ਦਾਦ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਇਸ ਦੇ ਕਾਰਨ ਤੇ ਛੁਟਕਾਰਾ ਪਾਉਣ ਦੇ ਘਰੇਲੂ ਉਪਾਅ

Saturday, Mar 13, 2021 - 10:49 AM (IST)

ਜਲੰਧਰ (ਬਿਊਰੋ) - ਦਾਦ ਚਮੜੀ 'ਤੇ ਹੋਣ ਵਾਲੀ ਇਕ ਇਨਫੈਕਸ਼ਨ ਹੈ। ਇਸ ਨਾਲ ਸਰੀਰ 'ਤੇ ਛੋਟੇ-ਛੋਟੇ ਲਾਲ ਰੰਗ ਦੇ ਦਾਣੇ ਹੋ ਜਾਂਦੇ ਹਨ, ਜਿਸ ਨਾਲ ਵਾਰ-ਵਾਰ ਤੇਜ਼ ਖਾਰਸ਼ ਅਤੇ ਜਲਣ ਹੋਣ ਲੱਗਦੀ ਹੈ। ਇਸ ਇਨਫੈਕਸ਼ਨ ਵੱਲ ਜੇਕਰ ਅਸੀਂ ਧਿਆਨ ਨਹੀਂ ਦਿੰਦੇ ਤਾਂ ਇਹ ਹੋਲੀ-ਹੋਲੀ ਵਧਣ ਲੱਗਦੀ ਹੈ ਅਤੇ ਸਰੀਰ ਦੇ ਬਾਕੀ ਹਿੱਸਿਆ 'ਤੇ ਵੀ ਫੈਲਣੀ ਸ਼ੁਰੂ ਹੋ ਜਾਂਦੀ ਹੈ। ਇਹ ਬੀਮਾਰੀ ਜ਼ਿਆਦਾਤਰ ਛੂਹਣ ਨਾਲ ਫੈਲਦੀ ਹੈ। ਇਸ ਤੋਂ ਇਲਾਵਾ ਇਹ ਇਕ-ਦੂਜਿਆਂ ਦੀਆਂ ਚੀਜ਼ਾਂ ਜਿਵੇਂ ਤੌਲੀਆ, ਫੌਨ, ਰਿਮੋਟ, ਆਦਿ ਦੀ ਵਰਤੋਂ ਕਰਨ ਨਾਲ ਵੀ ਹੋ ਜਾਂਦੀ ਹੈ। ਉਂਝ ਤਾਂ ਇਸ ਦਾ ਡਾਕਟਰੀ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ ਪਰ ਕੁਝ ਘਰੇਲੂ ਤਰੀਕੇ ਰਾਹੀਂ ਵੀ ਤੁਸੀਂ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ। ਆਓ ਜਾਣਦੇ ਹਾਂ ਕਿਸ ਤਰੀਕੇ ਨਾਲ ਆਸਾਨੀ ਨਾਲ ਪਾ ਸਕਦੇ ਹੋ ਦਾਦ-ਖਾਰਸ਼ ਦੀ ਸਮੱਸਿਆ ਤੋਂ ਛੁਟਕਾਰਾ। ਆਓ ਜਾਣਦੇ ਹਾਂ ਇਸ ਬਾਰੇ... 

ਕਿਨ੍ਹਾਂ ਲੋਕਾਂ 'ਚ ਹੁੰਦੀ ਹੈ ਦਾਦ ਦੀ ਸਮੱਸਿਆ
ਦਾਦ ਦੀ ਸਮੱਸਿਆ ਫੰਗਲ ਇਨਫੈਕਸ਼ਨ ਦੇ ਕਾਰਨ ਹੁੰਦੀ ਹੈ। ਇਸ ਤੋਂ ਇਲਾਵਾ ਘਰ 'ਚ ਪਾਲਤੂ ਜਾਨਵਰਾਂ ਦੇ ਬੈਕਟੀਰੀਆ ਨਾਲ ਵੀ ਦਾਦ ਹੋਣ ਦੀ ਸੰਭਾਵਨਾ ਰਹਿੰਦੀ ਹੈ।

PunjabKesari

. ਦਾਦ ਦਾ ਰੰਗ ਲਾਲ ਹੋਣਾ
. ਚਮੜੀ 'ਤੇ ਜਲਣ ਅਤੇ ਖਾਰਸ਼ ਹੋਣਾ
. ਲਾਲ ਰੰਗ ਦੇ ਦਾਣੇ ਗੋਲ ਆਕਾਰ 'ਚ ਫੈਲਣੇ

