ਬਰੱਸ਼ ਤੋਂ ਬਾਅਦ ਵੀ ਮੂੰਹ ''ਚੋਂ ਲਗਾਤਾਰ ਬੱਦਬੂ... ਇਹ ਹਨ ਰੈੱਡ ਅਲਰਟ!
Saturday, Jun 28, 2025 - 06:06 PM (IST)

ਹੈਲਥ ਡੈਸਕ- ਜਦੋਂ ਅਸੀਂ ਸਵੇਰੇ ਉੱਠਦੇ ਹਾਂ, ਤਾਂ ਸਾਡਾ ਪੇਟ ਸਾਡੀ ਸਿਹਤ ਬਾਰੇ ਕੁਝ ਅਹਿਮ ਸੰਕੇਤ ਦਿੰਦਾ ਹੈ। ਜੇਕਰ ਤੁਸੀਂ ਵੀ ਪੇਟ ਨਾਲ ਜੁੜੀਆਂ ਸਮੱਸਿਆਵਾਂ ਮਹਿਸੂਸ ਕਰਦੇ ਹੋ, ਤਾਂ ਇਹ ਚਾਰ 'ਮੋਰਨਿੰਗ ਗਟ ਚੈੱਕ" ਤੁਹਾਡੇ ਲਈ ਲਾਭਕਾਰੀ ਸਾਬਿਤ ਹੋ ਸਕਦੇ ਹਨ:
1. ਜੀਭ 'ਤੇ ਸਫੈਦ ਪਰਤ- ਹਾਜ਼ਮੇ ਦੀ ਸਮੱਸਿਆ
ਜੇ ਸਵੇਰੇ ਜੀਭ 'ਤੇ ਚਿੱਟੀ ਪਰਤ ਹੈ, ਤਾਂ ਇਹ ਹਾਜ਼ਮੇ ਦੀ ਗੜਬੜੀ ਦੀ ਨਿਸ਼ਾਨੀ ਹੋ ਸਕਦੀ ਹੈ। ਇਹ ਹਵਾ, ਐਸਿਡ ਅਤੇ ਟੌਕਸਿਨ ਦੀ ਵਧੇਰੇ ਮਾਤਰਾ ਦਾ ਨਤੀਜਾ ਵੀ ਹੋ ਸਕਦਾ ਹੈ।
ਹੱਲ: ਰਾਤ ਨੂੰ ਹਲਕਾ ਖਾਣਾ ਖਾਓ।
2. ਸਵੇਰੇ ਮੂੰਹ ਤੋਂ ਬਦਬੂ ਪੇਟ 'ਚ ਖ਼ਰਾਬ ਬੈਕਟੀਰੀਆ ਦਾ ਇਸ਼ਾਰਾ
ਜੇ ਸਵੇਰੇ ਦੰਦ ਸਾਫ਼ ਕਰਨ ਤੋਂ ਬਾਅਦ ਵੀ ਮੂੰਹ ਤੋਂ ਬੱਦਬੂ ਆਉਂਦੀ ਹੈ, ਤਾਂ ਇਹ ਸਿਰਫ਼ ਡੈਂਟਲ ਨਹੀਂ ਸਗੋਂ ਡਾਈਜੈਸਟਿਵ ਸਿਸਟਮ ਦੀ ਚਿਤਾਵਨੀ ਹੈ। ਇਸ ਨੂੰ 'ਡਿਸਬਾਇਓਸਿਸ' ਕਹਿੰਦੇ ਹਨ ਯਾਨੀ ਸਰੀਰ 'ਚ ਚੰਗੇ ਅਤੇ ਬੁਰੇ ਬੈਕਟੀਰੀਆ ਦਾ ਬੈਲੇਂਸ ਵਿਗੜਨਾ
ਹੱਲ: ਸਿਰਫ਼ 3-7 ਦਿਨਾਂ ਦੀ ਗਟ ਰਿਸਟਾਰਟ ਡਾਈਟ, ਜਿਸ 'ਚ ਹਲਕਾ, ਗਰਮ ਖਾਣਾ, ਜ਼ੀਰਾ-ਸੌਂਫ ਵਰਗੇ ਮਸਾਲੇ ਅਤੇ ਪ੍ਰੋਸੈਸਡ ਫੂਡ ਤੋਂ ਦੂਰੀ ਹੋਵੇ।
