ਹਾਈ ਬਲੱਡ ਪ੍ਰੈਸ਼ਰ ਅਤੇ ਭਾਰ ਨੂੰ ਘੱਟ ਕਰਨ ਦਾ ਕੰਮ ਕਰਦੈ ‘ਅੰਬ’, ਖਾਣ ’ਤੇ ਹੋਣਗੇ ਇਹ ਵੀ ਫ਼ਾਇਦੇ

06/14/2021 6:30:48 PM

ਜਲੰਧਰ (ਬਿਊਰੋ) - ਅੰਬ ਲੋਕਾਂ ਦੀ ਪਹਿਲੀ ਪਸੰਦ ਹੈ। ਅੰਬ ਨੂੰ ਲੋਕ ਬਹੁਤ ਸੁਆਦ ਨਾਲ ਖਾਣਾ ਪਸੰਦ ਕਰਦੇ ਹਨ। ਅੰਬ ਪੌਸ਼ਟਿਕ ਅਤੇ ਚਿਕਿਤਸਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਅੰਬ ਤੋਂ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਜਾ ਸਕਦੀਆਂ ਹਨ, ਜਿਵੇਂ ਅੰਬ ਦਾ ਰਸ, ਚਟਨੀ, ਅੰਬ ਪਾਪੜ, ਮੈਂਗੋਸ਼ੇਕ ਆਦਿ। ਇਹ ਖਾਣ ‘ਚ ਬਹੁਤ ਸੁਆਦੀ ਹੁੰਦਾ ਹੈ ਅਤੇ ਇਸ ‘ਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ। ਇਹ ਵਿਟਾਮਿਨ, ਪ੍ਰੋਟੀਨ, ਕਾਰਬੋਹਾਈਡਰੇਟ, ਕੈਲਸ਼ੀਅਮ, ਆਇਰਨ ਆਦਿ ਨਾਲ ਭਰਪੂਰ ਹੁੰਦਾ ਹੈ। ਅੰਬ ਨੂੰ ਜੂਸ ਦੇ ਰੂਪ ‘ਚ ਡਾਇਟ ‘ਚ ਸ਼ਾਮਲ ਕਰਨਾ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਸਰੀਰ ਇਸ ਦੀ ਵਰਤੋਂ ਨਾਲ ਬੀਮਾਰੀਆਂ ਨਾਲ ਲੜਨ ਦੀ ਤਾਕਤ ਪ੍ਰਾਪਤ ਕਰਦਾ ਹੈ। ਕੋਰੋਨਾ ਕਾਲ ‘ਚ ਮਾਹਰਾਂ ਦੁਆਰਾ ਇਮਿਊਨਿਟੀ ਵਧਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਅਜਿਹੇ ‘ਚ ਨਿਯਮਿਤ ਤੌਰ ‘ਤੇ ਅੰਬ ਦਾ ਜੂਸ ਪੀਣਾ ਲਾਭਕਾਰੀ ਹੋਵੇਗਾ। 

ਅੰਬ ਦੇ ਹੋਰ ਫ਼ਾਇਦੇ 
ਅੰਬ ‘ਚ ਪ੍ਰੋਟੀਨ, ਕੈਲਸ਼ੀਅਮ, ਆਇਰਨ, ਕਾਰਬੋਹਾਈਡ੍ਰੇਟ ਆਦਿ ਤੱਤ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਭੁੱਖ ਵਧ ਜਾਂਦੀ ਹੈ ਅਤੇ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ, ਸਰੀਰ ਨੂੰ ਬੀਮਾਰੀਆਂ ਦੇ ਵਿਰੁੱਧ ਲੜਨ ਦੀ ਤਾਕਤ ਮਿਲਦੀ ਹੈ। ਖੋਜ ਅਨੁਸਾਰ ਪੱਕੇ ਅੰਬ ਖਾਣ ਨਾਲ ਯੂਰਿਨ ਸਾਫ਼ ਹੁੰਦਾ ਹੈ। ਇਸ ਕੇਸ ਵਿੱਚ ਟੀ.ਬੀ. ਹੋਣ ਦੀ ਸੰਭਾਵਨਾ ਹੋ ਜਾਂਦੀ ਹੈ। ਅੰਬ ਗੁਰਦੇ ਨੂੰ ਵੀ ਤੰਦਰੁਸਤ ਰੱਖਦਾ ਹੈ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ‘ਕਾਰੋਬਾਰ ਤੇ ਧਨ’ ’ਚ ਵਾਧਾ ਕਰਨ ਲਈ ਘਰ ’ਚ ਰੱਖੋ ਇਹ ਖ਼ਾਸ ਚੀਜ਼ਾਂ, ਹੋਵੇਗਾ ਫ਼ਾਇਦਾ     

1. ਹਾਈ ਬਲੱਡ ਪ੍ਰੈਸ਼ਰ
ਅੰਬ ਹਾਈ ਬਲੱਡ ਪ੍ਰੈਸ਼ਰ ਰੋਗੀ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ, ਜੋ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਦੇ ਹਨ।

2. ਭਾਰ ਘਟਾਏ
ਦੁਬਲੇ-ਪਤਲੇ ਲੋਕਾਂ ਲਈ ਅੰਬ ਦੀ ਵਰਤੋਂ ਕਾਫ਼ੀ ਚੰਗੀ ਰਹਿੰਦੀ ਹੈ। ਅੰਬ 'ਚ ਕੈਲੋਰੀ ਅਤੇ ਸਟਾਰਚ ਕਾਫ਼ੀ ਮਾਤਰਾ 'ਚ ਹੁੰਦਾ ਹੈ, ਜੋ ਭਾਰ ਵਧਾਉਂਦੇ ਹਨ।

