ਸ਼ਹਿਦ ਨਾਲ ਬਿਲਕੁੱਲ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ
Saturday, Feb 08, 2025 - 03:05 PM (IST)
![ਸ਼ਹਿਦ ਨਾਲ ਬਿਲਕੁੱਲ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ](https://static.jagbani.com/multimedia/2025_2image_15_04_4841108784367.jpg)
ਹੈਲਥ ਡੈਸਕ- ਸ਼ਹਿਦ ਇਕ ਅਜਿਹੀ ਚੀਜ਼ ਹੈ ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਯੁਰਵੇਦ ਵਿੱਚ ਸ਼ਹਿਦ ਦੀ ਵਰਤੋਂ ਦਵਾਈ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਸ਼ਹਿਦ ਵਿੱਚ ਕੁਦਰਤੀ ਸ਼ੱਕਰ ਹੁੰਦੀ ਹੈ, ਜਿਸ ਦਾ ਸੇਵਨ ਤੁਸੀਂ ਕਈ ਤਰੀਕਿਆਂ ਨਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਵਿਚ ਕਈ ਪੌਸ਼ਟਿਕ ਤੱਤ ਵੀ ਹੁੰਦੇ ਹਨ। ਕਿਉਂਕਿ ਇਹ ਵਿਟਾਮਿਨ, ਖਣਿਜ, ਐਂਟੀਆਕਸੀਡੈਂਟ, ਐਨਜ਼ਾਈਮ ਅਤੇ ਅਮੀਨੋ ਐਸਿਡ ਨਾਲ ਭਰਪੂਰ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕਈ ਚੀਜ਼ਾਂ ਦੇ ਨਾਲ ਸ਼ਹਿਦ ਦਾ ਸੇਵਨ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਓ ਜਾਣਦੇ ਹਾਂ ਸ਼ਹਿਦ ਦੇ ਨਾਲ ਕਿਹੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ?
ਇਹ ਵੀ ਪੜ੍ਹੋ- ਰੋਹਿਤ ਤੋਂ ਬਾਅਦ ਕੌਣ ਬਣੇਗਾ ਟੈਸਟ ਟੀਮ ਦਾ ਕਪਤਾਨ? ਗਿੱਲ-ਪੰਤ ਦੇ ਨਾਲ ਇਸ ਖਿਡਾਰੀ ਦੀ ਦਾਅਵੇਦਾਰੀ ਨੇ ਕੀਤਾ ਹੈਰਾਨ
ਸ਼ਹਿਦ ਅਤੇ ਘਿਓ
ਆਯੁਰਵੈਦ ਅਨੁਸਾਰ ਘਿਓ ਦਾ ਸ਼ਹਿਦ ਦੇ ਨਾਲ ਸੇਵਨ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਆਯੁਰਵੈਦ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਸ਼ਹਿਦ ਅੰਮ੍ਰਿਤ ਤੋਂ ਬਣਦਾ ਹੈ, ਜਦੋਂ ਕਿ ਘਿਓ ਵਿੱਚ ਚਰਬੀ ਹੁੰਦੀ ਹੈ। ਸ਼ਹਿਦ ਦਾ ਠੰਡਾ ਪ੍ਰਭਾਵ ਹੁੰਦਾ ਹੈ ਜਦੋਂ ਕਿ ਘਿਓ ਦਾ ਗਰਮ ਪ੍ਰਭਾਵ ਹੁੰਦਾ ਹੈ। ਇਨ੍ਹਾਂ ਦੋਵਾਂ ਨੂੰ ਮਿਲਾ ਕੇ ਕਲੋਸਟ੍ਰਿਡੀਅਮ ਬੋਟੂਲਿਨਮ ਨਾਂ ਦਾ ਬੈਕਟੀਰੀਆ ਪੈਦਾ ਹੁੰਦਾ ਹੈ, ਜੋ ਪੇਟ ਦਰਦ, ਸਾਹ ਦੀ ਸਮੱਸਿਆ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਇਹ ਵੀ ਪੜ੍ਹੋ-ਇਸ ਹਸੀਨਾ ਦੇ ਪਿਆਰ 'ਚ ਦੀਵਾਨੇ ਹੋਏ ਅਭਿਸ਼ੇਕ ਸ਼ਰਮਾ ! ਖੂਬਸੂਰਤੀ ਅੱਗੇ ਬਾਲੀਵੁੱਡ ਦੀਆਂ ਸੁੰਦਰੀਆਂ ਵੀ ਫੇਲ੍ਹ
ਸ਼ਹਿਦ ਅਤੇ ਖੰਡ
ਕਈ ਲੋਕ ਖੰਡ ਦੇ ਨਾਲ ਸ਼ਹਿਦ ਦਾ ਸੇਵਨ ਕਰਦੇ ਹਨ। ਅਜਿਹੇ ‘ਚ ਧਿਆਨ ਰੱਖਣਾ ਚਾਹੀਦਾ ਹੈ ਕਿ ਸ਼ਹਿਦ ਦਾ ਸੇਵਨ ਰਿਫਾਇੰਡ ਸ਼ੂਗਰ ਜਾਂ ਮਿਠਾਈ ਦੇ ਨਾਲ ਨਾ ਕੀਤਾ ਜਾਵੇ। ਜਿਸ ਕਾਰਨ ਸਰੀਰ ਵਿੱਚ ਵਾਧੂ ਸ਼ੂਗਰ ਜਮ੍ਹਾ ਹੋ ਸਕਦੀ ਹੈ। ਇਸ ਨਾਲ ਮੋਟਾਪਾ, ਦਿਲ ਦੇ ਰੋਗ ਅਤੇ ਸ਼ੂਗਰ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਸ਼ਹਿਦ ਨੂੰ ਕਦੇ ਵੀ ਮੱਛੀ ਦੇ ਨਾਲ ਨਹੀਂ ਖਾਣਾ ਚਾਹੀਦਾ। ਇਸ ਨਾਲ ਤੁਹਾਡੀ ਪਾਚਨ ਪ੍ਰਣਾਲੀ ਪ੍ਰਭਾਵਿਤ ਹੋ ਸਕਦੀ ਹੈ, ਜਿਸ ਕਾਰਨ ਤੁਹਾਨੂੰ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ- ਦਿੱਗਜਾਂ ਨੂੰ ਪਛਾੜ ਜਡੇਜਾ ਨੇ ਰਚਿਆ ਇਤਿਹਾਸ, ਮਹਾਨ ਖਿਡਾਰੀ ਦਾ ਰਿਕਾਰਡ ਤੋੜ ਨਿਕਲੇ ਸਭ ਤੋਂ ਅੱਗੇ
ਸ਼ਹਿਦ ਅਤੇ ਖੱਟੇ ਫਲ
ਖੱਟੇ ਫਲਾਂ ਨੂੰ ਗਰਮ ਸ਼ਹਿਦ ਵਿੱਚ ਮਿਲਾ ਕੇ ਖਾਣ ਨਾਲ ਪਾਚਨ ਤੰਤਰ ਨੂੰ ਨੁਕਸਾਨ ਹੁੰਦਾ ਹੈ। ਇਸ ਨਾਲ ਪੇਟ ਵਿਚ ਜਲਣ ਹੋ ਸਕਦੀ ਹੈ। ਹਮੇਸ਼ਾ ਸ਼ੁੱਧ ਸ਼ਹਿਦ ਦੀ ਵਰਤੋਂ ਕਰੋ ਅਤੇ ਇਸ ਨੂੰ ਉਬਾਲ ਕੇ ਪਾਣੀ, ਚਾਹ ਜਾਂ ਦੁੱਧ ਨਾਲ ਲੈਣ ਤੋਂ ਬਚੋ। ਸ਼ਹਿਦ ਨੂੰ ਏਅਰਟਾਈਟ ਕੰਟੇਨਰ ਵਿਚ ਸੁੱਕੀ ਅਤੇ ਠੰਢੀ ਜਗ੍ਹਾ ਵਿਚ ਰੱਖੋ ਅਤੇ ਇਸ ਦਾ ਜ਼ਿਆਦਾ ਮਾਤਰਾ ਵਿਚ ਸੇਵਨ ਕਰਨਾ ਸਰੀਰ ਲਈ ਨੁਕਸਾਨਦੇਹ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।