ਲੌਂਗ ਅਤੇ ਹਲਦੀ ਦੇ ਪਾਣੀ ਸਣੇ ਇਹ ਘਰੇਲੂ ਨੁਸਖ਼ੇ ਕਰਦੇ ਨੇ ਢਿੱਡ ਦੀ ਸੋਜ ਨੂੰ ਘੱਟ

Saturday, Feb 13, 2021 - 05:31 PM (IST)

ਨਵੀਂ ਦਿੱਲੀ- ਗਲ਼ਤ ਖਾਣ ਪੀਣ ਦੇ ਕਾਰਨ ਢਿੱਡ ਸੰਬੰਧੀ ਬਹੁਤ ਸਾਰੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਇਨ੍ਹਾਂ ਵਿਚੋਂ ਇਕ ਹੈ ਢਿੱਡ ਵਿਚ ਸੋਜ ਹੋਣੀ। ਢਿੱਡ ਵਿਚ ਸੋਜ ਦੀ ਸਮੱਸਿਆ ਲਈ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਹੈ ਕਬਜ਼ ਅਤੇ ਗੈਸ ਬਣਨਾ । ਇਹ ਸ਼ਿਕਾਇਤ ਉਸ ਸਮੇਂ ਹੁੰਦੀ ਹੈ , ਜਦੋਂ ਖਾਣਾ ਪਚਾਉਣ ਵਿਚ ਸਮੱਸਿਆ ਹੁੰਦੀ ਹੈ ਅਤੇ ਕੁਝ ਗਲ਼ਤ ਖਾਣ ਵਾਲੀਆਂ ਚੀਜ਼ਾਂ... 

ਢਿੱਡ ਵਿਚ ਸੋਜ ਦਾ ਮੁੱਖ ਕਾਰਨ ਫੂਡ ਐਲਰਜੀ ਵੀ ਹੋ ਸਕਦੀ ਹੈ। ਜ਼ਿਆਦਾ ਤਲਿਆ ਭੁੰਨਿਆ, ਫਾਸਟਫੂਡ , ਡੱਬਾ ਬੰਦ ਆਹਾਰ ਖਾਣ ਤੋਂ ਬਚੋ ਕਿਉਂਕਿ ਇਹ ਫੂਡ ਅਲਰਜੀ ਦਾ ਕਾਰਨ ਬਣ ਸਕਦੇ ਹਨ। 

PunjabKesari

ਢਿੱਡ ਦੀ ਸੋਜ ਹੋਣ ਤੇ ਧਿਆਨ ਰੱਖਣ ਵਾਲੀਆਂ ਜਰੂਰੀ ਗੱਲਾਂ

ਢਿੱਡ ਦੀ ਸੋਜ ਹੋਣ ਤੇ ਪੱਕਿਆ ਹੋਇਆ ਕੇਲਾ, ਪਪੀਤਾ, ਚੀਕੂ, ਉਬਲੀ ਹੋਈ ਸਬਜ਼ੀ, ਕੱਚੇ ਨਾਰੀਅਲ ਦਾ ਪਾਣੀ ਅਤੇ ਸੇਬ ਖਾਣਾ ਚਾਹੀਦਾ ਹੈ।

ਕੱਚਾ ਸਲਾਦ ਅਤੇ ਪੱਤੇਦਾਰ ਸਬਜ਼ੀਆਂ ਨਹੀਂ ਖਾਣੀਆਂ ਚਾਹੀਦੀਆਂ ਕਿਉਂਕਿ ਇਨ੍ਹਾਂ ਵਿਚ ਫਾਈਬਰ ਕਾਫ਼ੀ ਮਾਤਰਾ ਵਿਚ ਹੁੰਦਾ ਹੈ । ਮਸਾਲੇ , ਆਚਾਰ , ਚਾਹ , ਕੌਫੀ , ਸ਼ਰਾਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।