ਦਾਦ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਉਪਾਅ

1. ਨਿੰਮ ਦੇ ਪੱਤਿਆਂ 'ਚ ਐਂਟੀਸੈਪਟਿਕ ਅਤੇ ਐਂਟੀਬਾਇਓਟਿਕ ਗੁਣ ਹੁੰਦੇ ਹਨ, ਜੋ ਖਾਜ-ਖੁਜ਼ਲੀ ਅਤੇ ਚਮੜੀ ਦੀ ਇਨਫੈਕਸ਼ਨ ਨਾਲ ਹੋਣ ਵਾਲੇ ਰੋਗਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਇਸ ਉਪਾਅ ਨੂੰ ਕਰਨ ਲਈ ਨਿੰਮ ਦੇ ਪੱਤਿਆਂ ਨੂੰ ਪੀਸ ਕੇ ਦਹੀਂ 'ਚ ਮਿਲਾ ਕੇ ਦਾਦ ਵਾਲੀ ਥਾਂ 'ਤੇ ਲਗਾਓ। ਇਸ ਉਪਾਅ ਨਾਲ ਦਾਦ ਜੜ੍ਹ ਤੋਂ ਖ਼ਤਮ ਹੋ ਜਾਵੇਗਾ।
2. ਦਾਦ ਨਾਲ ਫੈਲਣ ਵਾਲੀ ਇਨਫੈਕਸ਼ਨ ਨੂੰ ਖ਼ਤਮ ਕਰਨ ਲਈ ਨਿੰਮ ਦੇ ਪੱਤਿਆਂ ਨੂੰ ਪਾਣੀ 'ਚ ਉਬਾਲ ਲਓ ਅਤੇ ਫਿਰ ਇਸ ਤੋਂ ਬਾਅਦ ਕੋਸੇ ਜਾਂ ਠੰਡੇ ਪਾਣੀ ਨਾਲ ਨਹਾਓ।

PunjabKesari

3. ਕੇਲੇ ਨੂੰ ਪੀਸ ਕੇ ਪੇਸਟ ਬਣਾ ਲਓ ਅਤੇ ਫਿਰ ਇਸ 'ਚ ਨਿੰਬੂ ਦਾ ਰਸ ਮਿਲਾ ਕੇ ਦਾਦ 'ਤੇ ਲਗਾਓ।
4. ਨਿੰਬੂ ਦਾ ਰਸ ਦਾਦ 'ਤੇ ਲਗਾਉਣ ਨਾਲ ਕੁਝ ਦਿਨਾਂ 'ਚ ਇਸ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਉਪਾਅ ਨੂੰ ਦਿਨ 'ਚ 2 ਤੋਂ 3 ਵਾਰ ਕਰੋ।
5. ਲਸਣ 'ਚ ਐਂਟੀ ਫੰਗਲ ਗੁਣ ਮੌਜੂਦ ਹੁੰਦੇ ਹਨ। ਇਸ ਦੀ ਪੇਸਟ ਬਣਾ ਕੇ ਦਾਦ 'ਤੇ ਲਗਾਉਣ ਨਾਲ ਕਾਫ਼ੀ ਫ਼ਾਇਦਾ ਮਿਲਦਾ ਹੈ।
6. ਅਨਾਰ ਦੇ ਪੱਤੇ ਪੀਸ ਕੇ ਪੇਸਟ ਬਣਾ ਕੇ ਦਾਦ 'ਤੇ ਲਗਾਓ।
7. ਕੱਚੇ ਪਪੀਤੇ 'ਚ ਐਂਟੀ-ਫੰਗਲ ਗੁਣ ਮੌਜੂਦ ਹੁੰਦੇ ਹਨ, ਜੋ ਫੰਗਸ ਨੂੰ ਖ਼ਤਮ ਕਰਨ 'ਚ ਮਦਦ ਕਰਦੇ ਹਨ। ਇਸ ਲਈ ਪਪੀਤੇ ਨੂੰ ਪੀਸ ਕੇ ਪੇਸਟ ਬਣਾ ਕੇ ਦਾਦ 'ਤੇ 15 ਮਿੰਟ ਲਈ ਲਗਾਓ ਅਤੇ ਫਿਰ ਹਲਕੇ ਹੱਥਾਂ ਨਾਲ ਗਰਮ ਪਾਣੀ ਨਾਲ ਧੋ ਲਓ। ਇਸ ਉਪਾਅ ਨੂੰ ਦਿਨ 'ਚ 2 ਤੋਂ 3 ਵਾਰ ਕਰੋ।

PunjabKesari


rajwinder kaur

Content Editor

Related News