Health Tips: ਬਲੱਡ ਪ੍ਰੈਸ਼ਰ ਹਾਈ ਤੇ ਲੋਅ ਹੋਣ ਦੀ ਸਮੱਸਿਆ ਤੋਂ ਤੁਸੀਂ ਹੋ ਪਰੇਸ਼ਾਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

12/07/2020 1:16:06 PM

ਜਲੰਧਰ (ਬਿਊਰੋ) - ਜਿਵੇਂ ਜਿਵੇਂ ਅੱਜ ਕੱਲ ਦਾ ਸਮਾਂ ਬਦਲ ਰਿਹਾ ਹੈ, ਉਸੇ ਤਰ੍ਹਾਂ ਲੋਕਾਂ ਦੀਆਂ ਸਿਹਤ ਸਮੱਸਿਆ ਵੀ ਵਧਦੀ ਜਾ ਰਹੀਆਂ ਹਨ। ਬਹੁਤ ਸਾਰੇ ਲੋਕਾਂ ’ਚ ਹਾਈ ਅਤੇ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਮ ਦੇਖਣ ਨੂੰ ਮਿਲ ਰਹੀ ਹੈ। ਦੱਸ ਦੇਈਏ ਕਿ ਬਲੱਡ ਪ੍ਰੈਸ਼ਰ ਦਾ ਇਕਦਮ ਲੋਅ ਹੋਣਾ ਜਾਂ ਹਾਈ ਹੋਣਾ ਦੋਵੇਂ ਹੀ ਸਿਹਤ ਲਈ ਖ਼ਤਰਨਾਕ ਸਾਬਿਤ ਹੁੰਦੇ ਹਨ। ਸਿਹਤਮੰਦ ਜ਼ਿੰਦਗੀ ਲਈ ਬਲੱਡ ਪ੍ਰੈਸ਼ਰ ਦਾ ਪੱਧਰ ਸਾਧਾਰਨ ਹੋਣਾ ਬਹੁਤ ਜ਼ਰੂਰੀ ਹੈ। ਬਲੱਡ ਪ੍ਰੈਸ਼ਰ ਨੂੰ ਕਾਬੂ ’ਚ ਰੱਖਣ ਲਈ ਬਹੁਤ ਸਾਰੇ ਲੋਕ ਆਪਣੇ ਖਾਣ-ਪੀਣ ਦੀਆਂ ਚੀਜ਼ਾਂ ’ਤੇ ਧਿਆਨ ਵੀ ਨਹੀਂ ਦਿੰਦੇ, ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ, ਜੋ ਬਲੱਡ ਪ੍ਰੈਸ਼ਰ ਹਾਈ ਅਤੇ ਲੋਅ ਹੋਣ 'ਤੇ ਤੁਹਾਡੇ ਕੰਮ ਆਉਣ ਵਾਲੇ ਹਨ... 

ਬਲੱਡ ਪ੍ਰੈਸ਼ਰ ਹਾਈ ਹੋਣ 'ਤੇ ਕਰੋ ਇਹ ਕੰਮ
 
1. ਨਿੰਬੂ ਪਾਣੀ 
ਹਾਈ ਬਲੱਡ ਪ੍ਰੈਸ਼ਰ ਹੋਣ 'ਤੇ ਨਿੰਬੂ ਪਾਣੀ ਕਾਫ਼ੀ ਫ਼ਾਇਦੇਮੰਦ ਹੈ। ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ, ਉਹ ਸਵੇਰੇ ਖਾਲੀ ਢਿੱਡ 1 ਗਲਾਸ ਕੋਸੇ ਪਾਣੀ 'ਚ ਅੱਧਾ ਨਿੰਬੂ ਨਿਚੋੜ ਕੇ ਪੀਓ। ਇਸ ਤੋਂ ਇਲਾਵਾ ਦੁਪਹਿਰ ਦੇ ਖਾਣੇ ਤੋਂ ਬਾਅਦ ਵੀ 1 ਗਲਾਸ ਨਿੰਬੂ ਪਾਣੀ ਪੀ ਲੈਣ।