ਢਿੱਡ ਦੀ ਸੋਜ ਘੱਟ ਕਰਨ ਲਈ ਘਰੇਲੂ ਨੁਸਖ਼ੇ

PunjabKesari

ਅਜਵੈਣ , ਜੀਰਾ , ਛੋਟੀ ਹਰੜ ਅਤੇ ਕਾਲਾ ਲੂਣ

ਢਿੱਡ ਦੀ ਸੋਜ ਘੱਟ ਕਰਨ ਦੇ ਲਈ ਘਰੇਲੂ ਨੁਸਖ਼ੇ ਅਜ਼ਮਾਉਣੇ ਚਾਹੀਦੇ ਹਨ । ਇਸ ਲਈ ਅਜਵੈਣ, ਜੀਰਾ , ਛੋਟੀ ਹਰੜ ਅਤੇ ਕਾਲਾ ਲੂਣ ਬਰਾਬਰ ਮਾਤਰਾ ਵਿਚ ਲੈ ਕੇ ਪੀਸ ਲਓ । ਇਸ ਚੂਰਨ ਨੂੰ ਰੋਜ਼ਾਨਾ ਰੋਟੀ ਖਾਣ ਤੋਂ ਬਾਅਦ ਖਾਓ। ਇਸ ਨਾਲ ਢਿੱਡ ਦੀ ਸੋਜ ਘੱਟ ਹੋ ਜਾਵੇਗੀ ।

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ

ਪਾਲਕ ਦਾ ਸਾਗ

ਢਿੱਡ ਅਤੇ ਅੰਤੜੀਆਂ ਦੀਆਂ ਸਮੱਸਿਆਵਾਂ ਲਈ ਪਾਲਕ ਦਾ ਸਾਗ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ । ਇਸ ਲਈ ਢਿੱਡ ਦੀ ਸੋਜ ਘੱਟ ਕਰਨ ਲਈ ਪਾਲਕ ਦਾ ਸਾਗ ਖਾਓ।

PunjabKesari

ਗਾਜਰ

ਗਾਜਰ ਵਿਚ ਵਿਟਾਮਿਨ ਬੀ ਭਰਪੂਰ ਮਾਤਰਾ 'ਚ ਹੁੰਦਾਹੈ । ਜੋ ਸਾਡੀ ਪਾਚਨ ਸ਼ਕਤੀ ਨੂੰ ਤੰਦਰੁਸਤ ਰੱਖਦਾ ਹੈ । ਇਸ ਲਈ ਢਿੱਡ ਦੀ ਸੋਜ ਹੋਣ ਤੇ ਗਾਜਰ ਦੀ ਵਰਤੋਂ ਵੀ ਕਰ ਸਕਦੇ ਹੋ ।

ਇਹ ਵੀ ਪੜ੍ਹੋ:ਔਲਿਆਂ ਅਤੇ ਸ਼ਹਿਦ ਨੂੰ ਮਿਲਾ ਕੇ ਖਾਣ ਨਾਲ ਸਰਦੀ-ਖਾਂਸੀ ਸਮੇਤ ਹੁੰਦੀਆਂ ਹਨ ਕਈ ਸਮੱਸਿਆਵਾਂ ਦੂਰ

ਲੌਂਗ ਦਾ ਪਾਣੀ

ਢਿੱਡ ਦੀ ਸੋਜ ਘੱਟ ਕਰਨ ਲਈ ਲੌਂਗ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ । ਇਸ ਲਈ ਦੋ ਤਿੰਨ ਲੌਂਗ ਪਾਣੀ ਵਿਚ ਉਬਾਲ ਕੇ ਪੀਓ। ਇਸ ਨਾਲ ਢਿੱਡ ਦੀ ਸੋਜ ਘੱਟ ਹੋ ਜਾਵੇਗੀ ।

PunjabKesari

ਹਲਦੀ ਵਾਲਾ ਪਾਣੀ

ਹਲਦੀ ਹਰ ਇਕ ਘਰ 'ਚ ਹੁੰਦੀ ਹੈ । ਇਹ ਇਕ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ। ਇਸ 'ਚ ਐਂਟੀ-ਵਾਇਰਸ, ਐਂਟੀ-ਬੈਕਟੀਰੀਅਲ ਅਤੇ ਐਂਟੀ-ਕੈਂਸਰ ਗੁਣ ਹੁੰਦੇ ਹਨ । ਇਸ ਲਈ ਰੋਜ਼ਾਨਾ ਹਲਦੀ ਵਾਲਾ ਪਾਣੀ ਪੀਓ । ਇਸ ਤੋਂ ਇਲਾਵਾ ਇਕ ਕਟੋਰੀ ਦਹੀਂ ਵਿਚ ਹਲਦੀ ਮਿਲਾ ਕੇ ਖਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News