'5 ਜੁਲਾਈ ਨੂੰ ਆਵੇਗੀ ਵੱਡੀ ਤਬਾਹੀ !', ਜਾਪਾਨੀ ਬਾਬਾ ਵੇਂਗਾ ਦੀ ਭਵਿੱਖਬਾਣੀ ਨੇ ਸਾਰੀ ਦੁਨੀਆ ਦੀ ਉਡਾਈ ਨੀਂਦ
Tuesday, Jun 24, 2025 - 11:51 AM (IST)

ਟੋਕੀਓ- ਜਾਪਾਨ ਦੀ ਮਸ਼ਹੂਰ ਮੰਗਾ ਆਰਟਿਸਟ ਰਿਓ ਤਾਤਸੁਕੀ (Ryo Tatsuki) ਦੀ ਇੱਕ ਭਵਿੱਖਬਾਣੀ ਨੇ ਦੁਨੀਆ ਭਰ ‘ਚ ਲੋਕਾਂ ਦੇ ਮਨ ਵਿੱਚ ਚਿੰਤਾ ਅਤੇ ਡਰ ਪੈਦਾ ਕਰ ਦਿੱਤਾ ਹੈ। ਇਨ੍ਹਾਂ ਦੀ ਤੁਲਨਾ ਬੁਲਗਾਰੀਆ ਦੇ ਬਾਬਾ ਵੇਂਗਾ ਨਾਲ ਕੀਤੀ ਜਾਂਦੀ ਹੈ। ਇਹ ਭਵਿੱਖਬਾਣੀ ਉਨ੍ਹਾਂ ਨੇ ਆਪਣੀ ਕਿਤਾਬ ‘The Future I Saw’ ਵਿਚ ਕੀਤੀ ਹੈ। ਭਵਿੱਖਬਾਣੀ ਵਿੱਚ ਦੱਸਿਆ ਹੈ ਕਿ 5 ਜੁਲਾਈ 2025 ਨੂੰ ਦੁਨੀਆ ਵਿੱਚ ਇੱਕ ਵੱਡੀ ਕੁਦਰਤੀ ਆਫ਼ਤ (ਜਿਵੇਂ ਕਿ ਭੂਚਾਲ ਜਾਂ ਸੂਨਾਮੀ) ਆ ਸਕਦੀ ਹੈ, ਜੋ ਖਾਸ ਕਰਕੇ ਜਾਪਾਨ ਦੇ ਦੱਖਣੀ ਹਿੱਸੇ ਨੂੰ ਪ੍ਰਭਾਵਿਤ ਕਰੇਗੀ।
ਇਹ ਵੀ ਪੜ੍ਹੋ: 'ਸਰਦਾਰ ਜੀ 3' ਵਿਵਾਦ ਮਗਰੋਂ ਦਿਲਜੀਤ ਨੇ ਪਾਈ ਪੋਸਟ, ਕਿਹਾ- ਰਿਲੀਜ਼ ਤੋਂ ਪਹਿਲਾਂ...
ਕੌਣ ਹੈ ਰਿਓ ਤਾਤਸੁਕੀ?