2. ਲਸਣ
ਲਸਣ 'ਚ ਨਾਈਟ੍ਰਿਕ-ਆਕਸਾਈਡ ਅਤੇ ਹਾਈਡ੍ਰੋਜਨ-ਸਲਫਾਈਡ ਨੂੰ ਵਧਾ ਕੇ ਬਲੱਡ ਵੇਸੈਲਸ ਕਰਨ 'ਚ ਮਦਦ ਕਰਦਾ ਹੈ। ਇਹ ਬਲੱਡ 'ਚ ਥੱਕਾ ਨਹੀਂ ਜੰਮਣ ਦਿੰਦਾ ਹੈ ਅਤੇ ਕੋਲੈਸਟਰੋਲ ਨੂੰ ਵੀ ਕੰਟਰੋਲ 'ਚ ਰੱਖਦਾ ਹੈ।

ਪੜ੍ਹੋ ਇਹ ਵੀ ਖ਼ਬਰ - ਜੀਵਨ ’ਚ ਚੱਲ ਰਹੀਆਂ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਲਈ ਜਾਣੋ ਕੀ ਕਰੀਏ ਅਤੇ ਕੀ ਨਾ ਕਰੀਏ

PunjabKesari

3. ਕੇਲੇ
ਕੇਲੇ 'ਚ ਪੋਟਾਸ਼ੀਅਮ ਦੀ ਕਾਫੀ ਮਾਤਰਾ ਮੌਜੂਦ ਹੁੰਦੀ ਹੈ, ਜੋ ਸਰੀਰ 'ਚ ਸੋਡੀਅਮ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ ਅਤੇ ਨਾਲ ਹੀ ਹਾਈ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨ 'ਚ ਮਦਦ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਵੇ, ਉਨ੍ਹਾਂ ਨੂੰ ਰੋਜ਼ਾਨਾ 1 ਜਾਂ 2 ਕੇਲੇ ਖਾਣੇ ਚਾਹੀਦੇ ਹਨ।

4. ਨਾਰੀਅਲ ਪਾਣੀ
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਨਾਰੀਅਲ ਪਾਣੀ ਕਾਫ਼ੀ ਫ਼ਾਇਦੇਮੰਦ ਹੈ। ਇਹ ਸਿਸਟੋਲਿਕ ਦਬਾਅ ਨੂੰ ਘੱਟ ਕਰਦਾ ਹੈ। ਇਸ ਲਈ ਦਿਨ 'ਚ 1 ਵਾਰ ਨਾਰੀਅਲ ਪਾਣੀ ਜ਼ਰੂਰ ਪੀਓ। ਖਾਲੀ ਢਿੱਡ ਨਾਰੀਅਲ ਪਾਣੀ ਪੀਣ ਨਾਲ ਇਸ ਦਾ ਜ਼ਿਆਦਾ ਫ਼ਾਇਦਾ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ - ਗਲਤੀ ਹੋਣ ਦੇ ਬਾਵਜੂਦ ਆਪਣੇ ਜੀਵਨ ਸਾਥੀ ਤੋਂ ਮੁਆਫ਼ੀ ਕਿਉਂ ਨਹੀਂ ਮੰਗਦੇ ਲੋਕ, ਜਾਣਨ ਲਈ ਪੜ੍ਹੋ ਇਹ ਖ਼ਬਰ

ਲੋਅ ਬਲੱਡ ਪ੍ਰੈਸ਼ਰ ਹੋਣ 'ਤੇ ਤੁਹਾਨੂੰ ਕੀ ਕਰਨਾ ਚਾਹੀਦੈ...
 
