ਪਟਾਕਿਆਂ ਦੇ ਧੂੰਏਂ ਤੋਂ ਬਚਣ ਲਈ ਅਸਥਮਾ ਰੋਗੀ ਅਪਣਾਉਣ ਇਹ ਘਰੇਲੂ ਨੁਸਖੇ
Saturday, Nov 14, 2020 - 01:19 PM (IST)
 
            
            ਜਲੰਧਰ: ਦੀਵਾਲੀ ਦਾ ਤਿਉਹਾਰ ਜਿੱਥੇ ਇਕ ਪਾਸੇ ਖੁਸ਼ੀਆਂ ਲੈ ਕੇ ਆਉਂਦਾ ਹੈ ਉਥੇ ਹੀ ਇਸ ਦਿਨ ਚਲਣ ਵਾਲੇ ਪਟਾਕਿਆਂ ਨਾਲ ਕਈ ਬੀਮਾਰੀਆਂ ਦੇ ਪੈਦਾ ਹੋਣ ਦਾ ਵੀ ਖ਼ਤਰਾ ਰਹਿੰਦਾ ਹੈ। ਪਟਾਕਿਆਂ ਦਾ ਧੂੰਆਂ ਅਸਥਮਾ ਦੇ ਮਰੀਜਾਂ ਲਈ ਬਹੁਤ ਖਤਰਨਾਕ ਹੁੰਦਾ ਹੈ। ਦੀਵਾਲੀ 'ਤੇ ਵੱਧਦੇ ਪ੍ਰਦੂਸ਼ਣ ਕਾਰਨ ਅਸਥਮਾ ਦੇ ਮਰੀਜਾਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ।
ਅਸਥਮਾ ਇਕ ਅਜਿਹਾ ਗੰਭੀਰ ਰੋਗ ਹੈ, ਜੋ ਸਾਹ ਦੀ ਨਲੀ ਨੂੰ ਪ੍ਰਭਾਵਿਤ ਕਰਦਾ ਹੈ। ਅਸਥਮਾ ਦੀ ਬੀਮਾਰੀ ਦੌਰਾਨ ਖੰਘ, ਨੱਕ ਬੰਦ ਜਾਂ ਛਾਤੀ ਦਾ ਕੜਾ ਹੋਣਾ, ਰਾਤ ਅਤੇ ਸਵੇਰ ਦੇ ਸਮੇਂ ਸਾਹ ਲੈਣ 'ਚ ਤਕਲੀਫ ਆਦਿ ਸਮੱਸਿਆ ਹੁੰਦੀ ਹੈ ਪਰ ਘਬਰਾਓ ਨਹੀਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੀ ਟਿਪਸ ਦੱਸ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਦੀਵਾਲੀ ਮੌਕੇ ਅਸਥਮਾ ਤੋਂ ਆਪਣਾ ਬਚਾ ਕਰ ਸਕਦੇ ਹੋ।  
ਵਰਤੋਂ ਇਹ ਸਾਵਧਾਨੀਆਂ- ਜ਼ਿਆਦਾ ਗਰਮ ਕੱਪੜੇ ਪਾ ਕੇ ਰੱਖੋ। ਅਜਿਹੀ ਕੋਈ ਵੀ ਚੀਜ਼ ਖਾਣ ਤੋਂ ਬਚੇ, ਜੋ ਸਰੀਰ 'ਚੋਂ ਗਰਮੀ ਨੂੰ ਖਤਮ ਕਰੇ। ਧੁੱਪ ਨਿਕਲਣ ਤੋਂ ਬਾਅਦ ਯੋਗ ਜਾਂ ਕਸਰਤ ਕਰਨੀ ਜ਼ਰੂਰੀ ਹੈ। ਗਰਮ ਪਾਣੀ ਜਾਂ ਗਰਮ ਚੀਜ਼ ਨਾਲ ਸਰੀਰ ਦੇ ਹਿੱਸੇ ਨੂੰ ਗਰਮਾਹਟ ਦਿਓ। 

