ਔਸ਼ਧੀ ਗੁਣਾਂ ਨਾਲ ਭਰਪੂਰ ਸ਼ਹਿਦ ਸਿਹਤ ਲਈ ਹੈ ਅੰਮ੍ਰਿਤ, ਸੇਵਨ ਨਾਲ ਹੁੰਦੇ ਨੇ ਕਈ ਲਾਭ
Monday, Jul 29, 2024 - 02:39 PM (IST)

ਨਵੀਂ ਦਿੱਲੀ- ਸਿਹਤ ਲਈ ਸ਼ਹਿਦ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਸ਼ਹਿਦ ਵਿੱਚ ਐਂਟੀ ਆਕਸੀਡੈਂਟ ਅਤੇ ਐਂਟੀ-ਮਾਈਕਰੋਬਾਇਲ ਵਰਗੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਕਈ ਵਾਰ ਲੋਕ ਸੱਟ ਲੱਗਣ ਜਾਂ ਸੜਨ ਦੀ ਸਥਿਤੀ ਵਿਚ ਸ਼ਹਿਦ ਲਗਾਉਣ ਦੀ ਸਲਾਹ ਦਿੰਦੇ ਹਨ ਕਿਉਂਕਿ ਸ਼ਹਿਦ ਨਾਲ ਜ਼ਖ਼ਮ ਠੀਕ ਹੋ ਜਾਂਦੇ ਹਨ। ਪ੍ਰਾਚੀਨ ਸਮੇਂ ਤੋਂ ਸ਼ਹਿਦ ਆਯੁਰਵੈਦਿਕ ਦਵਾਈ ਦੇ ਤੌਰ ਤੇ ਵਰਤਿਆ ਜਾਂਦਾ ਰਿਹਾ ਹੈ।
ਅੱਜ ਵੀ ਲੋਕ ਐਲੋਪੈਥਿਕ ਦਵਾਈਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਕੁਦਰਤੀ ਦਵਾਈਆਂ ਅਪਣਾ ਰਹੇ ਹਨ ਅਤੇ ਸ਼ਹਿਦ ਇਸ ਵਿਚ ਬਹੁਤ ਫਾਇਦੇਮੰਦ ਹੈ। ਸ਼ਹਿਦ ਵਿਚ ਆਇਰਨ, ਕੈਲਸ਼ੀਅਮ, ਫਾਸਫੇਟ, ਸੋਡੀਅਮ, ਕਲੋਰੀਨ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਤੋਂ ਇਲਾਵਾ ਸ਼ਹਿਦ ਵਿਚ ਐਂਟੀਸੈਪਟਿਕ, ਐਂਟੀਬਾਇਓਟਿਕ ਗੁਣ ਹੁੰਦੇ ਹਨ, ਅਤੇ ਵਿਟਾਮਿਨ ਬੀ 1 ਅਤੇ ਬੀ 6 ਵੀ ਕਾਫ਼ੀ ਮਾਤਰਾ ਵਿਚ ਪਾਏ ਜਾਂਦੇ ਹਨ। ਆਓ ਜਾਣਦੇ ਹਾਂ ਸ਼ਹਿਦ ਦੇ ਹੋਰ ਫਾਇਦਿਆਂ ਬਾਰੇ....
