ਕੋਸੇ ਪਾਣੀ ''ਚ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

08/13/2018 11:28:07 AM

ਨਵੀਂ ਦਿੱਲੀ— ਸ਼ਹਿਦ ਇਕ ਤਰ੍ਹਾਂ ਦੀ ਔਸ਼ਧੀ ਹੈ। ਇਸ 'ਚ ਵਿਟਾਮਿਨ ਏ, ਬੀ, ਸੀ, ਆਇਰਨ, ਕੈਲਸ਼ੀਅਮ, ਸੋਡੀਅਮ ਅਤੇ ਫਾਸਫੋਰਸ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ। ਰੋਜ਼ਾਨਾ ਕੋਸੇ ਪਾਣੀ 'ਚ 1 ਚੱਮਚ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ ਨੂੰ ਕਈ ਫਾਇਦੇ    ਹੁੰਦੇ ਹਨ। ਇਸ ਦੀ ਨਿਯਮਿਤ ਵਰਤੋਂ ਕਰਨ ਨਾਲ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੋਸੇ ਪਾਣੀ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
 

1. ਭਾਰ ਘੱਟ ਕਰੇ
ਲੋਕ ਭਾਰ ਘੱਟ ਕਰਨ ਲਈ ਪਤਾ ਨਹੀਂ ਕੀ ਕੁਝ ਕਰਦੇ ਹਨ ਪਰ ਫਿਰ ਵੀ ਕੋਈ ਫਾਇਦਾ ਨਹੀਂ ਹੁੰਦਾ ਹੈ। ਅਜਿਹੇ 'ਚ ਸਵੇਰੇ ਖਾਲੀ ਪੇਟ ਕੋਸੇ ਪਾਣੀ 'ਚ ਸ਼ਹਿਦ ਪਾ ਕੇ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਸ਼ਹਿਦ ਵਾਲੇ ਪਾਣੀ ਨੂੰ ਪੀਣ ਨਾਲ ਭੁੱਖ ਘੱਟ ਲੱਗਦੀ ਹੈ। ਇਸ ਤੋਂ ਇਲਾਵਾ ਇਸ ਪਾਣੀ ਦੀ ਵਰਤੋਂ ਸਵੇਰੇ ਕਰਨ ਨਾਲ ਸਰੀਰ 'ਚ ਪੂਰੇ ਦਿਨ ਐਨਰਜੀ ਬਣੀ ਰਹਿੰਦੀ ਹੈ।
 

2. ਕਬਜ਼ ਦੂਰ ਕਰੇ
ਅੱਜਕਲ ਜ਼ਿਆਦਾਤਰ ਲੋਕਾਂ ਨੂੰ ਪੇਟ ਸੰਬੰਧੀ ਸਮੱਸਿਆਵਾਂ ਰਹਿੰਦੀਆਂ ਹਨ। ਇਨ੍ਹਾਂ 'ਚੋਂ ਇਕ ਹੈ ਕਬਜ਼ ਹੋਣਾ। ਕਬਜ਼ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਸ਼ਹਿਦ ਵਾਲਾ ਪਾਣੀ ਪੀਓ। ਇਹ ਪਾਣੀ ਪੇਟ ਨੂੰ ਹਾਈਡ੍ਰੇਟ ਕਰਦਾ ਹੈ।
 

3. ਖੂਨ ਸਾਫ ਕਰੇ
ਰੋਜ਼ਾਨਾ ਨਿਯਮਿਤ ਰੂਪ 'ਚ ਕੋਸੇ ਪਾਣੀ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਖੂਨ ਸਾਫ ਹੁੰਦਾ ਹੈ ਅਤੇ ਦਿਲ ਸੰਬੰਧੀ ਬੀਮਾਰੀਆਂ ਹੋਣ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ।
 

4. ਕੈਂਸਰ ਤੋਂ ਬਚਾਏ
ਨਿਯਮਿਤ ਰੂਪ 'ਚ ਸ਼ਹਿਦ ਦੀ ਵਰਤੋਂ ਕਰਨ ਨਾਲ ਪੇਟ ਦੇ ਕੈਂਸਰ ਤੋਂ ਰਾਹਤ ਮਿਲਦੀ ਹੈ। ਉੱਥੇ ਹੀ ਸ਼ਹਿਦ 'ਚ ਮੌਜੂਦ ਆਕਸੀਡੈਂਟਸ ਹਰ ਤਰ੍ਹਾਂ ਦੇ ਟਿਊਮਰ ਨੂੰ ਬਣਨ ਤੋਂ ਵੀ ਰੋਕਦੇ ਹਨ।
 

5. ਜੋੜਾਂ ਦੇ ਦਰਦ ਨੂੰ ਦੂਰ ਕਰੇ
ਰੋਜ਼ਾਨਾ ਕੋਸੇ ਪਾਣੀ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਲਈ ਰੋਜ਼ਾਨਾ ਇਸ ਦੀ ਵਰਤੋਂ ਕਰਨਾ ਫਾਇਦੇਮੰਦ ਹੁੰਦਾ ਹੈ।
 

6. ਸਰਦੀ-ਜੁਕਾਮ ਤੋਂ ਰਾਹਤ
ਮਾਨਸੂਨ 'ਚ ਬਾਰਿਸ਼ ਕਾਰਨ ਕਾਫੀ ਲੋਕਾਂ ਨੂੰ ਸਰਦੀ-ਜ਼ੁਕਾਮ ਹੋ ਜਾਂਦਾ ਹੈ। ਇਸ ਤੋਂ ਬਚਣ ਲਈ ਤੁਸੀਂ ਕੋਸੇ ਪਾਣੀ 'ਚ ਸ਼ਹਿਦ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਸਰਦੀ-ਜ਼ੁਕਾਮ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ।
 

7. ਮਾਹਾਵਾਰੀ ਦੇ ਦਰਦ ਤੋਂ ਰਾਹਤ
ਮਾਹਾਵਾਰੀ ਦਾ ਦਰਦ ਤੁਹਾਡੇ ਸਾਰੇ ਕੰਮਾਂ ਨੂੰ ਰੋਕ ਦਿੰਦਾ ਹੈ ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੋਸੇ ਪਾਣੀ 'ਚ ਸ਼ਹਿਦ ਮਿਲਾ ਕੇ ਪੀ ਸਕਦੇ ਹੋ।


Related News