ਨਵਜੰਮੇ ਬੱਚੇ ਨੂੰ ਪਿਲਾਉਂਦੀ ਹੋ ਗਾਂ ਦਾ ਦੁੱਧ ਤਾਂ ਜਾਣ ਲਓ ਇਸ ਦੇ ਨੁਕਸਾਨ
Wednesday, Sep 13, 2017 - 03:54 PM (IST)
ਨਵੀਂ ਦਿੱਲੀ— ਇਕ ਔਰਤ ਆਪਣੇ ਨਵਜੰਮੇ ਬੱਚੇ ਦੀ ਚੰਗੀ ਸਿਹਤ ਲਈ ਬਹੁਤ ਸਾਵਧਾਨ ਰਹਿੰਦੀ ਹੈ। 1 ਸਾਲ ਤੋਂ ਘੱਟ ਉਮਰ ਦੇ ਬੱਚੇ ਬਹੁਤ ਹੀ ਨਾਜ਼ੁਕ ਹੁੰਦੇ ਹਨ। ਉਹ ਸਿਰਫ ਮਾਂ ਦੇ ਦੁੱਧ 'ਤੇ ਹੀ ਨਿਰਭਰ ਕਰਦੇ ਹਨ। ਅਜਿਹੇ ਵਿਚ ਕੁਝ ਅਜਿਹੀਆਂ ਔਰਤਾਂ ਹਨ ਜੋ ਆਪਣਾ ਦੁੱਧ ਪਿਲਾਉਣ ਦੇ ਨਾਲ-ਨਾਲ ਆਪਣੇ ਬੱਚੇ ਨੂੰ ਗਾਂ ਦਾ ਦੁੱਧ ਵੀ ਪਿਲਾਉਂਦੀਆਂ ਹਨ ਜੋ ਕਾਫੀ ਹਲਕਾ ਹੁੰਦਾ ਹੈ। ਉਸ ਨੂੰ ਪਚਾਉਣ ਵਿਚ ਬੱਚਿਆਂ ਨੂੰ ਆਸਾਨੀ ਹੁੰਦੀ ਹੈ। ਉਂਝ ਤਾਂ ਗਾਂ ਦਾ ਦੁੱਧ ਅੰਮ੍ਰਿਤ 'ਤੇ ਸਮਾਨ ਹੁੰਦਾ ਹੈ ਪਰ ਕੁਝ ਲੋਕ ਹੀ ਇਹ ਜਾਣਦੇ ਹਾਂ ਕਿ ਗਾਂ ਦਾ ਦੁੱਧ 1 ਸਾਲ ਤੋਂ ਘੱਟ ਦੇ ਬੱਚਿਆਂ ਦੇ ਲਈ ਹਾਨੀਕਾਰਕ ਹੁੰਦਾ ਹੈ। ਆਓ ਜਾਣਦੇ ਹਾਂ ਕਿਵੇਂ ਗਾਂ ਦਾ ਦੁੱਧ ਛੋਟੇ ਬੱਚਿਆਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪਾਉਂਦਾ ਹੈ।
1. ਪੇਟ ਵਿਚ ਦਰਦ
ਛੋਟੇ ਬੱਚਿਆਂ ਦੀ ਪਾਚਨ ਸ਼ਕਤੀ ਬਹੁਤ ਕਮਜ਼ੋਰ ਹੁੰਦੀ ਹੈ ਪਰ ਗਾਂ ਦੇ ਦੁੱਧ ਵਿਚ ਜ਼ਿਆਦਾ ਮਾਤਰਾ ਵਿਚ ਪ੍ਰੋਟੀਨ ਹੁੰਦੇ ਹਨ ਜਿਸ ਨੂੰ ਛੋਟੇ ਬੱਚਿਆਂ ਨੂੰ ਪਚਾਉਣ ਵਿਚ ਮੁਸ਼ਕਲ ਹੁੰਦੀ ਹੈ। ਗਾਂ ਦਾ ਦੁੱਧ ਪੀਣ ਨਾਲ ਨਵਜੰਮੇ ਬੱਚੇ ਦਾ ਪੇਟ ਅਕਸਰ ਖਰਾਬ ਹੀ ਰਹਿੰਦਾ ਹੈ।
2. ਅਨੀਮੀਆ
ਨਵਜੰਮੇ ਬੱਚੇ ਨੂੰ ਗਾਂ ਦਾ ਦੁੱਧ ਪਿਲਾਉਣ ਨਾਲ ਉਨ੍ਹਾਂ ਦੇ ਸਰੀਰ ਵਿਚ ਆਇਰਨ ਦੀ ਕਮੀ ਹੋ ਜਾਂਦੀ ਹੈ ਜਿਸ ਨਾਲ ਅਨੀਮੀਆ ਹੋਣ ਦਾ ਖਤਰਾ ਰਹਿੰਦਾ ਹੈ।
3. ਐਲਰਜੀ
ਗਾਂ ਦੇ ਦੁੱਧ ਦੀ ਵਰਤੋਂ ਕਰਨ ਨਾਲ ਨਵਜੰਮੇ ਬੱਚੇ ਦੇ ਸਰੀਰ ਵਿਚ ਐਲਰਜੀ ਹੋ ਜਾਂਦੀ ਹੈ, ਜਿਸ ਨਾਲ ਉਨ੍ਹਾਂ ਨੂੰ ਹਮੇਸ਼ਾ ਛੋਟੀਆਂ-ਮੋਟੀਆਂ ਬੀਮਾਰੀਆਂ ਲੱਗੀਆਂ ਰਹਿੰਦੀਆਂ ਹਨ।
