ਅੱਖਾਂ ਦੇ ਭਾਰੀਪਣ ਅਤੇ ਸੜਨ ਨੂੰ ਦੂਰ ਕਰਨਗੇ ਇਹ ਘਰੇਲੂ ਨੁਸਖੇ

10/25/2019 1:28:12 PM

ਜਲੰਧਰ—ਅੱਖਾਂ ਕਿੰਨੀਆਂ ਅਨਮੋਲ ਹੁੰਦੀਆਂ ਹਨ ਇਸ ਦਾ ਅੰਦਾਜ਼ਾ ਤਾਂ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਜਦੋਂਕਿ ਕੋਈ ਛੋਟਾ ਜਿਹਾ ਤਿਣਕਾ ਗਲਤੀ ਨਾਲ ਅੱਖਾਂ 'ਚ ਚੱਲਿਆ ਜਾਂਦਾ ਹੈ। ਜੇਕਰ ਇਸ ਦੇ ਇਲਾਵਾ ਵੀ ਤੁਹਾਨੂੰ ਕਦੇ ਅੱਖਾਂ 'ਚ ਭਾਰੀਪਨ, ਥਕਾਣ ਅਤੇ ਸੜਨ ਮਹਿਸੂਸ ਹੋਈ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੀਆਂ ਨਾਜ਼ੁਕ ਅੱਖਾਂ ਦੀ ਦੇਖਭਾਲ ਕਿੰਨੀ ਜ਼ਰੂਰੀ ਹੈ।
ਅੱਖਾਂ ਦੀ ਦੇਖਭਾਲ ਕਰਨ ਦੇ ਕੁਝ ਆਸਾਨ ਉਪਾਅ
ਅੱਜ ਅਸੀਂ ਤੁਹਾਨੂੰ ਦੱਸਾਂਗੇ ਅੱਖਾਂ ਦੀ ਦੇਖਭਾਲ ਕਰਨ ਉਪਾਅ। ਜਿਨ੍ਹਾਂ ਦੀਆਂ ਅੱਖਾਂ 'ਚ ਸੜਨ ਹੁੰਦੀ ਹੈ, ਭਾਰੀਪਣ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਹੋਰ ਪ੍ਰੇਸ਼ਾਨੀ ਹੈ ਉਸ ਤੋਂ ਤੁਸੀਂ ਕੁਝ ਹੀ ਦਿਨਾਂ 'ਚ ਰਾਹਤ ਪਾ ਸਕੋਗੇ।

PunjabKesari
ਸਾਬਤ ਧਨੀਆ
ਇਕ ਮੁੱਠੀ ਸਾਬਤ ਧਨੀਆ ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ 'ਚ ਭਿਓ ਦਿਓ। ਸਵੇਰੇ ਉੱਠ ਕੇ ਧਨੀਏ ਵਾਲੇ ਪਾਣੀ ਨਾਲ ਅੱਖਾਂ 'ਤੇ ਛਿੱਟੇ ਮਾਰੋ। ਅਜਿਹਾ ਕਰਨ ਨਾਲ ਤੁਹਾਡੀਆਂ ਅੱਖਾਂ ਤਰੋਤਾਜ਼ਾ ਹੋ ਜਾਣਗੀਆਂ। ਜੇਕਰ ਤੁਸੀਂ ਘੰਟਿਆਂ ਤੱਕ ਟੀ.ਵੀ. ਸਕ੍ਰੀਨ ਦੇ ਅੱਗੇ ਬੈਠਦੇ ਹੋ ਤਾਂ ਤੁਹਾਨੂੰ ਹਫਤੇ 'ਚ 2 ਤੋਂ 3 ਵਾਰ ਇਸ ਪਾਣੀ ਨਾਲ ਅੱਖਾਂ ਜ਼ਰੂਰ ਸਾਫ ਕਰਨੀਆਂ ਚਾਹੀਦੀਆਂ ਹਨ।
ਗੁਲਾਬ ਦੀਆਂ ਪੱਤੀਆਂ
ਗੁਲਾਬ ਦੀਆਂ 9-10 ਪੱਤੀਆਂ ਨੂੰ ਸ਼ਹਿਤੂਤ ਦੀਆਂ 3-4 ਪੱਤੀਆਂ ਦੇ ਨਾਲ ਇਕ ਗਲਾਸ ਪਾਣੀ 'ਚ ਪਾ ਕੇ ਕੁਝ ਘੰਟਿਆਂ ਲਈ ਰੱਖ ਦਿਓ। ਇਸ ਪਾਣੀ ਨਾਲ ਫਿਰ ਆਪਣੀਆਂ ਅੱਖਾਂ ਨੂੰ ਧੋ ਲਓ। ਇਸ ਨਾਲ ਅੱਖਾਂ ਦੀ ਥਕਾਵਟ ਦੂਰ ਹੋਵੇਗੀ ਜਿਸ ਨਾਲ ਤੁਸੀਂ ਤਰੋਤਾਜ਼ਾ ਮਹਿਸੂਸ ਕਰੋਗੇ।
ਗੁਲਾਬ ਜਲ
ਅੱਖਾਂ ਨੂੰ ਤਰੋਤਾਜ਼ਾ ਰੱਖਣ ਲਈ ਗੁਲਾਬ ਜਲ 'ਚ ਰੂੰ ਭਿਓ ਕੇ ਕੁਝ ਦੇਰ ਅੱਖਾਂ 'ਤੇ ਰੱਖੋ। ਅਜਿਹਾ ਕਰਨ ਨਾਲ ਵੀ ਅੱਖਾਂ ਦੀ ਥਕਾਣ ਦੂਰ ਹੁੰਦੀ ਹੈ।

