ਕੀ ਤੁਹਾਨੂੰ ਪਤਾ ਹੈ ਪਿਆਰ ਦਾ ਇਜ਼ਹਾਰ ਕਰਨ ਲਈ ਗੋਡਿਆਂ ਭਾਰ ਕਿਉਂ ਬੈਠਦੇ ਹਨ ਲੋਕ?
Sunday, Jun 29, 2025 - 02:59 PM (IST)

ਨੈਸ਼ਨਲ ਡੈਸਕ- ਜਦੋਂ ਵੀ ਕਿਸੇ ਪਿਆਰ ਕਰਨ ਵਾਲੇ ਵਿਅਕਤੀ ਵੱਲੋਂ ਆਪਣੀ ਪ੍ਰੇਮਿਕਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਜਾਂਦਾ ਹੈ, ਤਾਂ ਅਕਸਰ ਉਹ ਇੱਕ ਗੋਡਿਆਂ ਭਾਰ ਬੈਠ ਕੇ ਅੰਗੂਠੀ ਪੇਸ਼ ਕਰਦਾ ਹੈ। ਇਹ ਦ੍ਰਿਸ਼ ਪਿਆਰ, ਇਜ਼ਤ ਅਤੇ ਸਮਰਪਣ ਦੀ ਮਿਸਾਲ ਮੰਨਿਆ ਜਾਂਦਾ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕਰਨ ਦੀ ਰਿਵਾਇਤ ਕਿੱਥੋਂ ਆਈ?
ਇਹ ਵੀ ਪੜ੍ਹੋ: ਚਿਖਾ 'ਤੇ ਪਈ ਪਤਨੀ ਸ਼ੈਫਾਲੀ ਨੂੰ ਆਖਰੀ ਵਾਰ ਨਿਹਾਰਦੇ ਨਜ਼ਰ ਆਏ ਪਤੀ ਪਰਾਗ, ਭਾਵੁਕ ਕਰ ਦੇਵੇਗੀ ਤਸਵੀਰ
ਇਤਿਹਾਸਕ ਪਿੱਛੋਕੜ
ਗੋਡਿਆਂ ਭਾਰ ਬੈਠਣ ਦੀ ਰਿਵਾਇਤ ਦੀ ਸ਼ੁਰੂਆਤ ਮੱਧਕਾਲੀ ਯੂਰਪ ਤੋਂ ਹੋਈ ਸੀ। ਉਨ੍ਹਾਂ ਦਿਨਾਂ 'ਚ ਜਦੋਂ ਕਿਸੇ ਯੋਧਾ ਨੂੰ ਰਾਜੇ ਵੱਲੋਂ ਸਨਮਾਨਿਤ ਕੀਤਾ ਜਾਂਦਾ ਸੀ ਜਾਂ ਉਹ ਆਪਣੀ ਵਫਾਦਾਰੀ ਵਿਖਾਉਣ ਲਈ ਗੋਡਿਆਂ 'ਤੇ ਝੁੱਕਦਾ ਸੀ। ਅਜਿਹਾ ਕਰਨਾ ਇਜ਼ਤ, ਆਦਰ ਅਤੇ ਸਮਰਪਣ ਦਾ ਪ੍ਰਤੀਕ ਸੀ। ਬਾਅਦ ਵਿੱਚ ਇਹ ਰਿਵਾਇਤ ਪਿਆਰ ਦੇ ਇਜ਼ਹਾਰ ਲਈ ਵੀ ਵਰਤੀ ਜਾਣ ਲੱਗੀ। ਜਦੋਂ ਕੋਈ ਵਿਅਕਤੀ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ, ਤਾਂ ਉਹ ਆਪਣੀ ਭਾਵਨਾ ਨੂੰ ਗੰਭੀਰਤਾ ਨਾਲ ਦਰਸਾਉਂਦੇ ਹੋਏ ਗੋਡਿਆਂ ਭਾਰ ਬੈਠਦਾ ਹੈ — ਜਿਸਦਾ ਮਤਲਬ ਹੈ ਕਿ ਉਹ ਆਪਣੇ ਪੂਰੇ ਮਨ-ਤਨ-ਧਨ ਨਾਲ ਆਪਣੇ ਸਾਥੀ ਨੂੰ ਆਪਣਾ ਜੀਵਨ ਸਾਥੀ ਬਣਾਉਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ: ਕੀ ਬਿਊਟੀ ਟ੍ਰੀਟਮੈਂਟ ਨੇ ਲਈ 'ਕਾਂਟਾ ਲਗਾ' ਗਰਲ ਦੀ ਜਾਨ? ਪਿਛਲੇ ਕਈ ਸਾਲਾਂ ਤੋਂ ਲੈ ਰਹੀ ਸੀ ਇਹ ਦਵਾਈਆਂ