ਰਿਓ ਤਾਤਸੁਕੀ ਇੱਕ ਮੰਗਾ ਲੇਖਿਕਾ ਅਤੇ ਕਲਾਕਾਰ ਹੈ, ਜਿਨ੍ਹਾਂ ਨੇ 1999 ਵਿੱਚ ਆਪਣੀ ਕਿਤਾਬ "The Future I Saw" ਪ੍ਰਕਾਸ਼ਿਤ ਕੀਤੀ ਸੀ। ਇਸ ਕਿਤਾਬ ਵਿੱਚ ਉਨ੍ਹਾਂ ਨੇ ਕਈ ਸੁਪਨਿਆਂ ਦੇ ਆਧਾਰ ‘ਤੇ ਭਵਿੱਖਬਾਣੀਆਂ ਕੀਤੀਆਂ। ਉਹਨਾਂ ਦੀਆਂ ਕੁਝ ਭਵਿੱਖਬਾਣੀਆਂ ਜੋ ਬਾਅਦ ਵਿੱਚ ਸੱਚੀਆਂ ਸਾਬਤ ਹੋਈਆਂ, ਉਹ ਇਹ ਹਨ: 2011 ਦਾ ਜਾਪਾਨ ਸੂਨਾਮੀ ਅਤੇ ਨਿਊਕਲੀਅਰ ਹਾਦਸਾ, ਕੋਬੇ ਭੂਚਾਲ (1995), ਫ੍ਰੈਡੀ ਮਰਕਰੀ ਅਤੇ ਰਾਜਕੁਮਾਰੀ ਡਾਇਨਾ ਦੀ ਮੌਤ ਤੋਂ ਲੈ ਕੇ 2020 ਦੀ ਕੋਰੋਨਾ ਵਾਇਰਸ ਮਹਾਂਮਾਰੀ ਤੱਕ ਸਭ ਕੁਝ ਸ਼ਾਮਲ ਹੈ। ਇਸ ਕਰਕੇ ਉਨ੍ਹਾਂ ਦੀਆਂ ਭਵਿੱਖਬਾਣੀਆਂ ਨੂੰ ਲਗਾਤਾਰ ਗੰਭੀਰਤਾ ਨਾਲ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ: ਉੱਠੀ ਦਿਲਜੀਤ ਦੋਸਾਂਝ ਨੂੰ ਬੈਨ ਕਰਨ ਦੀ ਮੰਗ, ਜਾਣੋ ਕੀ ਹੈ ਪੂਰਾ ਮਾਮਲਾ
ਕੀ ਕਿਹਾ ਗਿਆ ਹੈ ਨਵੀਂ ਭਵਿੱਖਬਾਣੀ ਵਿੱਚ?
ਇੱਕ ਮੀਡੀਆ ਰਿਪੋਰਟ ਦੇ ਅਨੁਸਾਰ, ਰੀਓ ਦੀ ਤਾਜ਼ਾ ਭਵਿੱਖਬਾਣੀ ਦਾ ਜ਼ਿਕਰ ਉਸਦੀ ਸਭ ਤੋਂ ਵੱਧ ਵਿਕਣ ਵਾਲੀ ਗ੍ਰਾਫਿਕ ਕਾਮਿਕ (ਮੰਗਾ) "The Future I Saw" ਦੇ 2021 ਐਡੀਸ਼ਨ ਵਿੱਚ ਕੀਤਾ ਗਿਆ ਹੈ, ਜਿਸ ਵਿੱਚ ਸਾਫ਼-ਸਾਫ਼ ਲਿਖਿਆ ਹੈ: “A great calamity will strike on July 5, 2025” (ਇੱਕ ਵੱਡੀ ਤਬਾਹੀ 5 ਜੁਲਾਈ 2025 ਨੂੰ ਹੋਵੇਗੀ)। ਰੀਓ ਤਾਤਸੁਕੀ ਦੀ ਕਿਤਾਬ ਵਿੱਚ ਕੀਤੇ ਗਏ ਦਾਅਵਿਆਂ ਅਨੁਸਾਰ, ਜੁਲਾਈ 2025 ਵਿੱਚ, ਜਾਪਾਨ ਦੇ ਦੱਖਣੀ ਸਮੁੰਦਰ ਵਿੱਚ ਵਿਸ਼ਾਲ ਤਬਾਹੀ ਹੋਵੇਗੀ, ਜਿਸ ਤੋਂ ਬਾਅਦ ਪਾਣੀ ਦੇ ਹੇਠਾਂ ਜਵਾਲਾਮੁਖੀ ਫਟੇਗਾ। ਇਸ ਨਾਲ ਭਿਆਨਕ ਸੁਨਾਮੀ ਆਵੇਗੀ। ਇਸ ਕਾਰਨ ਜਾਪਾਨ ਦੇ ਦੱਖਣੀ ਟਾਪੂ, ਤਾਈਵਾਨ ਦੇ ਤੱਟਵਰਤੀ ਖੇਤਰ ਅਤੇ ਇੰਡੋਨੇਸ਼ੀਆ ਦੇ ਕੁਝ ਖੇਤਰ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦੀ ਹੋ ਗਈ ਮੌਤ, ਰਾਤੀਂ ਸੌਣ ਮਗਰੋਂ ਨਹੀਂ ਦੇਖ ਸਕੇ ਸਵੇਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8