ਡੇਂਗੂ ਦੀ ਖਾਰਸ਼ ਤੋਂ ਛੁਟਕਾਰਾ ਦਿਵਾਉਣ ''ਚ ਕਾਰਗਰ ਹਨ ਇਹ ਨੁਸਖੇ

08/01/2015 3:35:59 PM

ਡੇਂਗੂ ਇਕ ਫੈਲਣ ਵਾਲੀ ਬੀਮਾਰੀ ਹੈ। ਸਭ ਜਾਣਦੇ ਹਨ ਕਿ ਇਹ ਮੱਛਰ ਦੇ ਕੱਟਣ ਨਾਲ ਹੁੰਦੀ ਹੈ। ਡੇਂਗੂ ਹੋਣ ''ਤੇ ਚਮੜੀ ''ਤੇ ਦਾਣੇ ਨਿਕਲ ਆਉਂਦੇ ਹਨ। ਇਹ ਦਾਣੇ ਦੋ ਵਾਰ ਆਉਂਦੇ ਹਨ। ਪਹਿਲੀ ਵਾਰ ਬੁਖਾਰ ਹੋਣ ਤੋਂ ਪਹਿਲਾਂ ਅਤੇ ਦੂਜੀ ਵਾਰ ਬੁਖਾਰ ਹੋਣ ਤੋਂ ਬਾਅਦ ਨਜ਼ਰ ਆਉਂਦੇ ਹਨ। ਇਸ ਦਾ ਪਹਿਲਾ ਲੱਛਣ ਤਾਂ ਸਭ ''ਚ ਨਜ਼ਰ ਆਉਂਦਾ ਹੈ, ਜਦਕਿ ਕਿ ਦੂਜਾ ਹਰ ਕਿਸੇ ''ਚ ਨਜ਼ਰ ਨਹੀਂ ਆਉਂਦਾ। ਅਕਸਰ ਇਨ੍ਹਾਂ ਦਾਣਿਆਂ ਕਾਰਨ ਚਮੜੀ ''ਤੇ ਖਾਰਸ਼ ਹੁੰਦੀ ਹੈ ਅਤੇ ਫਿਰ ਉਹ ਥਾਂ ਸੁੱਕ ਜਾਂਦੀ ਹੈ, ਜਿਸ ''ਤੋਂ ਪਪੜੀ ਉਤਰਦੀ ਹੈ।
ਡੇਂਗੂ ਹੋਣ ਕਾਰਨ ਇਨ੍ਹਾਂ ਨੂੰ ਰੋਕਣ ਦਾ  ਕੋਈ ਤਰੀਕਾ ਨਹੀਂ ਹੈ ਪਰ ਡੇਂਗੂ ਠੀਕ ਹੋਣ ''ਤੇ ਇਨ੍ਹਾਂ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ। ਫਿਰ ਵੀ ਕੁਝ ਅਜਿਹੇ ਸਕਿੱਨ ਲੋਸ਼ਨਸ ਹਨ, ਜਿਨ੍ਹਾਂ ਨਾਲ ਇਸ ਖਾਰਸ਼ ਨੂੰ ਰੋਕਿਆ ਜਾ ਸਕਦਾ ਹੈ। ਪਪੜੀ ਉਤਰਣ ਪਿੱਛੋਂ ਚਮੜੀ ਦੀ ਕੋਮਲਤਾ ਅਤੇ ਸੁੰਦਰਤਾ ਘੱਟ ਜਾਂਦੀ ਹੈ। ਇਥੇ ਦੱਸ ਰਹੇ ਹਾਂ ਡੇਂਗੂ ਦੇ ਦਾਣਿਆਂ ਕਾਰਨ ਹੋਣ ਵਾਲੀ ਖਾਰਸ਼ ਨੂੰ ਰੋਕਣ ਦੇ ਕੁਝ ਘਰੇਲੂ ਉਪਾਅ :-
ਨਾਰੀਅਲ ਤੇਲ
ਡੇਂਗੂ ਬੁਖਾਰ ''ਚ ਹੋਣ ਵਾਲੇ ਦਾਣਿਆਂ ਦਾ ਇਲਾਜ ਕਰਨ ਲਈ ਨਾਰੀਅਲ ਤੇਲ ਦੀਆਂ ਕੁਝ ਬੂੰਦਾਂ ਲਓ ਅਤੇ ਇਨ੍ਹਾਂ ਨੂੰ ਖਾਰਸ਼ ਵਾਲੀ ਥਾਂ ''ਤੇ ਲਗਾਓ। ਜੇਕਰ ਖਾਰਸ਼ ਸਾਰੇ ਸਰੀਰ ''ਤੇ ਹੋ ਰਹੀ ਹੈ ਤਾਂ ਕੋਸੇ ਪਾਣੀ ਨਾਲ ਨਹਾ ਕੇ ਸਰੀਰ ਚੰਗੀ ਤਰ੍ਹਾਂ ਪੂੰਝ ਕੇ ਨਾਰੀਅਲ ਤੇਲ ਲਗਾਓ।
ਨਿੰਬੂ