3. ਸਵੇਰੇ ਫਰੈੱਸ਼ ਹੋਣ ਦੀ ਇੱਛਾ ਨਾ ਹੋਵੇ ਤਾਂ ਸਮਝੋ ਪਰੇਸ਼ਾਨੀ ਹੈ
ਉਠਣ ਤੋਂ 30-45 ਮਿੰਟ ਤੱਕ ਵੀ ਵਾਸ਼ਰੂਮ ਜਾਣ ਦੀ ਇੱਛਾ ਨਹੀਂ ਹੁੰਦੀ, ਤਾਂ ਇਹ ਸਰੀਰ ਦਾ ਐਲਿਮਿਨੇਸ਼ਨ ਸਾਈਕਲ ਵਿਗੜਨ ਦਾ ਸੰਕੇਤ ਹੈ। ਇਸ ਨਾਲ ਪੂਰੇ ਦਿਨ ਪੇਟ ਭਾਰੀ ਲੱਗਣਾ, ਪਿੰਪਲਜ਼, ਮੂਡ ਡਾਊਨ ਰਹਿਣ ਵਰਗੀਆਂ ਸ਼ਿਕਾਇਤਾਂ ਰਹਿੰਦੀਆਂ ਹਨ।
ਹੱਲ: ਰਾਤ ਨੂੰ ਇਕ ਚਮਚ ਘਿਓ ਖਾਓ ਅਤੇ ਡਿਨਰ 'ਚ ਲੌਕੀ, ਤੋਰੀ ਵਰਗੇ ਪਾਨੀਦਾਰ ਸਬਜ਼ੀਆਂ ਸ਼ਾਮਲ ਕਰੋ। ਇਸ ਨਾਲ ਫਾਇਦਾ ਹੋਵੇਗਾ।
4. ਖਾਲੀ ਪੇਟ ਐਸਿਡਿਟੀ ਜਾਂ ਗੈਸ- ਅੰਦਰੂਨੀ ਸੋਜ ਦਾ ਸੰਕੇਤ
ਕਈ ਵਾਰ ਸਵੇਰੇ ਉੱਠਦੇ ਹੀ ਐਸਿਡਿਟੀ ਵਰਗਾ ਮਹਿਸੂਸ ਹੁੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਸਵੇਰੇ ਉਠਦੇ ਹੀ ਗੈਸ, ਜਲਣ ਮਹਿਸੂਸ ਕਰ ਰਹੇ ਹੋ ਤਾਂ ਇਹ ਪੇਟ ਦੀ ਅੰਦਰੂਨੀ ਸੋਜ ਦਾ ਸੰਕੋਤ ਹੋ ਸਕਦਾ ਹੈ।
ਹੱਲ: ਸਵੇਰੇ ਚਾਹ-ਕੌਫੀ ਤੋਂ ਬਚੋ ਅਤੇ ਮੁਲੱਠੀ ਨਾਲ ਔਲਿਆਂ ਦਾ ਪਾਣੀ ਪੀਓ। ਇਹ ਪੇਟ ਨੂੰ ਠੰਡਕ ਦੇਵੇਗਾ ਅਤੇ ਸੋਜ ਘੱਟ ਕਰੇਗਾ।
ਨੋਟ: ਪੇਟ ਸਿਰਫ਼ ਖਾਣਾ ਪਚਾਉਂਦਾ ਨਹੀਂ, ਇਹ ਸਾਡਾ ਮੂਡ, ਤਾਕਤ ਤੇ ਇਮਿਊਨਿਟੀ ਵੀ ਕੰਟਰੋਲ ਕਰਦਾ ਹੈ। ਇਸ ਲਈ, ਸਵੇਰੇ ਆਪਣੇ ਪੇਟ ਤੋਂ ਆਉਣ ਵਾਲੇ ਸੰਕੇਤਾਂ ਨੂੰ ਗੰਭੀਰਤਾ ਨਾਲ ਲਓ।