ਸੱਟ ਲੱਗਣ ''ਤੇ ਨਹੀਂ ਰੁੱਕ ਰਿਹਾ ਖੂਨ ਦਾ ਵਹਾਅ, ਤਾਂ ਅਪਣਾਓ ਇਹ ਤਰੀਕੇ

Saturday, Sep 09, 2017 - 05:55 PM (IST)

ਨਵੀਂ ਦਿੱਲੀ— ਕਈ ਵਾਰ ਰਸੋਈ ਵਿਚ ਕੰਮ ਕਰਦੇ ਸਮੇਂ ਚਾਕੂ ਨਾਲ ਹੱਥ 'ਤੇ ਹਲਕਾ ਜਿਹਾ ਕੱਟ ਲਗ ਜਾਂਦਾ ਹੈ, ਜਿਸ ਨਾਲ ਖੂਨ ਵਹਿਣਾ ਆਮ ਗੱਲ ਹੈ ਪਰ ਜਦੋਂ ਖੂਨ ਵਹਿਣਾ ਬੰਦ ਨਾ ਹੋਵੇ ਤਾਂ ਖਤਰਾ ਵਧ ਜਾਂਦਾ ਹੈ। ਲਗਾਤਾਰ ਖੂਨ ਵਹਿਣ ਦੀ ਵਜ੍ਹਾ ਨਾਲ ਸਰੀਰ ਵਿਚ ਕਮਜ਼ੋਰੀ ਆ ਜਾਂਦੀ ਹੈ। ਖੂਨ ਦਾ ਵਹਾਅ ਬੰਦ ਕਰਨ ਲਈ ਖੂਨ ਦਾ ਥੱਕਾ ਬਣਨਾ ਸ਼ੁਰੂ ਹੋ ਜਾਂਦਾ ਹੈ ਪਰ ਜਿਨ੍ਹਾਂ ਲੋਕਾਂ ਦੇ ਸਰੀਰ ਵਿਚ ਖੂਨ ਬਹੁਤ ਪਤਲਾ ਹੋਵੇ ਉਨ੍ਹਾਂ ਦਾ ਖੂਨ ਦਾ ਵਹਾਅ ਜਲਦੀ ਬੰਦ ਨਹੀਂ ਹੁੰਦਾ। ਅਜਿਹੇ ਵਿਚ ਕੁਝ ਤਰੀਕੇ ਅਪਣਾ ਕੇ ਤੁਰੰਤ ਵਹਿੰਦੇ ਹੋਏ ਖੂਨ ਨੂੰ ਰੋਕਿਆਂ ਜਾ ਸਕਦਾ ਹੈ। 
1. ਦਬਾਅ ਪਾਓ
ਚਮੜੀ ਦੇ ਜਿਸ ਹਿੱਸੇ 'ਤੇ ਕੱਟ ਲਗ ਜਾਵੇ ਉੱਥੇ ਕਿਸੇ ਸੂਤੀ ਕੱਪੜੇ ਜਾਂ ਪੱਟੀ ਨੂੰ ਕੱਸ ਕੇ ਬੰਨ ਦਿਓ ਅਤੇ ਕੱਟੀ ਹੋਈ ਥਾਂ ਨੂੰ ਹੱਥ ਨਾਲ ਦਬਾਓ। ਇਸ ਨਾਲ ਖੂਨ ਦਾ ਥੱਕਾ ਜੰਮਣਾ ਬੰਦ ਹੋ ਜਾਂਦਾ ਹੈ।

