AC ''ਚ ਜ਼ਿਆਦਾ ਸਮਾਂ ਰਹਿਣ ਵਾਲੇ ਲੋਕ ਸਾਵਧਾਨ! ''ਸਿਰਦਰਦ'' ਸਣੇ ਹੋਣਗੀਆਂ ਇਹ ਸਮੱਸਿਆਵਾਂ

Thursday, Jun 05, 2025 - 11:38 AM (IST)

AC ''ਚ ਜ਼ਿਆਦਾ ਸਮਾਂ ਰਹਿਣ ਵਾਲੇ ਲੋਕ ਸਾਵਧਾਨ! ''ਸਿਰਦਰਦ'' ਸਣੇ ਹੋਣਗੀਆਂ ਇਹ ਸਮੱਸਿਆਵਾਂ

ਜਲੰਧਰ (ਵੈੱਬ ਡੈਸਕ) : ਗਰਮੀਆਂ ਦੇ ਮੌਸਮ ਸ਼ੁਰੂ ਹੁੰਦੇ ਹੀ ਲੋਕ ਏਸੀ ਅਤੇ ਕੂਲਰ ਦੀ ਵਰਤੋ ਕਰਨੀ ਸ਼ੁਰੂ ਕਰ ਦਿੰਦੇ ਹਨ। ਜ਼ਿਆਦਾ ਗਰਮੀ ਪੈਣ ਕਾਰਨ ਬਹੁਤ ਸਾਰੇ ਲੋਕ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੰਦੇ ਹਨ ਅਤੇ ਸਾਰਾ ਦਿਨ ਏਸੀ 'ਚ ਬੈਠੇ ਰਹਿੰਦੇ ਹਨ। ਅੱਜ ਦੇ ਸਮੇਂ 'ਚ ਹਰ ਘਰ ਵਿੱਚ ਏਸੀ ਦੀ ਸਹੂਲਤ ਹੈ, ਜਿਸਦੇ ਚਲਦਿਆਂ ਲੋਕ ਸਾਰਾ ਦਿਨ ਏਸੀ ਹੇਠ ਬੈਠ ਕੇ ਬਿਤਾਉਂਦੇ ਹਨ, ਜਿਸ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ। ਕੀ ਤੁਹਾਨੂੰ ਪਤਾ ਹੈ ਕਿ ਰੋਜ਼ਾਨਾ ਏਸੀ ਦੀ ਜ਼ਿਆਦਾ ਹਵਾ ਲੈਣ ਨਾਲ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ, ਜੋ ਸਿਹਤ ਲਈ ਨੁਕਸਾਨਦਾਇਕ ਹਨ। ਏਸੀ ਦੀ ਜ਼ਿਆਦਾ ਵਰਤੋਂ ਕਰਨ ਨਾਲ ਕਿਹੜੀਆਂ ਸਮੱਸਿਆ ਹੁੰਦੀਆਂ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ...

ਸਾਹ ਲੈਣ ਦੀ ਸਮੱਸਿਆ 
ਜਦੋਂ ਲੋਕ ਏਸੀ ਦੀ ਵਰਤੋਂ ਕਰਦੇ ਹਨ ਤਾਂ ਕਮਰੇ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਦਿੰਦੇ ਹਨ ਤਾਂ ਕਿ ਹਵਾ ਬਾਹਰ ਨਾ ਜਾ ਸਕੇ। ਅਜਿਹਾ ਕਰਨ ਨਾਲ ਸਾਹ ਲੈਣ 'ਚ ਸਮੱਸਿਆ ਹੋ ਸਕਦੀ ਹੈ।

ਇਹ ਵੀ ਪੜ੍ਹੋ : 1 ਨਵੰਬਰ ਤੋਂ ਆਉਣ ਵਾਲੀ ਹੈ ਨਵੀਂ ਆਫ਼ਤ..., ਨਾ ਮਿਲੇਗਾ ਤੇਲ, ਨਾ ਹੀ ਹੋਵੇਗੀ ਐਂਟਰੀ

