ਜੇਕਰ ਤੁਸੀਂ ਵੀ ਖੜ੍ਹੇ ਹੋ ਕੇ ਪੀਂਦੇ ਹੋ ਪਾਣੀ ਤਾਂ ਹੋ ਸਕਦੇ ਹਨ ਤੁਹਾਡੀ ਸਿਹਤ ਨੂੰ ਇਹ ਨੁਕਸਾਨ

Friday, Jun 07, 2024 - 01:39 PM (IST)

ਜੇਕਰ ਤੁਸੀਂ ਵੀ ਖੜ੍ਹੇ ਹੋ ਕੇ ਪੀਂਦੇ ਹੋ ਪਾਣੀ ਤਾਂ ਹੋ ਸਕਦੇ ਹਨ ਤੁਹਾਡੀ ਸਿਹਤ ਨੂੰ ਇਹ ਨੁਕਸਾਨ

ਜਲੰਧਰ- ਪਾਣੀ ਜੀਵਨ ਹੈ ਅਤੇ ਇਸ ਤੋਂ ਬਿਨਾਂ ਜੀਵਨ ਜੀਉਣਾ ਅਸੰਭਵ ਹੈ। ਮਨੁੱਖੀ ਸਰੀਰ ਵੀ ਲਗਭਗ 70 ਪ੍ਰਤੀਸ਼ਤ ਪਾਣੀ ਨਾਲ ਬਣਿਆ ਹੈ। ਅਸੀਂ ਜਿਉਂਦੇ ਰਹਿਣ ਲਈ ਪੂਰੀ ਤਰ੍ਹਾਂ ਪਾਣੀ 'ਤੇ ਨਿਰਭਰ ਹਾਂ। ਸਰੀਰ ਦੇ ਹਰੇਕ ਅੰਗ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਲਈ, ਤੁਹਾਨੂੰ ਹਰ ਰੋਜ਼ ਲਗਭਗ 2 ਤੋਂ 3 ਲੀਟਰ ਪਾਣੀ ਪੀਣਾ ਚਾਹੀਦਾ ਹੈ। ਇਸ ਨੂੰ ਪੀਣ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਆਸਾਨੀ ਨਾਲ ਬਾਹਰ ਨਿਕਲ ਆਉਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਤੁਹਾਨੂੰ ਕਿਹੜੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਪਾਣੀ ਪੀਣ ਦਾ ਸਹੀ ਤਰੀਕਾ ਕੀ ਹੈ?

1.ਗੁਰਦੇ ਦੀ ਬਿਮਾਰੀ

ਕਿਡਨੀ ਦਾ ਕੰਮ ਪਾਣੀ ਨੂੰ ਫਿਲਟਰ ਕਰਨਾ ਹੁੰਦਾ ਹੈ ਪਰ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਪਾਣੀ ਬਿਨਾਂ ਫਿਲਟਰ ਕੀਤੇ ਗੁਰਦੇ 'ਚੋਂ ਵਹਿ ਜਾਂਦਾ ਹੈ। ਜਿਸ ਕਾਰਨ ਅਕਸਰ ਕਿਡਨੀ ਅਤੇ ਬਲੈਡਰ 'ਚ ਗੰਦਗੀ ਬਣੀ ਰਹਿੰਦੀ ਹੈ, ਜਿਸ ਦੇ ਨਤੀਜੇ ਵਜੋਂ ਤੁਹਾਨੂੰ ਯੂਰਿਨਰੀ ਟ੍ਰੈਕਟ ਇਨਫੈਕਸ਼ਨ ਅਤੇ ਕਿਡਨੀ ਦੀ ਬੀਮਾਰੀ ਹੋ ਸਕਦੀ ਹੈ।

2. ਗੋਡਿਆਂ ਦੀ ਸਮੱਸਿਆ 
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਤੁਹਾਡੇ ਗੋਡਿਆਂ 'ਚ ਦਰਦ ਹੋ ਸਕਦਾ ਹੈ। ਜਦੋਂ ਤੁਸੀਂ ਖੜ੍ਹੇ ਹੋ ਕੇ ਪਾਣੀ ਪੀਂਦੇ ਹੋ, ਤਾਂ ਪਾਣੀ ਤੁਹਾਡੇ ਸਰੀਰ ਤੋਂ ਹੋ ਕੇ ਗੋਡਿਆਂ ਤੱਕ ਜਾਂਦਾ ਹੈ ਅਤੇ ਉੱਥੇ ਜਮ੍ਹਾਂ ਹੋ ਜਾਂਦਾ ਹੈ। ਜਿਸ ਕਰਕੇ ਗੋਡੇ ਦੀ ਹੱਡੀ 'ਤੇ ਬੁਰਾ ਅਸਰ ਪੈਂਦਾ ਹੈ।ਗਠੀਆ ਦੇ ਰੋਗੀਆਂ ਨੂੰ ਖੜ੍ਹੇ ਹੋ ਕੇ ਪਾਣੀ ਨਹੀਂ ਪੀਣਾ ਚਾਹੀਦਾ। ਇਸ ਦੇ ਨਾਲ ਹੀ ਸਰੀਰ ਦੇ ਹੋਰ ਜੋੜਾਂ 'ਚ ਵੀ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।

3.ਪੇਟ ਦੀ ਬਿਮਾਰੀ
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਫੂਡ ਪਾਈਪ ਰਾਹੀਂ ਪਾਣੀ ਤੇਜ਼ੀ ਨਾਲ ਹੇਠਾਂ ਵਹਿ ਜਾਂਦਾ ਹੈ। ਤਿੱਖੀ ਧਾਰ ਕਾਰਨ ਪੇਟ ਦੀ ਅੰਦਰੂਨੀ ਪਰਤ ਅਤੇ ਆਲੇ-ਦੁਆਲੇ ਦੇ ਅੰਗਾਂ ਨੂੰ ਨੁਕਸਾਨ ਪਹੁੰਚਦਾ ਹੈ। ਵਾਰ-ਵਾਰ ਅਜਿਹਾ ਹੋਣ ਨਾਲ ਪਾਚਨ ਤੰਤਰ ਵਿਗੜ ਜਾਂਦਾ ਹੈ। 


ਪਾਣੀ ਪੀਣ ਦਾ ਸਹੀ ਤਰੀਕਾ ਕੀ ਹੈ?
ਤੁਹਾਨੂੰ ਦੱਸ ਦੇਈਏ ਕਿ ਪਾਣੀ ਹਮੇਸ਼ਾ ਆਰਾਮ ਨਾਲ ਬੈਠ ਕੇ ਪੀਣਾ ਚਾਹੀਦਾ ਹੈ। ਪਾਣੀ ਇੱਕੋ ਵਾਰ ਪੀਣ ਦੀ ਬਜਾਏ ਛੋਟੀ-ਛੋਟੀ ਚੁਸਕੀਆਂ ਵਿੱਚ ਪੀਣਾ ਚਾਹੀਦਾ ਹੈ। ਇਸ ਤਰ੍ਹਾਂ ਤੁਹਾਡੀ ਪਾਚਨ ਸ਼ਕਤੀ ਵੀ ਠੀਕ ਰਹਿੰਦੀ ਹੈ ਅਤੇ ਤੁਹਾਨੂੰ ਪੇਟ ਫੁੱਲਣ ਵਰਗੀ ਕੋਈ ਸਮੱਸਿਆ ਮਹਿਸੂਸ ਨਹੀਂ ਹੁੰਦੀ।


author

sunita

Content Editor

Related News