ਭਿਆਨਕ ਗਰਮੀ ਤੇ ਕੜਕਦੀ ਧੁੱਪ ’ਚ ਸਕਿਨ ਤੇ ਅੱਖਾਂ ਦੇ ਨਾਲ-ਨਾਲ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ
Monday, May 20, 2024 - 06:16 PM (IST)
ਜਲੰਧਰ (ਰੱਤਾ) : ਇਨ੍ਹੀਂ ਦਿਨੀਂ ਪੈ ਰਹੀ ਭਿਆਨਕ ਗਰਮੀ ਅਤੇ ਕੜਕਦੀ ਧੁੱਪ ਨੇ ਇਸ ਕਦਰ ਲੋਕਾਂ ਦਾ ਹਾਲ-ਬੇਹਾਲ ਕੀਤਾ ਹੈ ਕਿ ਅਜਿਹੇ ’ਚ ਵਰਤੀ ਗਈ ਥੋੜ੍ਹੀ ਜਿਹੀ ਲਾਪ੍ਰਵਾਹੀ ਵੀ ਕਾਫੀ ਭਾਰੀ ਪੈ ਸਕਦੀ ਹੈ। ਦਿਨ-ਬ-ਦਿਨ ਤਾਪਮਾਨ ’ਚ ਹੋ ਰਹੇ ਵਾਧੇ ਨੂੰ ਧਿਆਨ ’ਚ ਰੱਖਦੇ ਹੋਏ ਲੋਕਾਂ ਨੂੰ ਹੀਟ ਵੇਵ ਤੋਂ ਬਚਣ ਤੇ ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਬਹੁਤ ਲੋੜ ਹੈ।
ਅਲਟਰਾਵਾਇਲੇਟ ਕਿਰਨਾਂ ਤੋਂ ਬਚਾਅ ਲਈ ਸਨਸਕ੍ਰੀਨ ਦਾ ਇਸਤੇਮਾਲ ਕਰੋ : ਡਾ. ਛਾਬੜਾ
ਛਾਬੜਾ ਸਕਿਨ ਕੇਅਰ ਐਂਡ ਲੇਜ਼ਰ ਸੈਂਟਰ ਦੇ ਪ੍ਰਮੁੱਖ ਸਕਿਨ ਸਪੈਸ਼ਲਿਸਟ ਡਾ. ਆਰ.ਐੱਸ. ਛਾਬੜਾ ਦਾ ਕਹਿਣਾ ਹੈ ਕਿ ਸੂਰਜ ਦੀਆਂ ਅਲਟਰਾਵਾਇਲੇਟ ਕਿਰਨਾਂ ਸਕਿਨ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੀਆਂ ਹਨ, ਜਿੱਥੇ ਤੱਕ ਹੋ ਸਕੇ ਇਸ ਕੜਕਦੀ ਧੁੱਪ ’ਚ ਬਾਹਰ ਜਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਤੇ ਜੇਕਰ ਮਜਬੂਰੀ ’ਚ ਧੁੱਪ ’ਚ ਬਾਹਰ ਜਾਣਾ ਹੀ ਪਏ ਤਾਂ ਜਾਣ ਤੋਂ 25-30 ਮਿੰਟ ਪਹਿਲਾਂ ਚਿਹਰੇ ’ਤੇ ਸਨਸਕ੍ਰੀਨ ਲਾ ਲੈਣਾ ਚਾਹੀਦਾ, ਕਿਉਂਕਿ ਇਹ ਅਲਟ੍ਰਾਵਾਇਲੇਟ ਕਿਰਨਾਂ ਤੋਂ ਬਚਾਉਂਦੀ ਹੈ। ਡਾ. ਛਾਬੜਾ ਨੇ ਕਿਹਾ ਕਿ ਧੁੱਪ ’ਚ ਹਮੇਸ਼ਾ ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨਣੇ ਚਾਹੀਦੇ।
ਇਹ ਖ਼ਬਰ ਵੀ ਪੜ੍ਹੋ : ਹਾਰ ਨੂੰ ਦੇਖ ਬੌਖਲਾਏ ਵਿਰੋਧੀ ਉਤਰੇ ਹੋਸ਼ੀਆਂ ਹਰਕਤਾਂ ’ਤੇ : ਧਾਲੀਵਾਲ
ਅੱਖਾਂ ’ਚ ਪਾਣੀ ਦੇ ਛਿੱਟੇ ਕਦੇ ਵੀ ਨਾ ਮਾਰੋ : ਡਾ. ਵੀ. ਕੇ. ਮਹਾਜਨ