1. ਸ਼ੱਕਰਕੰਦੀ
ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ 'ਤੇ ਸ਼ੱਕਰਕੰਦੀ ਬਹੁਤ ਹੀ ਵਧੀਆ ਉਪਾਅ ਹੈ। ਇਸ ਲਈ ਦਿਨ 'ਚ 2 ਵਾਰ ਇਕ ਕੱਪ ਸ਼ੱਕਰਕੰਦੀ ਦਾ ਜੂਸ ਪੀਓ, ਜਿਸ ਨਾਲ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ।
 
2. ਤੁਲਸੀ
ਜਿਨ੍ਹਾਂ ਲੋਕਾਂ ਨੂੰ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ, ਉਹ 10-15 ਤੁਲਸੀ ਦੇ ਪੱਤੇ ਲੈ ਕੇ ਉਸ ਨੂੰ ਪੀਸ ਕੇ ਉਸ ਦਾ ਰਸ ਕੱਢ ਲਓ। ਫਿਰ ਇਸ ਨੂੰ 1 ਚਮਚ ਸ਼ਹਿਦ ਨਾਲ ਖਾਲੀ ਢਿੱਡ ਖਾਓ।

ਪੜ੍ਹੋ ਇਹ ਵੀ ਖ਼ਬਰ - Beauty Tips : ਚਿਹਰੇ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੈ ਘਰ ’ਚ ਬਣਿਆ ‘ਚੰਦਨ ਦਾ ਲੇਪ’, ਇੰਝ ਕਰੋ ਵਰਤੋਂ

PunjabKesari
 
3. ਬਾਦਾਮ
ਰਾਤ ਨੂੰ 7 ਬਾਦਾਮ ਭਿਓਂ ਕੇ ਰੱਖ ਦਿਓ। ਸਵੇਰੇ ਇਸ ਦੇ ਛਿਲਕੇ ਉਤਾਰ ਕੇ ਪੀਸ ਲਓ ਅਤੇ ਥੋੜ੍ਹੀ ਦੇਰ ਦੁੱਧ 'ਚ ਉਬਾਲ ਲਓ। ਫਿਰ ਇਸ ਨੂੰ ਕੋਸਾ ਕਰਕੇ ਪੀਓ।

ਪੜ੍ਹੋ ਇਹ ਵੀ ਖ਼ਬਰ - ਫ਼ਿਲਮੀ ਪਰਦੇ ’ਤੇ ਧਾਕ ਜਮਾਉਣ ਵਾਲੇ ਰਜਨੀਕਾਂਤ ਕੀ ਸਿਆਸੀ ਪਿੱਚ ’ਤੇ ਟਿਕ ਪਾਉਣਗੇ.!
 
4. ਕੌਫੀ
ਇਸ 'ਚ ਕੈਫੀਨ ਕਾਫ਼ੀ ਮਾਤਰਾ 'ਚ ਹੁੰਦਾ ਹੈ, ਜੋ ਲੋਅ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨ 'ਚ ਮਦਦ ਕਰਦਾ ਹੈ। ਇਹ ਲੋਅ ਬਲੱਡ ਪ੍ਰੈਸ਼ਰ ਨੂੰ ਬਹੁਤ ਤੇਜ਼ੀ ਨਾਲ ਵਧਾ ਦਿੰਦਾ ਹੈ। ਹਾਈ ਬਲੱਡ ਪ੍ਰੈਸ਼ਰ ਤੋਂ ਪ੍ਰੇਸ਼ਾਨ ਲੋਕਾਂ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਨੋਟ -ਬਲੱਡ ਪ੍ਰੈਸ਼ਰ ਹਾਈ ਤੇ ਲੋਅ ਹੋਣ ’ਤੇ ਕੰਮ ਆਉਣ ਵਾਲੀਆਂ ਇਨ੍ਹਾਂ ਚੀਜ਼ਾਂ ਬਾਰੇ ਤੁਸੀਂ ਕੀ ਕਹੋਗੇ? ਕੁਮੈਂਟ ਬਾਕਸ ’ਚ ਦਿਓ ਜਵਾਬ


rajwinder kaur

Content Editor

Related News