PunjabKesari
2. ਬਰਫ ਲਗਾਓ
ਖੂਨ ਵਹਿਣ ਤੋਂ ਰੋਕਣ ਲਈ ਉਸ ਹਿੱਸੇ 'ਤੇ ਤੁਰੰਤ ਬਰਫ ਲਗਾਓ ਜਿਸ ਨਾਲ ਚਮੜੀ ਦਾ ਤਾਪਮਾਨ ਵਧ ਜਾਂਦਾ ਹੈ ਅਤੇ ਖੂਨ ਦਾ ਥੱਕਾ ਬਣ ਜਾਂਦਾ ਹੈ। ਇਸ ਤੋਂ ਇਲਾਵਾ ਕਿਸੇ ਕਟੋਰੇ ਵਿਚ ਬਰਫ ਪਾ ਕੇ ਉਸ ਵਿਚ ਸੱਟ ਵਾਲਾ ਹਿੱਸਾ ਡੁੱਬੋ ਕੇ ਰੱਖ ਸਕਦੇ ਹੋ। ਇਸ ਨਾਲ ਵੀ ਖੂਨ ਤੁਰੰਤ ਬੰਦ ਹੋ ਜਾਵੇਗਾ। 

PunjabKesari
3. ਟੀ-ਬੈਗ
ਇਸ ਲਈ ਪਾਣੀ ਵਿਚ ਟੀ-ਬੈਗ ਡੁਬਾਓ ਅਤੇ ਉਸ ਵਿਚ ਸੱਟ ਵਾਲੇ ਹਿੱਸੇ ਨੂੰ ਡੁਬੋਓ। ਇਸ ਨਾਲ ਖੂਨ ਵਹਿਣਾ ਬੰਦ ਹੋ ਜਾਵੇਗਾ। ਇਸ ਤੋਂ ਇਲਾਵਾ ਟੀ ਬੈਗਸ ਨੂੰ ਗਿੱਲਾ ਕਰਕੇ ਸੱਟ ਵਾਲੀ ਥਾਂ 'ਤੇ ਰੱਖ ਸਕਦੇ ਹੋ। ਇਸ ਵਿਚ ਮੌਜੂਦ ਟੈਨਿੰਗ ਤੱਤ ਖੂਨ ਦਾ ਥੱਕਾ ਬਨਣ ਵਿਚ ਮਦਦ ਕਰਦਾ ਹੈ। 

PunjabKesari
4. ਵਿਟਾਮਿਨ ਸੀ ਪਾਊਡਰ
ਵਹਿੰਦੇ ਖੂਨ ਨੂੰ ਰੋਕਣ ਲਈ ਵਿਟਾਮਿਨ ਸੀ ਪਾਊਡਰ ਨੂੰ ਪ੍ਰਭਾਵਿਤ ਥਾਂਵਾਂ 'ਤੇ ਲਗਾਓ, ਜਿਸ ਨਾਲ ਖੂਨ ਦਾ ਖੱਕਾ ਬਣ ਜਾਂਦਾ ਹੈ ਅਤੇ ਵਹਿੰਦਾ ਖੂਨ ਵੀ ਬੰਦ ਹੋ ਜਾਂਦਾ ਹੈ। 
5. ਵਿਟ ਹੇਜਲ 
ਇਹ ਇਕ ਤਰ੍ਹਾਂ ਦਾ ਹਰਬ ਹੁੰਦਾ ਹੈ ਜਿਸ ਵਿਚ ਕਾਫੀ ਮਾਤਰਾ ਵਿਚ ਐਸਟ੍ਰੀਜੇਂਟ, ਅਤੇ ਐਂਟੀਸੈਪਟਿਕ ਗੁਣ ਹੁੰਦੇ ਹਨ ਜੋ ਖੂਨ ਦਾ ਥੱਕਾ ਬਨਣ ਵਿਚ ਮਦਦ ਕਰਦੇ ਹਨ। ਬਾਜ਼ਾਰ ਵਿਚ ਆਸਾਨੀ ਨਾਲ ਲਿਕਵਿਡ ਵਿਚ ਹੇਜਲ ਮਿਲ ਜਾਂਦਾ ਹੈ,ਜਿਸ ਨੂੰ ਸੱਟ ਵਾਲੀ ਥਾਂ 'ਤੇ ਲਗਾਉਣ ਨਾਲ ਆਰਾਮ ਮਿਲਦਾ ਹੈ।


Related News