ਮੂੰਹ ਦੇ ਛਾਲਿਆਂ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਘਰੇਲੂ ਨੁਸਖੇ

09/13/2019 3:51:56 PM

ਜਲੰਧਰ (ਬਿਊਰੋ) — ਗਰਮੀ ਦੇ ਮੌਸਮ 'ਚ ਅਕਸਰ ਲੋਕਾਂ ਦੇ ਮੂੰਹ 'ਚ ਛਾਲੇ ਨਿਕਲ ਆਉਂਦੇ ਹਨ। ਜੇਕਰ ਸਮੇਂ 'ਤੇ ਇਨ੍ਹਾਂ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਹੁਤ ਜ਼ਿਆਦਾ ਪ੍ਰੇਸ਼ਾਨ ਕਰਦੇ ਹਨ। ਪ੍ਰੇਸ਼ਾਨੀ ਵਧਣ ਨਾਲ ਖਾਣਾ ਖਾਣ, ਇੱਥੇ ਤੱਕ ਕਿ ਪਾਣੀ ਪੀਣ 'ਚ ਵੀ ਮੁਸ਼ਕਿਲ ਹੁੰਦੀ ਹੈ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਕਈ ਵਾਰ ਇਸ ਨਾਲ ਵੀ ਜ਼ਿਆਦਾ ਫਾਇਦਾ ਨਹੀਂ ਮਿਲਦਾ। ਅਜਿਹੇ 'ਚ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰਕੇ ਵੀ ਛਾਲਿਆਂ ਤੋਂ ਰਾਹਤ ਪਾਈ ਜਾ ਸਕਦੀ ਹੈ। ਅਸੀਂ ਤੁਹਾਨੂੰ ਮੂੰਹ ਅਤੇ ਜੀਭ ਦੇ ਛਾਲਿਆਂ ਤੋਂ ਰਾਹਤ ਪਾਉਣ ਵਾਲੇ ਅਸਰਦਾਰ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ :-

ਕਿਉਂ ਹੁੰਦੇ ਹਨ ਛਾਲੇ
ਮੂੰਹ 'ਚ ਛਾਲੇ ਨਾ ਸਿਰਫ ਗਲਤ ਖਾਣ-ਪੀਣ ਕਾਰਨ ਹੁੰਦੇ ਹਨ ਸਗੋਂ ਕਈ ਵਾਰ ਕਿਸੇ ਹੋਰ ਬੀਮਾਰੀ ਕਾਰਨ ਵੀ ਹੋ ਸਕਦੇ ਹਨ। ਜਿਵੇਂ ਕਿ ਪੇਟ ਦੀ ਸਫਾਈ ਨਾ ਹੋਣ, ਹਾਰਮੋਨਲ ਸੰਤੁਲਨ, ਸੱਟ ਲੱਗਣਾ, ਪੀਰੀਅਡਸ ਆਦਿ ਕਾਰਨ।

ਅਸਰਦਾਰ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ :-


1. ਲਸਣ
2-3 ਲਸਣ ਦੀਆਂ ਕਲੀਆਂ ਲਓ। ਇਨ੍ਹਾਂ ਦੀ ਪੇਸਟ ਬਣਾ ਲਓ ਅਤੇ ਫਿਰ ਇਸ ਪੇਸਟ ਨੂੰ ਛਾਲਿਆਂ ਵਾਲੀ ਥਾਂ 'ਤੇ ਲਗਾਓ। ਥੋੜ੍ਹੇ ਸਮੇਂ ਬਾਅਦ ਠੰਡੇ ਪਾਣੀ ਨਾਲ ਕੁਰਲੀ ਕਰ ਲਓ। ਇਸ ਤਰ੍ਹਾਂ ਆਸਾਨੀ ਨਾਲ ਛਾਲਿਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ।

PunjabKesari,Home RemeDies, Mouth Ulcers, मुंह के छालें, Nari

2. ਟੀ ਟ੍ਰੀ ਆਇਲ
ਇਸ ਆਇਲ 'ਚ ਐਂਟੀ-ਬੈਕਟੀਰੀਅਲ ਗੁਣ ਮੌਜੂਦ ਹੁੰਦੇ ਹਨ, ਜੋ ਛਾਲਿਆਂ ਤੋਂ ਰਾਹਤ ਦਿਵਾਉਣ 'ਚ ਕਾਫੀ ਅਸਰਦਾਰ ਸਾਬਤ ਹੁੰਦੇ ਹਨ। ਟੀ ਟ੍ਰੀ ਆਇਲ ਨੂੰ ਰੋਜ਼ਾਨਾ 3 ਤੋਂ 4 ਵਾਰ ਲਗਾਉਣ ਨਾਲ ਕਾਫੀ ਆਰਾਮ ਮਿਲੇਗਾ।

PunjabKesari,Home RemeDies, Mouth Ulcers, मुंह के छालें, Nari

3. ਬਰਫ ਦੀ ਵਰਤੋਂ
ਛਾਲਿਆਂ 'ਤੇ ਠੰਡੀ ਚੀਜ਼ ਲਗਾਉਣ ਨਾਲ ਬਹੁਤ ਜਲਦੀ ਫਾਇਦਾ ਮਿਲਦਾ ਹੈ। ਬਰਫ ਨੂੰ ਛਾਲਿਆਂ 'ਤੇ ਰਗੜੋ। ਦਿਨ 'ਚ ਅਜਿਹਾ 4-5 ਵਾਰ ਕਰੋ, ਜਿਸ ਨੂੰ ਤੁਹਾਨੂੰ ਕਾਫੀ ਰਾਹਤ ਮਿਲੇਗੀ।