PunjabKesari

ਦਿਮਾਗ 'ਤੇ ਬੁਰਾ ਅਸਰ
ਜੇਕਰ ਤੁਸੀਂ ਲਗਾਤਾਰ AC ਦੀ ਵਰਤੋਂ ਕਰ ਰਹੇ ਹੋ ਤਾਂ ਇਸ ਦਾ ਤੁਹਾਡੇ ਦਿਮਾਗ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਦਰਅਸਲ, ਏਸੀ ਦਾ ਤਾਪਮਾਨ ਬਹੁਤ ਘੱਟ ਹੋਣ ਕਾਰਨ ਦਿਮਾਗ ਦੇ ਸੈੱਲ ਸੁੰਗੜਨ ਲੱਗਦੇ ਹਨ। ਇਸ ਨਾਲ ਦਿਮਾਗ ਦੀ ਸਮਰੱਥਾ ਅਤੇ ਕਾਰਜਸ਼ੀਲਤਾ ਪ੍ਰਭਾਵਿਤ ਹੁੰਦਾ ਹੈ। ਏਸੀ ਕਾਰਨ ਚੱਕਰ ਆਉਣ ਦੀ ਸਮੱਸਿਆ ਵੀ ਹੁੰਦੀ ਹੈ।

ਐਲਰਜ਼ੀ ਅਤੇ ਦਮਾ 
ਅੱਜ ਦੇ ਸਮੇਂ 'ਚ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਐਲਰਜ਼ੀ ਅਤੇ ਦਮੇ ਤੋਂ ਪੀੜਤ ਹਨ। ਅਜਿਹੇ ਲੋਕ ਜੇਕਰ ਏਸੀ ਦੀ ਜ਼ਿਆਦਾ ਹਵਾ ਵਿਚ ਰਹਿਣ ਤਾਂ ਐਲਰਜ਼ੀ ਅਤੇ ਦਮੇ ਦੀ ਸਮੱਸਿਆ ਹੋਰ ਵੱਧ ਸਕਦੀ ਹੈ।

ਇਹ ਵੀ ਪੜ੍ਹੋ : 7 ਜੂਨ ਨੂੰ ਹੋਣ ਵਾਲਾ ਕੁਝ ਵੱਡਾ! ਬਾਬਾ ਵਾਂਗਾ ਦੀ ਡਰਾਉਣੀ ਭਵਿੱਖਬਾਣੀ

PunjabKesari

ਸੁਸਤੀ 
ਏਸੀ 'ਚ ਰਹਿਣ ਵਾਲੇ ਬਹੁਤ ਸਾਰੇ ਲੋਕ ਸੁਸਤੀ ਅਤੇ ਆਲਸ ਦੇ ਆਲਮ ਵਿੱਚ ਰਹਿੰਦੇ ਹਨ। ਏਸੀ ਆਲੇ-ਦੁਆਲੇ ਮੌਜ਼ੂਦ ਫਾਲਤੂ ਹਵਾ ਨੂੰ ਫਿਲਾਉਣ ਦਾ ਕੰਮ ਕਰਦਾ ਹੈ, ਜਿਸ ਨਾਲ ਤਾਜ਼ੀ ਹਵਾ ਸਰੀਰ ਨੂੰ ਨਹੀਂ ਮਿਲਦੀ। ਇਸ ਕਾਰਨ ਵਿਅਕਤੀ ਥਕਾਵਟ ਅਤੇ ਸੁਸਤੀ ਮਹਿਸੂਸ ਕਰਨ ਲੱਗਦਾ ਹੈ।