ਸ਼ਹਿਦ ਦਿੰਦਾ ਹੈ ਤੁਰੰਤ ਊਰਜਾ
ਸ਼ਹਿਦ ਗਲੂਕੋਜ਼ ਨਾਲ ਭਰਪੂਰ ਹੁੰਦਾ ਹੈ। ਸਰੀਰ ਇਸ ਨੂੰ ਜਲਦੀ ਜਜ਼ਬ ਕਰ ਲੈਂਦਾ ਹੈ, ਜਿਸ ਨਾਲ ਵਿਅਕਤੀ ਨੂੰ ਊਰਜਾ ਮਿਲਦੀ ਹੈ। ਇਸ ਤੋਂ ਇਲਾਵਾ, ਕਸਰਤ ਕਰਨ ਤੋਂ ਪਹਿਲਾਂ ਅੱਧਾ ਚਮਚਾ ਸ਼ਹਿਦ ਖਾਣ ਨਾਲ ਥਕਾਵਟ ਮਹਿਸੂਸ ਨਹੀਂ ਹੁੰਦੀ। ਜੇ ਤੁਸੀਂ ਚਾਹ ਜਾਂ ਕੌਫੀ ਪੀਣਾ ਪਸੰਦ ਕਰਦੇ ਹੋ ਤਾਂ ਚੀਨੀ ਦੀ ਜਗ੍ਹਾ ਸ਼ਹਿਦ ਦੀ ਵਰਤੋਂ ਕਰੋ।
ਵਾਧੂ ਚਰਬੀ ਤੇ ਪਾਚਨ ਦੀ ਸਮੱਸਿਆ ਕਰੇ ਦੂਰ
ਸ਼ਹਿਦ ਵਿਚ ਐਂਟੀ-ਆਕਸੀਡੈਂਟ ਅਤੇ ਐਂਟੀ-ਬੈਕਟਰੀਆ ਗੁਣ ਹੁੰਦੇ ਹਨ। ਸਵੇਰੇ ਖਾਲੀ ਪੇਟ ਕੋਸੇ ਪਾਣੀ ਵਿਚ ਨਿੰਬੂ ਦਾ ਰਸ ਤੇ ਸ਼ਹਿਦ ਮਿਲਾ ਕੇ ਪੀਣ ਨਾਲ ਵਾਧੂ ਚਰਬੀ ਘੱਟਦੀ ਅਤੇ ਪਾਚਨ ਦੀਆਂ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।
ਖੰਘ ਨੂੰ ਕਰਦੈ ਦੂਰ
ਰੋਜ਼ਾਨਾ 2 ਚਮਚ ਸ਼ਹਿਦ ਦੇ ਸੇਵਨ ਨਾਲ ਖੰਘ ਤੋਂ ਰਾਹਤ ਮਿਲਦੀ ਹੈ। ਇਸ ਵਿਚ ਐਂਟੀਮਾਈਕਰੋਬਾਇਲ ਗੁਣ ਹੁੰਦੇ ਹਨ, ਜਿਸ ਕਰਕੇ ਇਸ ਦਾ ਸੇਵਨ ਨਾਲ ਲਾਗ ਪੈਦਾ ਕਰਨ ਵਾਲੇ ਬੈਕਟਰੀਆ ਵੀ ਖਤਮ ਹੋ ਜਾਂਦੇ ਹਨ।
ਇਮਿਊਨ ਸਿਸਟਮ ਕਰੇ ਬਿਹਤਰ
ਕੋਰੋਨਾ ਵਾਇਰਸ ਦੀ ਲਾਗ ਦੌਰਾਨ ਇਮਿਊਨ ਸਿਸਟਮ ਨੂੰ ਬਿਹਤਰ ਬਣਾਈ ਰੱਖਣਾ ਬਹੁਤ ਮਹੱਤਵਪੂਰਨ ਹੈ। ਨਿਯਮਿਤ ਤੌਰ 'ਤੇ ਸ਼ਹਿਦ ਦਾ ਸੇਵਨ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ।
ਦੁੱਧ ਤੇ ਸ਼ਹਿਦ ਦੇ ਇਕੱਠੇ ਸੇਵਨ ਨਾਲ ਫਾਇਦੇ
ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਸਾਹ ਲੈਣ ਦੀਆਂ ਆਮ ਸਮੱਸਿਆਵਾਂ ਵਿੱਚ ਲਾਭ ਹੁੰਦਾ ਹੈ। ਜੇ ਤੁਸੀਂ ਹਰ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਗਰਮ ਦੁੱਧ ਵਿਚ ਸ਼ਹਿਦ ਮਿਲਾ ਪੀਂਦੇ ਹੋ ਤਾਂ ਇਹ ਗਲੇ ਦੀ ਬੀਮਾਰੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦਗਾਰ ਹੋ ਸਕਦਾ ਹੈ।