4. ਦੁੱਧ ਦੀ ਵਰਤੋਂ
ਦੁੱਧ 'ਚ ਕੈਲਸ਼ੀਅਮ ਮੌਜੂਦ ਹੁੰਦਾ ਹੈ, ਜੋ ਛਾਲਿਆਂ ਨੂੰ ਠੀਕ ਕਰਨ 'ਚ ਸਹਾਈ ਹੁੰਦਾ ਹੈ। ਠੰਡੇ ਦੁੱਧ 'ਚ ਰੂੰ ਨੂੰ ਭਿਓਂ ਕੇ ਪ੍ਰਭਾਵਿਤ ਥਾਂ 'ਤੇ ਲਗਾਓ। ਅਜਿਹਾ ਕਰਨ 'ਚ ਇਕ ਹੀ ਦਿਨ 'ਚ ਰਾਹਤ ਮਿਲੇਗੀ।

PunjabKesari,Home RemeDies, Mouth Ulcers, मुंह के छालें, Nari

5. ਦੇਸੀ ਘਿਉ
ਮੂੰਹ ਅਤੇ ਜੀਭ ਦੇ ਛਾਲਿਆਂ ਤੋਂ ਛੁਟਕਾਰਾ ਪਾਉਣ ਲਈ ਰਾਤ ਨੂੰ ਸੌਂਣ ਤੋਂ ਪਹਿਲਾਂ ਦੇਸੀ ਘਿਉ ਨੂੰ ਛਾਲਿਆਂ 'ਤੇ  ਲਗਾਓ। ਘਿਉ ਲਗਾਉਣ ਨਾਲ ਸਵੇਰ ਤਕ ਛਾਲੇ ਠੀਕ ਹੋ ਜਾਂਦੇ ਹਨ।

PunjabKesari,Home RemeDies, Mouth Ulcers, मुंह के छालें, Nari

6. ਅਮਰੂਦ ਦੇ ਪੱਤੇ
ਅਮਰੂਦ ਦੇ ਪੱਤਿਆਂ ਨੂੰ ਚਬਾਉਣ ਨਾਲ ਵੀ ਮੂੰਹ ਅਤੇ ਜੀਭ ਦੇ ਛਾਲੇ ਠੀਕ ਹੋ ਜਾਂਦੇ ਹਨ। ਛਾਲਿਆਂ ਤੋਂ ਰਾਹਤ ਪਾਉਣ ਲਈ ਅਮਰੂਦ ਦੇ ਪੱਤਿਆਂ 'ਚ ਕੱਥਾ ਮਿਲਾ ਕੇ ਚਬਾਓ। 2-3 ਵਾਰ ਇਸ ਨੂੰ ਚਬਾਉਣ ਨਾਲ ਮੂੰਹ ਦੇ ਛਾਲੇ ਦੂਰ ਹੋ ਜਾਂਦੇ ਹਨ।

Related image

7. ਹਲਦੀ
ਹਲਦੀ ਵੀ ਛਾਲਿਆਂ ਤੋਂ ਰਾਹਤ ਦਿਵਾਉਣ 'ਚ ਕਾਫੀ ਸਹਾਈ ਹੈ। ਰੋਜ਼ਾਨਾ ਸਵੇਰੇ-ਸ਼ਾਮ ਹਲਦੀ ਵਾਲੇ ਪਾਣੀ ਨਾਲ ਗਰਾਰੇ ਕਰਨ ਨਾਲ ਵੀ ਛਾਲਿਆਂ ਅਤੇ ਉਸ ਨਾਲ ਹੋਣ ਵਾਲੇ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ।

8. ਸ਼ਹਿਦ
ਕੁਝ ਦਿਨਾਂ ਤਕ ਸ਼ਹਿਦ ਲਗਾਉਣ ਨਾਲ ਵੀ ਮੂੰਹ ਅਤੇ ਜੀਭ ਦੇ ਛਾਲੇ ਠੀਕ ਹੋ ਜਾਂਦੇ ਹਨ। ਦਿਨ 'ਚ 3-4 ਵਾਰ ਛਾਲਿਆਂ 'ਤੇ ਸ਼ਹਿਦ ਲਗਾਓ। ਇਸ ਨਾਲ ਕਾਫੀ ਰਾਹਤ ਮਿਲੇਗੀ।

9. ਫੱਟਕੜੀ
ਫੱਟਕੜੀ ਨੂੰ ਛਾਲਿਆਂ ਵਾਲੀ ਥਾਂ 'ਤੇ 2 ਵਾਰ ਲਗਾਓ ਫੱਟਕੜੀ ਲਗਾਉਂਦੇ ਸਮੇਂ ਤੁਹਾਨੂੰ ਦਰਦ ਹੋਵੇਗੀ ਪਰ ਘਬਰਾਉਣ ਦੀ ਲੋੜ ਨਹੀਂ ਜਲਣ ਹੋਣਾ ਆਮ ਗੱਲ ਹੈ। ਇਸ ਨਾਲ ਤੁਹਾ ਨੂੰ ਕਾਫੀ ਫਾਇਦਾ ਮਿਲੇਗਾ।

10. ਐਲੋਵੇਰਾ
ਐਲੋਵੇਰਾ ਨੂੰ ਪ੍ਰਭਾਵਿਤ ਥਾਂਵਾ 'ਤੇ ਲਗਾਓ। ਐਲੋਵੇਰਾ ਲਗਾਉਣ ਨਾਲ ਜਖਮ ਜਲਦੀ ਭਰ ਜਾਵੇਗਾ। ਕੁਝ ਹੀ ਦਿਨਾਂ 'ਚ ਛਾਲਿਆਂ ਤੋਂ ਰਾਹਤ ਮਿਲੇਗੀ।

Image result for home-remedies-for-relief-from-mouth-ulcers


Related News