Eye Twitching : ਵਾਰ-ਵਾਰ ਫੜਕ ਰਹੀ ਹੈ ਅੱਖ? ਅਪਣਾਓ ਇਹ 4 ਟਿਪਸ

Monday, Aug 07, 2023 - 05:38 PM (IST)

Eye Twitching : ਵਾਰ-ਵਾਰ ਫੜਕ ਰਹੀ ਹੈ ਅੱਖ? ਅਪਣਾਓ ਇਹ 4 ਟਿਪਸ

ਜਲੰਧਰ (ਬਿਊਰੋ)– ਅੱਖਾਂ ਦੇ ਫੜਕਨ ਦਾ ਮਤਲਬ ਹੈ ਕਿ ਪਲਕਾਂ ਨਾ ਚਾਹੁੰਦੇ ਹੋਏ ਵੀ ਆਪਣੇ ਆਪ ਝਪਕਣ ਲੱਗਦੀਆਂ ਹਨ। ਇਹ ਦਿਨ ’ਚ ਕਈ ਵਾਰ ਹੋ ਸਕਦਾ ਹੈ। ਖੈਰ, ਇਹ ਕੁਝ ਸਮੇਂ ਬਾਅਦ ਆਪਣੇ ਆਪ ਠੀਕ ਹੋ ਜਾਂਦਾ ਹੈ ਪਰ ਇਹ ਵੀ ਦੇਖਿਆ ਗਿਆ ਹੈ ਕਿ ਕੁਝ ਲੋਕਾਂ ਦੀਆਂ ਅੱਖਾਂ ਲੰਬੇ ਸਮੇਂ ਤੱਕ ਤੇ ਲਗਾਤਾਰ ਫੜਕਦੀਆਂ ਰਹਿੰਦੀਆਂ ਹਨ। ਜੇਕਰ ਅੱਖਾਂ ਦਾ ਫੜਕਨਾ ਲੰਮੇ ਸਮੇਂ ਤੱਕ ਰਹਿੰਦਾ ਹੈ ਤਾਂ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਮਾਹਿਰਾਂ ਅਨੁਸਾਰ ਲਗਾਤਾਰ ਅੱਖਾਂ ਫੜਕਨ ਨਾਲ ਤਕਲੀਫ਼ ਹੋ ਸਕਦੀ ਹੈ ਤੇ ਅੱਖਾਂ ਦੀ ਰੌਸ਼ਨੀ ਵੀ ਕਮਜ਼ੋਰ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿ ਅੱਖਾਂ ਅਸਲ ’ਚ ਕਿਉਂ ਫੜਕਦੀਆਂ ਹਨ ਤੇ ਇਸ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ–

ਅੱਖਾਂ ਕਿਉਂ ਫੜਕਦੀਆਂ ਹਨ?
ਅੱਖਾਂ ਦਾ ਫੜਕਨਾ ਇਕ ਆਮ ਸਮੱਸਿਆ ਹੈ, ਜੋ ਔਕੂਲਰ ਮਾਇਓਕੀਮੀਆ ਕਾਰਨ ਹੁੰਦੀ ਹੈ। ਹਾਲਾਂਕਿ ਇਹ ਆਪਣੇ ਆਪ ’ਚ ਇਕ ਗੰਭੀਰ ਸਮੱਸਿਆ ਨਹੀਂ ਹੈ। ਇਹ ਸਮੱਸਿਆ ਉਦੋਂ ਹੋ ਸਕਦੀ ਹੈ, ਜਦੋਂ ਕੋਈ ਵਿਅਕਤੀ ਬਹੁਤ ਥੱਕਿਆ ਹੋਇਆ ਹੋਵੇ, ਬਹੁਤ ਜ਼ਿਆਦਾ ਤਣਾਅ ’ਚ ਹੋਵੇ ਤੇ ਬਹੁਤ ਰੁਝੇਵੇਂ ਭਰੀ ਜ਼ਿੰਦਗੀ ਬਤੀਕ ਕਰ ਰਿਹਾ ਹੋਵੇ। ਕਈ ਮਾਮਲਿਆਂ ’ਚ ਇਹ ਵੀ ਦੇਖਿਆ ਗਿਆ ਹੈ ਕਿ ਦੋਵੇਂ ਅੱਖਾਂ ਇਕੋ ਸਮੇਂ ਫੜਕਨ ਲੱਗਦੀਆਂ ਹਨ। ਹਾਲਾਂਕਿ ਅਜਿਹਾ ਕਿਉਂ ਹੁੰਦਾ ਹੈ, ਇਸ ਬਾਰੇ ਅਜੇ ਤੱਕ ਸਹੀ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਇਹ ਤੈਅ ਹੈ ਕਿ ਇਸ ਕਾਰਨ ਅੱਖਾਂ ਦੇ ਆਲੇ-ਦੁਆਲੇ ਮੌਜੂਦ ਮਾਸਪੇਸ਼ੀਆਂ ’ਚ ਸਮੱਸਿਆ ਹੋ ਸਕਦੀ ਹੈ।