ਮਹਾਜਨ ਆਈ ਹਸਪਤਾਲ ਦੇ ਪ੍ਰਮੁੱਖ ਤੇ ਸੀਨੀ. ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਵੀ. ਕੇ. ਮਹਾਜਨ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸਕਿਨ ਨੂੰ ਧੁੱਪ ਤੋਂ ਬਚਾਉਣ ਲਈ ਅਸੀਂ ਕੱਪੜੇ ਤੇ ਸਨਸਕ੍ਰੀਨ ਦਾ ਇਸਤੇਮਾਲ ਕਰਦੇ ਹਾਂ, ਇਸੇ ਤਰ੍ਹਾਂ ਅੱਖਾਂ ਨੂੰ ਸੁਰੱਖਿਅਤ ਰੱਖਣ ਲਈ ਬਲੈਕ ਗਾਗਲਜ਼, ਹੈਟ ਤੇ ਛੱਤਰੀ ਆਦਿ ਦਾ ਇਸਤੇਮਾਲ ਕਰੋ ਅਤੇ ਨਾਲ ਹੀ ਜਿੰਨਾ ਹੋ ਸਕੇ ਤੇਜ਼ ਧੁੱਪ ’ਚ ਘਰੋਂ ਬਾਹਰ ਨਾ ਨਿਕਲੇ। ਉਨ੍ਹਾਂ ਕਿਹਾ ਕਿ ਤੇਜ਼ ਧੁੱਪ ’ਚ ਕੱਪੜਿਆਂ ਦੀ ਤਰ੍ਹਾਂ ਅੱਖਾਂ ਵੀ ਜਲਦੀ ਡ੍ਰਾਈ ਹੋ ਜਾਂਦੀਆਂ ਹਨ ਇਸ ਲਈ ਅੱਖਾਂ ’ਚ ਪਾਣੀ ਛਿੱਟੇ ਕਦੇ ਨਾ ਮਾਰੋ ਸਗੋਂ 10-15 ਮਿੰਟ ਦੇ ਬਾਅਦ ਪਲਕਾਂ ਝਪਕਾਂ ਕੇ ਅੱਖਾਂ ਨੂੰ ਲੁਬ੍ਰਿਕੇਂਟ ਕਰ ਲਓ। ਡਾ. ਮਹਾਜਨ ਨੇ ਕਿਹਾ ਕਿ ਜੇਕਰ ਅੱਖਾਂ ’ਚ ਜਲਨ, ਚੁੱਭਣ, ਲਾਲਗੀ ਮਹਿਸੂਸ ਹੋ ਰਹੀ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਡੀਹਾਈਡ੍ਰੇਸ਼ਨ ਤੋਂ ਬਚਣ ਲਈ ਤਰਲ ਪਦਾਰਥਾਂ ਦਾ ਜ਼ਿਆਦਾ ਸੇਵਨ ਕਰੋ : ਡਾ. ਬੌਰੀ
ਇਨੋਸੇਂਟ ਹਾਰਟਜ਼ ਮਲਟੀਸਪੈਸ਼ਲਿਟੀ ਹਸਪਤਾਲ ਤੇ ਬੌਰੀ ਮੈਡੀਕਲ ਸੈਂਟਰ ਦੇ ਪ੍ਰਮੁੱਖ ਡਾ. ਚੰਦਰ ਬੌਰੀ ਦਾ ਕਹਿਣਾ ਹੈ ਕਿ ਗਰਮੀਆਂ ਦੇ ਮੌਸਮ ’ਚ ਘੱਟ ਪਾਣੀ ਪੀਣ ਕਾਰਨ ਡੀਹਾਈਡ੍ਰੇਸ਼ਨ ਦੇ ਜ਼ਿਆਦਾਤਰ ਮਾਮਲੇ ਸਾਹਮਣੇ ਆਉਂਦੇ ਹਨ। ਇਸ ਲਈ ਹਰੇਕ ਸਿਹਤਮੰਦ ਵਿਅਕਤੀ ਨੂੰ ਦਿਨ ’ਚ ਘੱਟੋ-ਘੱਟ ਦੋ-ਢਾਈ ਲੀਟਰ ਪਾਣੀ ਪੀਣਾ ਚਾਹੀਦਾ, ਕਿਉਂਕਿ ਪਾਣੀ ਸਾਡੇ ਸਰੀਰ ਲਈ ਬਹੁਤ ਮਹੱਤਵਪੂਰਨ ਹੈ ਤੇ ਜੇਕਰ ਸਰੀਰ ’ਚ ਇਸ ਦੀ ਕਮੀ ਹੋ ਜਾਵੇ ਤਾਂ ਸਾਰਾ ਬੈਲੇਂਸ ਵਿਗੜ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬਲੱਡ ਪ੍ਰੈਸ਼ਰ ਲੋਅ ਹੋ ਜਾਣਾ, ਚੱਕਰ ਆਉਣਾ ਜਾਂ ਕਮਜ਼ੋਰੀ ਮਹਿਸੂਸ ਹੋਣਾ ਡੀਹਾਈਡ੍ਰੇਸ਼ਨ ਦੇ ਲੱਛਣ ਹੋ ਸਕਦੇ ਹਨ। ਇਸ ਲਈ ਜੇਕਰ ਕਿਸੇ ਨੂੰ ਅਜਿਹਾ ਹੋਵੇ ਤਾਂ ਉਸ ਨੂੰ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ।
ਇਹ ਖ਼ਬਰ ਵੀ ਪੜ੍ਹੋ : Fact Check : CM ਨਾਇਬ ਸਿੰਘ ਸੈਣੀ ਦੇ ਪ੍ਰੋਗਰਾਮ ’ਚ ਤੋੜਫੋੜ ਹੋਣ ਦੇ ਦਾਅਵੇ ਨਾਲ ਵਾਇਰਲ ਵੀਡੀਓ 3 ਸਾਲ ਪੁਰਾਣਾ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8