ਜ਼ਿਆਦਾ ਤੇਜ਼ ਆਵਾਜ਼ ਵਾਲੇ ਬੰਬ ਨਾ ਚਲਾਓ। ਇਸ ਨਾਲ ਬੱਚਿਆਂ ਦੇ ਕੰਨ ਦਾ ਪਰਦਾ ਫਟ ਸਕਦਾ ਹੈ। ਅਸਥਮਾ ਦੇ ਮਰੀਜ ਬੰਬ ਪਟਾਕਿਆਂ ਤੋਂ ਦੂਰ ਹੀ ਰਹੋ।
ਚਕਰੀ ਅਤੇ ਅਨਾਰ ਦੇ ਧੂੰਏ 'ਚ ਸਲਫਰ ਅਤੇ ਕਾਰਬਨ ਮੋਨੋਆਕਸਾਈਡ ਵਰਗੇ ਜ਼ਹਿਰੀਲੇ ਰਸਾਇਣ ਹੁੰਦੇ ਹਨ। ਐਲਰਜੀ, ਦਮੇ ਦੇ ਮਰੀਜਾਂ ਅਤੇ ਬੱਚਿਆਂ ਨੂੰ ਇਸ ਤੋਂ ਬਚਾਉਣਾ ਚਾਹੀਦਾ ਹੈ। ਆਪਣਾ ਇੰਹੇਲਰ ਹਮੇਸ਼ਾ ਆਪਣੇ ਕੋਲ ਰੱਖੋ। ਏਸੀ ਜਾਂ ਪੰਖੇ ਦੇ ਬਿਲਕੁਲ ਹੇਠਾਂ ਨਾ ਬੈਠੋ। ਧੂੜ ਭਰੇ ਮਾਹੌਲ 'ਚ ਖੁਦ ਨੂੰ ਢੱਕ ਕੇ ਰੱਖੋ। ਘਰ ਅਤੇ ਬਾਹਰ ਤਾਪਮਾਨ 'ਚ ਤਬਦੀਲੀ ਤੋਂ ਸੁਚੇਤ ਰਹੋ। ਜ਼ਿਆਦਾ ਗਰਮ ਅਤੇ ਜ਼ਿਆਦਾ ਨਮ ਮਾਹੌਲ ਤੋਂ ਬਚੋ ਕਿਉਂਕਿ ਅਜਿਹੇ 'ਚ ਮੋਲਡ ਸਪੋਰਸ ਦੇ ਫੈਲਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।

ਹਨ੍ਹੇਰੀ ਅਤੇ ਤੂਫਾਨ ਦੇ ਸਮੇਂ ਘਰ ਤੋਂ ਬਾਹਰ ਨਾ ਨਿਕਲੋ। ਅਸਥਮਾ ਰੋਗ ਨੂੰ ਕੰਟਰੋਲ 'ਚ ਰੱਖਣ ਲਈ ਆਪਣੀ ਦਵਾਈ ਹਮੇਸ਼ਾ ਆਪਣੇ ਨਾਲ ਰੱਖੋ। ਜੇਕਰ ਤੁਹਾਡਾ ਬੱਚਾ ਅਸਥਮੈਟਿਕ ਹੈ ਤਾਂ ਉਸ ਦੇ ਦੋਸਤਾਂ ਅਤੇ ਅਧਿਆਪਕਾਂ ਨੂੰ ਦੱਸ ਦਿਓ ਕਿ ਅਟੈਕ ਦੀ ਹਾਲਤ 'ਚ ਕੀ ਕਰਨ। ਹੋ ਸਕੇ ਤਾਂ ਆਪਣੇ ਕੋਲ ਸਕਾਰਫ ਰੱਖੋ ਜਿਸ ਦੇ ਨਾਲ ਤੁਸੀਂ ਹਵਾ ਦੇ ਨਾਲ ਆਉਣ ਵਾਲੇ ਧੂੰਏਂ ਤੋਂ ਬਚ ਸਕੋ।

ਮਾਹਿਰਾਂ ਦਾ ਕਹਿਣਾ ਹੈ ਕਿ ਨਵਜਾਤ ਬੱਚਿਆਂ ਲਈ ਦੀਵਾਲੀ ਦੇ ਪਟਾਕਿਆਂ ਦਾ ਧੂੰਆਂ ਬਹੁਤ ਖਤਰਨਾਕ ਹੁੰਦਾ ਹੈ ਕਿਉਂਕਿ ਇਸ ਮੌਸਮ 'ਚ ਹਵਾ ਪ੍ਰਦੂਸ਼ਣ ਹੋਣ ਦੇ ਨਾਲ ਸਰਦੀ 'ਚ ਨਿਮੋਨੀਆ ਅਤੇ ਹੋਰ ਰੋਗ ਹੋਣ ਦਾ ਡਰ ਲਗਾਤਾਰ ਬਣਿਆ ਰਹਿੰਦਾ ਹੈ। ਹਵਾ ਪ੍ਰਦੂਸ਼ਣ ਦੇ ਕਾਰਨ ਨਵਜਾਤ ਬੱਚਿਆਂ ਨੂੰ ਵੀ ਸਾਹ ਦੀ ਤਕਲੀਫ਼ ਹੋ ਸਕਦੀ ਹੈ। 
ਇਸ ਲਈ ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਅਸਥਮਾ ਰੋਗੀਆਂ ਨੂੰ ਪਟਾਕਿਆਂ ਤੋਂ ਬਚਾ ਕੇ ਰੱਖੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            