ਅੱਖਾਂ ਦਾ ਫੜਕਨਾ ਘੱਟ ਕਰਨ ਦੇ ਟਿਪਸ

ਕੈਫੀਨ ਦਾ ਸੇਵਨ ਕਰੋ ਘੱਟ
ਜੇਕਰ ਅੱਖਾਂ ਬਹੁਤ ਜ਼ਿਆਦਾ ਫੜਕ ਰਹੀਆਂ ਹਨ ਤਾਂ ਬਿਹਤਰ ਹੈ ਕਿ ਤੁਸੀਂ ਆਪਣੀ ਡਾਈਟ ’ਚ ਕੈਫੀਨ ਦੀ ਮਾਤਰਾ ਘੱਟ ਕਰੋ। ਕਈ ਵਾਰ ਕੈਫੀਨ ਦੀ ਜ਼ਿਆਦਾ ਮਾਤਰਾ ਤੁਹਾਡੀ ਸਮੱਸਿਆ ਨੂੰ ਵਧਾ ਦਿੰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਸਿਹਤ ਲਈ ਗੁਣਾਂ ਦੀ ਖਾਨ ਹੈ ਕੱਦੂ ਦੇ ਬੀਜ, ਫ਼ਾਇਦੇ ਜਾਣ ਹੋ ਜਾਵੋਗੇ ਹੈਰਾਨ

ਲੋੜੀਂਦੀ ਨੀਂਦ ਲਓ
ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਪੂਰੀ ਨੀਂਦ ਨਹੀਂ ਲੈਂਦੇ ਤਾਂ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਨ੍ਹਾਂ ’ਚੋਂ ਇਕ ਹੈ ਅੱਖਾਂ ਦਾ ਫੜਕਨਾ। ਚੰਗੀ ਤੇ ਲੰਮੀ ਨੀਂਦ ਲੈ ਕੇ ਤੁਸੀਂ ਇਸ ਸਮੱਸਿਆ ਨੂੰ ਕੁਝ ਹੱਦ ਤੱਕ ਘੱਟ ਕਰ ਸਕਦੇ ਹੋ।

ਤਣਾਅ ਘਟਾਓ
ਇਹ ਕਹਿਣ ਦੀ ਲੋੜ ਨਹੀਂ ਕਿ ਤਣਾਅ ਕਈ ਬੀਮਾਰੀਆਂ ਦੀ ਜੜ੍ਹ ਹੈ। ਮਾਹਿਰਾਂ ਦੇ ਅਨੁਸਾਰ ਤੁਸੀਂ ਤਣਾਅ ਨੂੰ ਘਟਾ ਕੇ ਇਕ ਸਿਹਤਮੰਦ ਜੀਵਨ ਬਤੀਤ ਕਰ ਸਕਦੇ ਹੋ। ਤਣਾਅ ਨੂੰ ਘੱਟ ਕਰਨ ਲਈ ਛੋਟੀਆਂ-ਛੋਟੀਆਂ ਗੱਲਾਂ ਬਾਰੇ ਚਿੰਤਾ ਕਰਨਾ ਬੰਦ ਕਰੋ, ਆਪਣੇ ਮਨ ਦਾ ਕੁਝ ਕਰੋ ਤੇ ਹਮੇਸ਼ਾ ਸਕਾਰਾਤਮਕਤਾ ਨਾਲ ਸਮੱਸਿਆ ਦਾ ਹੱਲ ਲੱਭੋ।

ਆਈ ਡਰਾਪਸ ਦੀ ਵਰਤੋਂ ਨਾ ਕਰੋ
ਕਈ ਵਾਰ ਅੱਖਾਂ ’ਚ ਆਈ ਡਰਾਪਸ ਕਾਰਨ ਸਾੜ ਤੇ ਖਾਜ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਜੇਕਰ ਤੁਸੀਂ ਵੀ ਅਜਿਹੀ ਕੋਈ ਆਈ ਡਰਾਪ ਦੀ ਵਰਤੋਂ ਕਰਦੇ ਹੋ ਤਾਂ ਕੁਝ ਸਮੇਂ ਲਈ ਇਸ ਦੀ ਵਰਤੋਂ ਬੰਦ ਕਰ ਦਿਓ, ਤੁਹਾਨੂੰ ਲਾਭ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਜੇਕਰ ਤੁਹਾਡੀ ਅੱਖ ਵੀ ਫੜਕਦੀ ਹੈ ਤਾਂ ਤੁਸੀਂ ਉੱਪਰ ਦਿੱਤੇ ਟਿਪਸ ਦੀ ਵਰਤੋਂ ਕਰ ਸਕਦੇ ਹੋ।


author

Rahul Singh

Content Editor

Related News