Cholesterol ਰਹੇਗਾ ਤਾਂ ਕੋਹਾਂ ਦੂਰ, ਬਸ ਅਪਣਾਓ ਇਹ ਤਰੀਕੇ

Tuesday, Apr 29, 2025 - 12:35 PM (IST)

Cholesterol ਰਹੇਗਾ ਤਾਂ ਕੋਹਾਂ ਦੂਰ, ਬਸ ਅਪਣਾਓ ਇਹ ਤਰੀਕੇ

ਹੈਲਥ ਡੈਸਕ - ਕੋਲੈਸਟ੍ਰੋਲ ਸਾਡੇ ਸਰੀਰ ’ਚ ਮੌਜੂਦ ਇਕ ਚਰਬੀ ਵਰਗਾ ਪਦਾਰਥ ਹੈ, ਜੋ ਕਿ ਕੁਝ ਹੱਦ ਤੱਕ ਲੋੜੀਂਦਾ ਹੈ ਪਰ ਜਦੋਂ ਇਹ ਵੱਧ ਜਾਂਦਾ ਹੈ ਤਾਂ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਆਧੁਨਿਕ ਜੀਵਨਸ਼ੈਲੀ, ਗਲਤ ਖੁਰਾਕ ਅਤੇ ਕਮੀ ਸਰਗਰਮੀ ਦੇ ਕਾਰਨ ਲੋਕਾਂ ’ਚ ਉੱਚ ਕੋਵਲੈਆਮ ਸਮੱਸਿਆ ਬਣ ਗਈ ਹੈ ਪਰ ਚਿੰਤਾ ਦੀ ਗੱਲ ਨਹੀਂ, ਕੁਝ ਸਾਧਾਰਣ ਪਰ ਪ੍ਰਭਾਵਸ਼ਾਲੀ ਤਰੀਕਿਆਂ ਰਾਹੀਂ ਇਸ ਨੂੰ ਕੁਦਰਤੀ ਢੰਗ ਨਾਲ ਕੰਟ੍ਰੋਲ ਕੀਤਾ ਜਾ ਸਕਦਾ ਹੈ। ਆਓ ਜਾਣੀਏ, ਕੋਲੈਸਟ੍ਰੋਲ ਘੱਟ ਕਰਨ ਦੇ ਕੁਝ ਵਿਗਿਆਨਕ ਅਤੇ ਸਾਬਤ ਤਰੀਕੇ।

ਸਿਹਤਮੰਦ ਭੋਜਨ
- ਖੁਰਾਕ ’ਚ ਤਲੀਆਂ ਹੋਈਆਂ ਚੀਜ਼ਾਂ ਨੂੰ ਘਟਾ ਕੇ ਸਿਹਤਮੰਦ ਖਾਣਾ ਖਾਣਾ ਜਿਵੇਂ ਕਿ ਫਲ, ਸਬਜ਼ੀਆਂ, ਕਣਕ ਅਤੇ ਕਾਲੇ ਚਣੇ ਸ਼ਾਮਲ ਕਰੋ। ਓਮੇਗਾ-3 ਫੈਟੀ ਐਸਿਡਜ਼ (ਜਿਵੇਂ ਕਿ ਮੱਛੀ ਅਤੇ ਅਲਸੀ) ਵੀ ਕੋਲੈਸਟ੍ਰੋਲ ਨੂੰ ਘਟਾਉਂਦੇ ਹਨ।

ਕਸਰਤ
- ਰੋਜ਼ਾਨਾ ਹਲਕੀ ਜਾ ਜ਼ਿਆਦਾ ਕਸਰਤ (ਜਿਵੇਂ ਕਿ ਤੇਜ਼ ਚੱਲਣਾ ਜਾਂ ਸਾਈਕਲ ਚਲਾਉਣਾ) ਕਰਨਾ ਕੋਲੈਸਟ੍ਰੋਲ ਨੂੰ ਘਟਾਉਂਦਾ ਹੈ ਅਤੇ ਸਿਹਤ ਨੂੰ ਬਹਾਲ ਰੱਖਦਾ ਹੈ।

ਸਿਗਰਟ ਪੀਣਾ ਅਤੇ ਸ਼ਰਾਬ ਨੂੰ ਛੱਡਣਾ
- ਤੰਬਾਕੂ ਪੀਣਾ ਅਤੇ ਸ਼ਰਾਬ ਪੀਣ ਨਾਲ ਕੋਲੈਸਟ੍ਰੋਲ ਦੇ ਪੱਧਰ ਉੱਚੇ ਹੋ ਸਕਦੇ ਹਨ। ਇਨ੍ਹਾਂ ਨੂੰ ਛੱਡ ਕੇ ਇਸਨੂੰ ਕਾਬੂ ਪਾਇਆ ਜਾ ਸਕਦਾ ਹੈ।

ਭਾਰ ਨੂੰ ਰੱਖੇ ਕੰਟ੍ਰੋਲ
- ਵਜ਼ਨ ਨੂੰ ਨਿਯਮਤ ਰੱਖਣਾ ਵੀ ਮਹੱਤਵਪੂਰਨ ਹੈ ਕਿਉਂਕਿ ਵਜ਼ਨ ਵੱਧ ਜਾਣ ਨਾਲ ਕੋਲੈਸਟ੍ਰੋਲ ਦੀ ਮਾਤਰਾ ਵਧ ਸਕਦੀ ਹੈ।

ਦਵਾਈਆਂ
- ਜੇਕਰ ਕੁਦਰਤੀ ਢੰਗ ਨਾਲ ਕੋਲੈਸਟ੍ਰੋਲ ਕੰਟ੍ਰੋਲ ਨਾ ਹੋ ਰਿਹਾ ਹੋਵੇ, ਤਾਂ ਡਾਕਟਰ ਦੀ ਸਲਾਹ ਨਾਲ ਕੁਝ ਦਵਾਈਆਂ ਵੀ ਵਰਤੀ ਜਾ ਸਕਦੀਆਂ ਹਨ, ਜਿਵੇਂ ਕਿ ਸਟੈਟਿਨਜ਼।


 


author

Sunaina

Content Editor

Related News