ਹਮੇਸ਼ਾਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਕਰੋ ਇਹ ਕੰਮ
Saturday, Dec 03, 2016 - 05:38 PM (IST)

ਨਵੀਂ ਦਿੱਲੀ : ਨਵੇਂ ਅਧਿਐਨ ''ਚ ਇਹ ਗੱਲ ਸਾਹਮਣੇ ਆਈ ਹੈ ਕਿ ਦਿਨ ''ਚ 5-6 ਵਾਰ ਤੋਂ ਜ਼ਿਆਦਾ ਵਾਰ ਫਲ ਤੇ ਸਬਜ਼ੀਆਂ ਖਾਣ ਨਾਲ ਜੀਵਨ ''ਚ ਖੁਸ਼ੀ ਦਾ ਪੱਧਰ ਵਧਦਾ ਹੈ। ਇਸ ਦੇ ਨਾਲ ਹੀ ਇਹ ਸਾਡੀ ਸਿਹਤ ਨੂੰ ਵੀ ਬਿਹਤਰ ਕਰਦਾ ਹੈ।”
ਨਤੀਜਿਆਂ ਤੋਂ ਪਤਾ ਚੱਲਿਆ ਹੈ ਕਿ ਫਲ ਤੇ ਸਬਜ਼ੀਆਂ ਦੀਆਂ ਰੋਜ਼ਾਨਾ 5-6 ਵਾਰ ਲੈਣ ਅਤੇ ਹਰੇਕ ਵਾਧੂ ਖੁਰਾਕ ਉਸੇ ਮਾਤਰਾ ''ਚ ਸਾਡੀ ਖੁਸ਼ੀ ਨੂੰ ਵਧਾਉਂਦੀ ਹੈ। ਜੋ ਲੋਕ ਫਲ ਤੇ ਸਬਜ਼ੀਆਂ ਬਿਲਕੁਲ ਨਹੀਂ ਖਾਂਦੇ ਸਨ, ਜਦ ਉਨ੍ਹਾਂ ਰੋਜ਼ਾਨਾ 5-6 ਵਾਰ ਇਨ੍ਹਾਂ ਨੂੰ ਖਾਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਜੀਵਨ ''ਚ ਜ਼ਿਆਦਾ ਤਸੱਲੀ ਮਹਿਸੂਸ ਕੀਤੀ।
“ਫਲਾਂ ਤੇ ਸਬਜ਼ੀਆਂ ਦੀ ਵਰਤੋਂ ਵਧਾਉਣ ਨਾਲ ਖੁਸ਼ੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ।” ਖੋਜਕਰਤਾਵਾਂ ਦਾ ਕਹਿਣਾ ਹੈ ਕਿ ਦੋ ਸਾਲ ਤੱਕ ਲਗਾਤਾਰ ਫਲਾਂ ਤੇ ਸਬਜ਼ੀਆਂ ਨੂੰ ਆਪਣੇ ਭੋਜਨ ''ਚ ਸ਼ਾਮਲ ਕਰਨ ਨਾਲ ਕਾਫੀ ਸਕਰਾਤਮਕ ਤੇ ਮਨੋਵਿਗਿਆਨਕ ਲਾਭ ਪਾਏ ਗਏ। ਹਾਲਾਂਕਿ ਬਿਮਾਰੀਆਂ ਤੋਂ ਬਚਾਅ ਦਾ ਲਾਭ ਤਾਂ ਦਹਾਕਿਆਂ ਬਾਅਦ ਮਿਲਦਾ ਹੈ ਪਰ ਮੋਨੋਵਿਗਿਆਨਕ ਲਾਭ ਤੁਰੰਤ ਮਿਲਣ ਲੱਗਦਾ ਹੈ।”