ਗੋਡਿਆਂ ਭਾਰ ਬੈਠਣ ਦਾ ਭਾਵ
- ਸਮਰਪਣ – ਇਹ ਦਰਸਾਉਂਦਾ ਹੈ ਕਿ ਤੁਸੀਂ ਪੂਰੀ ਤਰ੍ਹਾਂ ਆਪਣੇ ਸਾਥੀ ਨੂੰ ਸਵੀਕਾਰ ਕਰਦੇ ਹੋ ਅਤੇ ਉਨ੍ਹਾਂ ਨਾਲ ਜੀਵਨ ਬਿਤਾਉਣਾ ਚਾਹੁੰਦੇ ਹੋ।
- ਇੱਜ਼ਤ – ਆਪਣੇ ਪਿਆਰ ਦੀ ਇੱਜ਼ਤ ਕਰਦੇ ਹੋ ਅਤੇ ਉਨ੍ਹਾਂ ਦੇ ਜੀਵਨ ਵਿੱਚ ਆਪਣੇ ਆਪ ਨੂੰ ਵੇਖਦੇ ਹੋ।
- ਰੋਮਾਂਟਿਕ ਇਫੈਕਟ – ਗੋਡਿਆਂ ਭਾਰ ਬੈਠ ਕੇ ਅੰਗੂਠੀ ਦੇਣਾ ਇੱਕ ਸਨੇਹੀ ਪਲ ਬਣ ਜਾਂਦਾ ਹੈ, ਜਿਸਨੂੰ ਅਕਸਰ ਜੋੜੇ ਆਪਣੀ ਯਾਦਗਾਰ ਵਜੋਂ ਯਾਦ ਰੱਖਦੇ ਹਨ।
- ਸੰਕੇਤਕ ਭਾਸ਼ਾ – ਇਹ ਇੱਕ ਨਿਸ਼ਾਨੀ ਹੁੰਦੀ ਹੈ ਕਿ ਤੁਸੀਂ ਗੰਭੀਰ ਹੋ ਅਤੇ ਆਪਣੇ ਰਿਸ਼ਤੇ ਨੂੰ ਅਗਲੇ ਪੱਧਰ 'ਤੇ ਲਿਜਾਣਾ ਚਾਹੁੰਦੇ ਹੋ।
ਆਧੁਨਿਕ ਯੁੱਗ ਵਿੱਚ ਰਿਵਾਇਤ
ਭਾਵੇਂ ਅੱਜ ਦੇ ਸਮੇਂ ਵਿੱਚ ਰੋਮਾਂਟਿਕ ਰਿਵਾਇਤਾਂ ਵਿੱਚ ਕਈ ਤਬਦੀਲੀਆਂ ਆਈਆਂ ਹਨ, ਪਰ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕਰਨਾ ਅਜੇ ਵੀ ਸਭ ਤੋਂ ਰੋਮਾਂਟਿਕ ਅਤੇ ਇਮੋਸ਼ਨਲ ਤਰੀਕਾ ਮੰਨਿਆ ਜਾਂਦਾ ਹੈ। ਇਹ ਅਮਰੀਕਾ, ਯੂਰਪ, ਭਾਰਤ ਅਤੇ ਹੋਰ ਕਈ ਦੇਸ਼ਾਂ ਵਿੱਚ ਆਮ ਹੋ ਗਿਆ ਹੈ।
ਇਹ ਵੀ ਪੜ੍ਹੋ: 'ਮੇਰੀ ਪਰੀ ਲਈ ਦੁਆ ਕਰਨਾ...', ਸਸਕਾਰ ਮਗਰੋਂ ਮੀਡੀਆ ਅੱਗੇ ਹੱਥ ਜੋੜ ਕੇ ਖੜ੍ਹ ਗਏ ਸ਼ੈਫਾਲੀ ਦੇ ਪਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8