PunjabKesari
ਪੈਰਾਂ ਦੇ ਤਲਵਿਆਂ ਦੀ ਮਾਲਿਸ਼
ਜੇਕਰ ਤੁਹਾਡੀਆਂ ਅੱਖਾਂ ਦਾ ਨੰਬਰ ਲਗਾਤਾਰ ਵੱਧਦਾ ਜਾ ਰਿਹਾ ਹੈ ਤਾਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਦੇ ਤਲਵਿਆਂ ਦੀ ਮਾਲਿਸ਼ ਕਰੋ। ਤਿਲ ਦਾ ਤੇਲ ਜਾਂ ਫਿਰ ਸਰ੍ਹੋਂ ਦਾ ਤੇਲ ਦੋਵਾਂ 'ਚੋਂ ਕਿਸੇ ਵੀ ਤੇਲ ਦੇ ਨਾਲ ਤੁਸੀਂ ਮਾਲਿਸ਼ ਕਰ ਸਕਦੇ ਹੋ। ਕੁਝ ਹੀ ਮਹੀਨਿਆਂ 'ਚ ਤੁਹਾਡੀਆਂ ਅੱਖਾਂ ਦਾ ਨੰਬਰ ਘੱਟ ਹੋਣ ਲੱਗੇਗਾ।
ਖੀਰੇ ਦੇ ਟੁੱਕੜੇ
ਖੀਰੇ ਦਾ ਟੁੱਕੜੇ ਅੱਖਾਂ 'ਤੇ 10 ਤੋਂ 15 ਮਿੰਟ ਤੱਕ ਰੱਖੋ। ਇਸ ਨਾਲ ਅੱਖਾਂ 'ਚ ਠੰਡਕ ਪਹੁੰਚਦੀ ਹੈ ਅਤੇ ਅੱਖਾਂ ਦੀ ਥਕਾਣ ਦੂਰ ਹੁੰਦੀ ਹੈ। ਨਾਲ ਹੀ ਨਾਲ ਖੀਰਾ ਡਾਰਕ ਸਰਕਲਸ ਨੂੰ ਵੀ ਦੂਰ ਕਰਨ 'ਚ ਤੁਹਾਡੀ ਮਦਦ ਕਰਦਾ ਹੈ।

PunjabKesari
7 ਤੋਂ 8 ਘੰਟੇ ਦੀ ਨੀਂਦ
ਅੱਖਾਂ ਦੀ ਦੇਖਭਾਲ ਲਈ 7 ਤੋਂ 8 ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੈ। ਸਵੇਰੇ ਛੇਤੀ ਉੱਠ ਕੇ ਸੂਰਜ ਨੂੰ ਉੱਗਦਾ ਹੋਏ ਦੇਖਣ ਨਾਲ ਵੀ ਅੱਖਾਂ ਦੀ ਰੋਸ਼ਨੀ ਵੱਧਦੀ ਹੈ। ਨਾਲ ਹੀ ਦੁਪਿਹਰ ਦੀ ਧੁੱਪ 'ਚ ਜ਼ਿਆਦਾ ਦੇਰ ਤੱਕ ਰਹਿਣ ਵਾਲੇ ਲੋਕਾਂ ਨੂੰ ਅੱਖਾਂ 'ਤੇ ਚਸ਼ਮਾ ਜ਼ਰੂਰ ਲਗਾ ਕੇ ਘਰ 'ਚੋਂ ਨਿਕਲਣਾ ਚਾਹੀਦਾ। ਸੂਰਜ ਦੀਆਂ ਅਲਟ੍ਰਾਵਾਈਲੇਟ ਕਿਰਨਾਂ ਤੋਂ ਅੱਖਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ।  


Aarti dhillon

Content Editor

Related News