹਾ ਮਹਿਸੂਸ ਹੋਣਾ
- ਦਰਦ ਕੰਨ, ਗਲੇ, ਪਿੱਠ ਜਾਂ ਹੱਥਾਂ ਵੱਲ ਵੀ ਫੈਲ ਸਕਦਾ ਹੈ
ਸਾਹ ਲੈਣ ’ਚ ਔਖਾ
- ਥੋੜ੍ਹਾ ਬਹੁਤ ਕੰਮ ਕਰਨ ’ਤੇ ਵੀ ਸਾਹ ਚੜ੍ਹ ਜਾਣਾ
- ਕਈ ਵਾਰੀ ਬੈਠਿਆਂ-ਬੈਠਿਆਂ ਵੀ ਹੁੰਦੈ
ਅਚਾਨਕ ਥਕਾਵਟ ਜਾਂ ਕਮਜ਼ੋਰੀ
- ਆਮ ਕੰਮ ਕਰਦਿਆਂ ਵੀ ਬਹੁਤ ਥਕਾਵਟ ਮਹਿਸੂਸ ਹੋਵੇ
ਧੜਕਨ ਦਾ ਠੀਕ ਤਰ੍ਹਾਂ ਨਾ ਧੜਕਣਾ
- ਦਿਲ ਤੇਜ਼ ਧੜਕਦਾ ਜਾਂ ਥਰਕਣ ਜਿਹਾ ਲੱਗੇ
- ਛੋਟਾ ਜਿਹਾ ਜ਼ੋਰ ਲਾਉਣ 'ਤੇ ਵੀ ਧੜਕਨ ਵਧ ਜਾਵੇ
ਚੱਕਰ ਆਉਣਾ ਜਾਂ ਬੇਹੋਸ਼ ਹੋਣਾ
- ਦਿਲ ਸਹੀ ਤਰੀਕੇ ਨਾਲ ਖੂਨ ਨਾ ਪੰਪ ਕਰੇ ਤਾਂ ਦਿਮਾਗ ਨੂੰ ਖੂਨ ਦੀ ਕਮੀ ਹੋ ਜਾਂਦੀ ਹੈ
ਹੱਥਾਂ, ਪੈਰਾਂ ਜਾਂ ਪਿੰਡਲੀਆਂ ’ਚ ਸੋਜ
- ਖਾਸ ਕਰਕੇ ਪੈਰਾਂ ਜਾਂ ਗੋਡਿਆਂ ਦੇ ਨੇੜੇ ਪਾਣੀ ਜੰਮਣ ਕਾਰਨ
ਸਰੀਰ ਦਾ ਫਿੱਕਾ ਜਾਂ ਨੀਲਾ ਪੈ ਜਾਣਾ
- ਖੂਨ ’ਚ ਆਕਸੀਜਨ ਦੀ ਘਾਟ ਕਾਰਨ