Health Tips: ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਇਨ੍ਹਾਂ ਚੀਜ਼ਾਂ ਦੀ ਕਰਨ ਵਰਤੋਂ, ਮਿਲੇਗੀ ਰਾਹਤ

08/24/2023 6:11:42 PM

ਜਲੰਧਰ (ਬਿਊਰੋ) - ਅੱਜ ਦੀ ਭੱਜਦੋੜ ਭਰੀ ਜ਼ਿੰਦਗੀ ਵਿੱਚ ਲੋਕ ਘਰ ਦੀ ਥਾਂ ਬਾਹਰ ਦੇ ਖਾਣੇ ਦਾ ਜ਼ਿਆਦਾ ਸੇਵਨ ਕਰਦੇ ਹਨ। ਬਾਹਰਲਾ ਖਾਣਾ ਖਾਣ ਨਾਲ ਢਿੱਡ 'ਚ ਦਰਦ, ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਕਈ ਵਾਰ ਜ਼ਿਆਦਾ ਖਾਣ, ਭੁੱਖਾ ਰਹਿਣ, ਫਾਸਟ ਫੂਡ ਅਤੇ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਖਾਣ ਨਾਲ ਵੀ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਛਾਤੀ ਅਤੇ ਗਲੇ ਵਿੱਚ ਜਲਣ ਹੋਣ ਲੱਗਦੀ ਹੈ। ਗੈਸ ਹੋਣ 'ਤੇ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਇਸ ਦਾ ਅਸਰ ਕੁਝ ਦੇਰ ਹੀ ਰਹਿੰਦਾ ਹੈ। ਗੈਸ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਘਰ ਦੀ ਰਸੋਈ 'ਚ ਮੌਜੂਦ ਚੀਜ਼ਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ....

ਸੌਂਫ, ਅਦਰਕ ਅਤੇ ਜੀਰਾ
ਢਿੱਡ ’ਚ ਗੈਸ ਦੀ ਸਮੱਸਿਆ ਹੋਣ ’ਤੇ ਸੌਂਫ, ਅਦਰਕ ਅਤੇ ਜੀਰੇ ਦਾ ਇਕੱਠੇ ਸੇਵਨ ਕਰਨਾ ਚਾਹੀਦਾ ਹੈ। ਉਕਤ ਚੀਜ਼ਾਂ ਦਾ ਸੇਵਨ ਕਰਨ ਨਾਲ ਹਾਜਮਾ ਠੀਕ ਰਹਿੰਦਾ ਹੈ ਅਤੇ ਭੋਜਨ ਜਲਦੀ ਹਜ਼ਮ ਹੋ ਜਾਂਦਾ ਹੈ। ਅਜਿਹਾ ਕਰਨ ਨਾਲ ਗੈਸ ਦੀ ਸਮੱਸਿਆ ਨਹੀਂ ਹੁੰਦੀ।

ਅਜਵਾਈਨ ਅਤੇ ਲੂਣ
ਢਿੱਡ ’ਚ ਹੋਣ ਵਾਲੀ ਗੈਸ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਅਜਵਾਈਨ ਅਤੇ ਲੂਣ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਲਈ ਅਜਵਾਈਨ ਵਿੱਚ ਥੋੜ੍ਹਾ ਜਿਹਾ ਲੂਣ ਮਿਲਾ ਕੇ ਖਾਣਾ ਚਾਹੀਦਾ ਹੈ, ਜਿਸ ਨਾਲ ਹਾਜਮਾ ਠੀਕ ਹੁੰਦਾ ਹੈ। 

ਭੋਜਨ ਤੋਂ ਬਾਅਦ ਸੌਂਫ ਖਾਓ
ਰੋਜ਼ਾਨਾ ਰੋਟੀ ਖਾਣ ਤੋਂ ਬਾਅਦ ਸੌਂਫ ਦਾ ਸੇਵਨ ਕਰਨ ਨਾਲ ਬਦਹਜ਼ਮੀ ਅਤੇ ਉਲਟੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। 4 ਚਮਚ ਸੌਂਫ ਨੂੰ 1 ਗਲਾਸ ਪਾਣੀ ਵਿੱਚ ਮਿਲਾ ਕੇ 15 ਮਿੰਟ ਲਈ ਉਬਾਲੋ। ਠੰਢਾ ਹੋਣ ਦੇ ਇਸ ਨੂੰ ਪੀਣ ਨਾਲ ਬਦਹਜ਼ਮੀ, ਉਲਟੀ ਅਤੇ ਰੋਟੀ ਖਾਣ ਤੋਂ ਬਾਅਦ ਹੋਣ ਵਾਲੇ ਢਿੱਡ ਦਰਦ ਅਤੇ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। 

ਨਿੰਬੂ ਦਾ ਰਸ
ਢਿੱਡ 'ਚ ਬਣਨ ਵਾਲੀ ਗੈਸ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਨਿੰਬੂ ਦਾ ਸੇਵਨ ਕਰ ਸਕਦੇ ਹੋ। ਗੈਸ ਅਤੇ ਘਬਰਾਹਟ ਦੂਰ ਕਰਨ ਲਈ ਇਕ ਕੱਪ ਗਰਮ ਪਾਣੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਸਰੀਰ ਨੂੰ ਬਹੁਤ ਫ਼ਾਇਦੇ ਹੁੰਦੇ ਹਨ। 

ਪੁਦੀਨਾ, ਅਦਰਕ, ਅਜਵਾਈਨ ਦਾ ਸੇਵਨ
ਗੈਸ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਕ ਗਲਾਸ ਪਾਣੀ ਵਿੱਚ 4 ਚਮਚ ਪੁਦੀਨਾ, 1 ਚਮਚ ਅਦਰਕ, 6 ਚਮਚ ਅਜਵਾਈਨ ਪਾ ਕੇ ਉਬਾਲ ਲਓ। ਚੰਗੀ ਤਰ੍ਹਾਂ ਨਾਲ ਉਬਾਲਣ ਤੋਂ ਬਾਅਦ ਇਸ ਵਿੱਚ ਅੱਧਾ ਕੱਪ ਦੁੱਧ ਪਾ ਕੇ ਪੀ ਲਓ, ਜਿਸ ਨਾਲ ਤੁਹਾਨੂੰ ਰਾਹਤ ਮਿਲੇਗੀ। 

ਅਦਰਕ ਅਤੇ ਪੀਸਿਆ ਹੋਇਆ ਧਨੀਆ
ਢਿੱਡ ’ਚ ਗੈਸ ਦੀ ਸਮੱਸਿਆ ਹੋਣ ’ਤੇ ਅਦਰਕ ਅਤੇ ਪੀਸਿਆ ਹੋਇਆ ਧਨੀਆ ਦਾ ਇਕ-ਇਕ ਚਮਚ ਪਾਣੀ ਵਿੱਚ ਮਿਲਾ ਲਓ। ਇਸ ਪਾਣੀ ਨੂੰ ਪੀਣ ਨਾਲ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।


rajwinder kaur

Content Editor

Related News