ਨਿੰਬੂ ''ਚ ਬਲੀਚਿੰਗ ਤੱਤਾਂ ਅਤੇ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੋਣ ਕਾਰਨ ਵੀ ਇਹ ਚਮੜੀ ਦੀ ਖਾਰਸ਼ ਠੀਕ ਕਰਨ ''ਚ ਕਾਰਗਰ ਹੈ। ਵਾਸ਼ਪੀ ਤੇਲ ਦੀ ਮੌਜੂਦਗੀ ਕਾਰਨ ਇਹ ਸੋਜ ਦੂਰ ਕਰਦਾ ਹੈ ਅਤੇ ਖਾਰਸ਼ ਵੀ ਘੱਟ ਕਰਦਾ ਹੈ। ਇਸ ਨੂੰ ਲਗਾਓ। ਸੁੱਕਣ ਪਿੱਛੋਂ ਅਰਾਮ ਮਿਲੇਗਾ।
ਬੇਕਿੰਗ ਸੋਡਾ
ਜੇਕਰ ਖਾਰਸ਼ ਇਕੋ ਥਾਂ ''ਤੇ ਹੁੰਦੀ ਹੈ ਤਾਂ ਬੇਕਿੰਗ ਸੋਡਾ ਸਭ ਤੋਂ ਵਧੀਆ ਬਦਲ ਹੈ। 3:1 ''ਚ ਬੇਕਿੰਗ ਸੋਡਾ ਨੂੰ ਪਾਣੀ ਨਾਲ ਮਿਲਾ ਕੇ ਇਸ ਪੇਸਟ ਨੂੰ ਖਾਰਸ਼ ਵਾਲੀ ਥਾਂ ''ਤੇ ਲਗਾਓ। ਗਰਮ ਪਾਣੀ ''ਚ ਇਸ ਨੂੰ ਮਿਲਾ ਕੇ ਨਹਾਉਣ ਨਾਲ ਪੂਰੇ ਸਰੀਰ ''ਤੋਂ ਖਾਰਸ਼ ਤੋਂ ਰਾਹਤ ਮਿਲੇਗੀ। ਧਿਆਨ ਰੱਖੋ ਕਿ ਜੇਕਰ ਚਮੜੀ ''ਤੇ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਖਮ ਹੈ ਤਾਂ ਇਸ ਨੂੰ ਨਾ ਲਗਾਓ।
ਤੁਲਸੀ 
ਡੇਂਗੂ ਦੀ ਖਾਰਸ਼ ''ਚ ਤੁਲਸੀ ਦੀ ਵਰਤੋਂ ਵੀ ਚੰਗੀ ਰਹਿੰਦੀ ਹੈ। ਕਪੂਰ, ਯੁਗਨਲ, ਥਾਇਮੋਲ ਦੀ ਮਾਤਰਾ ਹੋਣ ਕਾਰਨ ਇਹ ਚਮੜੀ ਦੀ ਸੋਜ ਨੂੰ ਘੱਟ ਕਰਦਾ ਹੈ। ਤੁਲਸੀ ਦੀਆਂ ਕੁਝ ਪੱਤੀਆਂ ਨੂੰ ਧੋ ਕੇ ਖਾਰਸ਼ ਵਾਲੀ ਥਾਂ ''ਤੇ ਲਗਾਉਣ ਨਾਲ ਤੁਰੰਤ ਅਰਾਮ ਮਿਲਦਾ ਹੈ। ਰੂੰ ਦੇ ਤੂੰਬੇ ਨੂੰ ਤੁਲਸੀ ਦੀ ਚਾਹ ''ਚ ਡੁਬੋ ਕੇ ਲਗਾਉਣ ਨਾਲ ਚਮੜੀ ਮੁਲਾਇਮ ਹੁੰਦੀ ਹੈ ਅਤੇ ਖਾਰਸ਼ ਤੋਂ ਛੁਟਕਾਰਾ ਮਿਲਦਾ ਹੈ।
ਐਲੋਵੇਰਾ
ਐਂਟੀ ਫੰਗਲ, ਐਂਟੀ ਬੈਕਟੀਰੀਅਲ, ਐਮੋਲਿਅੰਟ ਅਤੇ ਐਂਟੀ ਇੰਫਲਾਮੇਟਰੀ ਤੱਤ ਹੋਣ ਕਾਰਨ ਇਹ ਖਾਰਸ਼ ''ਚ ਅਸਰਦਾਰ ਔਸ਼ਧੀ ਹੈ। ਇਲਾਜ ਕਰਨ ਦੇ ਨਾਲ ਹੀ ਇਹ ਚਮੜੀ ਨੂੰ ਮੁਲਾਇਮ ਬਣਾਉਂਦੀ ਹੈ। ਖਾਰਸ਼ ਅਤੇ ਚਮੜੀ ਦੇ ਲਾਲ ਹੋਣ ''ਤੇ ਇਹ ਲਾਭਦਾਇਕ ਹੈ।
ਐਪਲ ਸਾਈਡਰ ਸਿਰਕਾ
ਡੇਂਗੂ ਬੁਖਾਰ ਦੀ ਖਾਰਸ਼ ਹੋਣ ''ਤੇ ਕੱਚਾ ਐਪਲ ਸਾਈਡਰ ਸਿਰਕਾ ਲਗਾਉਣ ਨਾਲ ਰਾਹਤ ਮਿਲਦੀ ਹੈ। ਇਸ ''ਚ ਚਮੜੀ ਦੀ ਇਨਫੈਕਸ਼ਨ ਨਾਲ ਲੜਨ ਦੇ ਗੁਣ ਹੁੰਦੇ ਹਨ।


Related News