ਪੜ੍ਹੋ ਇਹ ਵੀ ਖ਼ਬਰ - Health Tips: ‘ਲੀਵਰ’ ’ਚ ਦਰਦ ਦੇ ਇਨ੍ਹਾਂ ਕਾਰਨਾਂ ਨੂੰ ਨਾ ਕਰੋ ਨਜ਼ਰਅੰਦਾਜ਼, ਦੂਰ ਕਰਨ ਲਈ ਅਪਣਾਓ ਘਰੇਲੂ ਨੁਸਖ਼ੇ

3. ਪਾਚਨ ਸ਼ਕਤੀ ਕਰੇ ਮਜ਼ਬੂਤ
ਅੰਬ ਖਾਣ ਨਾਲ ਸਰੀਰ 'ਚ ਢਿੱਡ ਦੀਆਂ ਸਮੱਸਿਆਵਾਂ ਅਪਚ ਅਤੇ ਐਸੀਡਿਟੀ ਖ਼ਤਮ ਹੁੰਦੀ ਹੈ। ਇਹ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ।

4. ਅਨੀਮੀਆ
ਅੰਬ 'ਚ ਆਈਰਨ ਕਾਫੀ ਮਾਤਰਾ 'ਚ ਮੌਜੂਦ ਹੁੰਦਾ ਹੈ। ਇਸ ਦੀ ਵਰਤੋਂ ਨਾਲ ਸਰੀਰ 'ਚ ਖੂਨ ਦੀ ਗਾਟ ਬਹੁਤ ਜਲਦੀ ਪੂਰੀ ਹੋ ਜਾਂਦੀ ਹੈ ਅਤੇ ਅਨੀਮਿਆ ਵਰਗੀਆਂ ਬੀਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।

5. ਦਿਮਾਗ ਕਰੇ ਤੇਜ਼
ਦਿਮਾਗ ਨੂੰ ਸਿਹਤਮੰਦ ਅਤੇ ਤੇਜ਼ ਕਰਨ ਲਈ ਅੰਬ ਦਾ ਫਲ ਬਹੁਤ ਕਾਰਗਾਰ ਉਪਾਅ ਹੈ। ਇਸ 'ਚ ਵਿਟਾਮਿਨ ਬੀ 6 ਭਰਪੂਰ ਮਾਤਰਾ 'ਚ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਸਰੀਰ ਦੀ ਸਖ਼ਤ ਚਰਬੀ ਨੂੰ ਤੇਜ਼ੀ ਨਾਲ ਘੱਟ ਕਰਦੈ ਇਹ ‘ਜੂਸ’, ਰੋਜ਼ਾਨਾ ਕਰੋ ਵਰਤੋਂ

6. ਸ਼ੂਗਰ
ਅੰਬ ਦਾ ਫਲ ਮਿੱਠਾ ਹੋਣ ਕਾਰਨ ਕੁਝ ਲੋਕਾਂ ਦਾ ਮੰਨਣਾ ਹੈ ਕਿ ਸ਼ੂਗਰ ਦੇ ਰੋਗੀ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਪਰ ਅਜਿਹਾ ਮੰਨਣਾ ਬਿਲਕੁਲ ਗਲਤ ਹੈ। ਅੰਬ ਦਾ ਫਲ ਹੀ ਨਹੀਂ ਇਸ ਦੇ ਪੱਤੇ ਸ਼ੂਗਰ ਦੇ ਰੋਗੀਆਂ ਲਈ ਫ਼ਾਇਦੇਮੰਦ ਹੁੰਦੇ ਹਨ।

7. ਅੱਖਾਂ ਦੇ ਰੋਗ ਕਰੇ ਦੂਰ
ਅੱਖਾਂ ਦੀ ਡ੍ਰਾਈਨੈੱਸ ਤੋਂ ਰਾਹਤ ਪਾਉਣ ਲਈ ਰੋਜ਼ਾਨਾ ਮੈਂਗੋ ਜੂਸ ਪੀਓ। ਇਹ ਅੱਖਾਂ ਦੀ ਰੋਸ਼ਨੀ ਵਧਾਉਣ 'ਚ ਮਦਦ ਕਰਦਾ ਹੈ।

ਪੜ੍ਹੋ ਇਹ ਵੀ ਖ਼ਬਰ - ਢਿੱਡ ਫੁੱਲਣ, ਗੈਸ ਅਤੇ ਬਦਹਜ਼ਮੀ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਜੇਕਰ ਤੁਸੀਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਨੁਸਖ਼ੇ

8. ਲੂ ਤੋਂ ਬਚਾਏ
ਗਰਮੀਆਂ 'ਚ ਕੱਚੇ ਅੰਬ ਦੇ ਜੂਸ 'ਚ ਪਾਣੀ ਮਿਲਾ ਕੇ ਪੀਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਇਹ ਸਰੀਰ ਨੂੰ ਲੂ ਲੱਗਣ ਤੋਂ ਬਚਾਉਂਦਾ ਹੈ।
   


rajwinder kaur

Content Editor

Related News