ਜੇਕਰ ਤੁਸੀਂ ਵੀ ਹੋ ਸਰੀਰ ਦੇ ਦਰਦ ਤੋਂ ਪਰੇਸ਼ਾਨ, ਤਾਂ ਇਸਤੇਮਾਲ ਕਰੋ ਇਹ ਚੀਜ਼ਾਂ

Thursday, Jun 08, 2017 - 11:44 AM (IST)

ਜੇਕਰ ਤੁਸੀਂ ਵੀ ਹੋ ਸਰੀਰ ਦੇ ਦਰਦ ਤੋਂ ਪਰੇਸ਼ਾਨ, ਤਾਂ ਇਸਤੇਮਾਲ ਕਰੋ ਇਹ ਚੀਜ਼ਾਂ

ਜਲੰਧਰ— ਸਰੀਰ ਦਰਦ ਹੋਣ 'ਤ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ। ਕਈ ਵਾਰ ਤਾਂ ਲਗਾਤਾਰ ਦਵਾਈਆਂ ਖਾਣ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਲਗਾਤਾਰ ਇਕ ਹੀ ਜਗ੍ਹਾ 'ਤੇ ਬੈਠ ਕੇ ਰਹਿਣਾ, ਤਣਾਅ, ਸਰੀਰਕ ਕਮਜ਼ੋਰੀ ਸਰੀਰ ਦਰਦ ਦੇ ਕਈ ਕਾਰਨ ਹੋ ਸਕਦੇ ਹਨ। ਘਰੇਲੂ ਤਰੀਕੇ ਆਪਣਾ ਕੇ ਇਸ ਪਰੇਸ਼ਾਨੀ ਤੋਂ ਰਾਹਤ ਪਾਈ ਜਾ ਸਕਦੀ ਹੈ। 
1. ਹਿੰਗ
ਹਿੰਗ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਅਤੇ ਇਸ ਨੂੰ ਸਬਜ਼ੀਆਂ 'ਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਆਪਣੇ ਗੁਣਾਂ ਦੇ ਕਾਰਨ ਇਹ ਸਰੀਰ ਦਰਦ ਅਤੇ ਇਨਫੈਕਸ਼ਨ ਤੋਂ ਬਚਾਉਣ 'ਚ ਮਦਦਗਾਰ ਹੁੰਦੀ ਹੈ। ਪੇਟ ਫੁੱਲਣ, ਗੈਸ ਬਣਨਾ, ਭੁੱਖ ਨਾ ਲੱਗਣਾ ਅਤੇ ਹੋਰ ਵੀ ਕਈ ਪਰੇਸ਼ਾਨੀਆਂ ਨਾਲ ਹਿੰਗ ਬਚਾਅ ਕਰਦੀ ਹੈ। 
- ਇਸ ਤਰ੍ਹਾਂ ਨਾਲ ਕਰੋ ਇਸਤੇਮਾਲ
ਇਸ ਨੂੰ ਭੋਜਨ ਬਣਾਉਣ 'ਚ ਇਸਤੇਮਾਲ ਕਰ ਸਕਦੇ ਹੋ। ਸਬਜ਼ੀਆਂ 'ਚ ਤੜਕਾ ਲਗਾਉਣ ਸਮੇਂ ਹਿੰਗ ਦਾ ਇਸਤੇਮਾਲ ਕਰ ਸਕਦੇ ਹੋ।
2. ਐਲੋਵੀਰਾ
ਐਲੋਵੀਰਾ ਸਰੀਰ ਦਰਦ, ਜੋੜਾਂ ਅਤੇ ਪੇਟ ਦਾ ਦਰਦ, ਸੋਜ ਤੋਂ ਇਲਾਵਾ ਸਿਹਤ ਨਾਲ ਜੁੜੀਆਂ ਹੋਰ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ 'ਚ ਮਦਦਗਾਰ ਹੈ। 
- ਇਸ ਤਰ੍ਹਾਂ ਕਰੋ ਇਸਤੇਮਾਲ
1 ਚਮਚ ਐਲੋਵੀਰਾ ਜੈੱਲ 'ਚ ਚੁੱਟਕੀ ਭਰ ਸੇਂਧਾ ਨਮਕ ਪਾ ਕੇ ਖਾਓ।
3. ਪਿਆਜ਼ 
ਚੋਟ, ਮੋਚ, ਸੋਜ ਜਾ ਸਰੀਰ 'ਚ ਦਰਦ ਹੋਵੇ ਤਾਂ ਇਸ ਦੇ ਲਈ ਪਿਆਜ਼ ਵਧੀਆ ਹੈ।
- ਇਸ ਤਰ੍ਹਾਂ ਕਰੋ ਇਸਤੇਮਾਲ
ਪਿਆਜ਼ ਨੂੰ ਭੁੰਨਕੇ ਇਸ ਦਾ ਪੇਸਟ ਬਣਾ ਲਓ ਅਤੇ ਦਰਦ ਵਾਲੀ ਜਗ੍ਹਾ 'ਤੇ ਲਗਾ ਲਓ। ਇਸਦਾ ਲਗਾਤਾਰ ਇਸਤੇਮਾਲ ਕਰਨ ਨਾਲ ਦਰਦ ਤੋਂ ਛੁਟਕਾਰਾ ਮਿਲਦਾ ਹੈ।
4. ਸਰ੍ਹੋਂ ਦਾ ਤੇਲ
ਹਰ ਘਰ 'ਚ ਇਸਤੇਮਾਲ ਹੋਣ ਵਾਲਾ ਸਰ੍ਹੋਂ ਦਾ ਤੇਲ ਸਿਰ ਦਰਦ, ਜੋੜਾਂ ਅਤੇ ਕੰਨ ਦਰਦ ਤੋਂ ਛੁਟਕਾਰਾ ਪਾਉਣ ਲਈ ਬਹੁਤ ਵਧੀਆ ਹੈ।
-ਇਸ ਤਰ੍ਹਾਂ ਕਰੋ ਇਸਤੇਮਾਲ
ਸਰੀਰ ਦਰਦ ਜਾ ਜੋੜਾਂ ਦਾ ਦਰਦ ਹੋਣ 'ਤ ਸਰ੍ਹੋਂ ਦੇ ਤੇਲ ਨੂੰ ਕੋਸਾ ਕਰਕੇ ਇਸਤੇਮਾਲ ਕਰੋ। ਇਸ ਦੀ ਰੋਜ਼ਾਨਾ ਮਾਲਿਸ਼ ਕਰਨ ਨਾਲ ਦਰਦ ਤੋਂ ਛੁਟਕਾਰਾ ਮਿਲਦਾ ਹੈ।


Related News