ਸਿਰਦਰਦ 
ਗਰਮੀਆਂ ਦੇ ਮੌਸਮ 'ਚ ਜੇਕਰ ਤੁਸੀਂ ਸਾਰਾ ਦਿਨ ਏਸੀ ਦੀ ਹਵਾ ਲੈਂਦੇ ਰਹਿੰਦੇ ਹੋ ਤਾਂ ਇਸ ਨਾਲ ਸਿਰਦਰਦ ਦੀ ਸਮੱਸਿਆ ਹੋ ਸਕਦੀ ਹੈ। ਏਸੀ ਦੀ ਅਵਾਜ਼ ਅਤੇ ਡੀਹਾਈਡ੍ਰੇਸ਼ਨ ਸਿਰਦਰਦ ਦਾ ਕਾਰਨ ਬਣ ਸਕਦੀ ਹੈ। ਇਸ ਲਈ ਜ਼ਿਆਦਾ ਏਸੀ ਦੀ ਵਰਤੋ ਨਾ ਕਰੋ।

ਇਹ ਵੀ ਪੜ੍ਹੋ : ਨੌਕਰੀਪੇਸ਼ਾ ਲੋਕਾਂ ਲਈ ਖ਼ਤਰੇ ਦੀ ਘੰਟੀ! AI ਕਾਰਨ ਅਗਲੇ 5 ਸਾਲਾਂ 'ਚ ਖ਼ਤਮ ਹੋਣਗੀਆਂ ਇਹ ਨੌਕਰੀਆਂ

PunjabKesari

ਖੁਸ਼ਕ ਅੱਖਾਂ ਤੇ ਚਮੜੀ
ਏਸੀ ਵਿਚ ਜ਼ਿਆਦਾ ਸਮਾਂ ਰਹਿਣ ਕਾਰਨ ਅੱਖਾਂ ਖੁਸ਼ਕ ਹੋ ਜਾਂਦੀਆਂ ਹਨ, ਕਿਉਂਕਿ ਇਸ ਨਾਲ ਵਾਤਾਵਰਣ 'ਚ ਮੌਜੂਦ ਨਮੀ ਖ਼ਤਮ ਹੋ ਜਾਂਦੀ ਹੈ। ਕਮਰੇ ਦੇ ਆਲੇ-ਦੁਆਲੇ ਦੀ ਹਵਾ ਖੁਸ਼ਕੀ ਹੋਣ ਲੱਗਦੀ ਹੈ, ਜਿਸ ਨਾਲ ਅੱਖਾਂ 'ਚ ਜਲਨ ਪੈਦਾ ਹੋਣ ਲੱਗਦੀ ਹੈ। ਲੰਬੇ ਸਮੇਂ ਤੱਕ ਏਸੀ 'ਚ ਰਹਿਣ ਤੋਂ ਬਾਅਦ ਜਦੋ ਵਿਅਕਤੀ ਧੁੱਪ 'ਚ ਜਾਂਦਾ ਹੈ, ਤਾਂ ਉਸਦੀ ਚਮੜੀ ਖੁਸ਼ਕ ਹੋ ਸਕਦੀ ਹੈ ਅਤੇ ਚਮੜੀ 'ਤੇ ਖੁਜਲੀ ਆਉਣਾ ਸ਼ੁਰੂ ਹੋ ਜਾਂਦੀ ਹੈ।

ਡੀਹਾਈਡ੍ਰੇਸ਼ਨ
ਏਸੀ 'ਚ ਸਾਰਾ ਦਿਨ ਰਹਿਣ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ, ਕਿਉਂਕਿ ਏਸੀ ਕਰਕੇ ਹਵਾ ਖੁਸ਼ਕ ਹੋ ਜਾਂਦੀ ਹੈ। ਇਸ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।

ਇਹ ਵੀ ਪੜ੍ਹੋ : ਨਵਾਂ AC ਲੈਣ ਲੱਗਿਆਂ ਰੱਖੋਂ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਨਹੀਂ ਤਾਂ ਪੈ ਸਕਦੈ ਘਾਟਾ

PunjabKesari

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News