ਹਾਰਟ ਅਟੈਕ ਤੇ ਸ਼ੂਗਰ ਦੇ ਰੋਗਾਂ ਤੋਂ ਨਿਜ਼ਾਤ ਪਾਉਣ ਲਈ ਖਾਓ ‘ਹਰੇ ਅੰਗੂਰ’, ਇਹ ਬੀਮਾਰੀਆਂ ਵੀ ਹੋਣਗੀਆਂ ਠੀਕ

Wednesday, Feb 17, 2021 - 06:38 PM (IST)

ਜਲੰਧਰ (ਬਿਊਰੋ) - ਅੰਗੂਰ ਇੱਕ ਰਸੀਲਾ ਫੱਲ ਹੈ, ਜਿਸ ਨੂੰ ਬਹੁਤ ਸਾਰੇ ਲੋਕ ਖਾਣਾ ਪਸੰਦ ਕਰਦੇ ਹਨ। ਅੰਗੂਰ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਦੂਜੇ ਫਲਾਂ ਦੀ ਤਰ੍ਹਾਂ ਇਸਨੂੰ ਕੱਟਣ ਅਤੇ ਛੀਲਣ ਦਾ ਝੰਜਟ ਨਹੀਂ ਹੋਵੇਗਾ। ਆਮ ਤੌਰ ‘ਤੇ ਦੋ ਤਰ੍ਹਾਂ ਦੇ ਅੰਗੂਰ ਭਾਰਤ ਵਿੱਚ ਮਿਲਦੇ ਹਨ, ਕਾਲੇ ਅਤੇ ਹਰੇ ਅੰਗੂਰ। ਅੰਗੂਰ ਬੇਸ਼ੱਕ ਹੀ ਕਿਸੇ ਵੀ ਰੰਗ ਦਾ ਖਾਓ, ਇਹ ਤੁਹਾਡੀ ਸਿਹਤ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਪਹੁੰਚਾਉਂਦੇ ਹਨ। ਅੰਗੂਰ ਖਾਣ ਨਾਲ ਅੱਖਾਂ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਇਸ 'ਚ ਮੌਜੂਦ ਐਂਟੀਆਕਸੀਡੈਂਟ ਨਾਂ ਦੇ ਪੋਸ਼ਕ ਅੱਖਾਂ ਲਈ ਲਾਹੇਵੰਦ ਹੁੰਦੇ ਹਨ। ਅੰਗੂਰ ਖਾਣ 'ਚ ਮਿੱਠਾ ਅਤੇ ਸੁਆਦ ਹੁੰਦਾ ਹੈ। ਇਸ 'ਚ ਵਿਟਾਮਿਨ-ਸੀ, ਈ, ਫਾਈਬਰ ਅਤੇ ਕੈਲੋਰੀ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ ਜੋ ਦਿਲ ਦੇ ਦੌਰੇ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਨਾਲ ਲੜਣ 'ਚ ਮਦਦ ਕਰਦੇ ਹਨ। ਆਓ ਜਾਣਦੇ ਹਾਂ ਇਸ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ...

ਪੋਸ਼ਕ ਤੱਤਾਂ ਨਾਲ ਭਰਪੂਰ
ਅੰਗੂਰ 'ਚ ਗਲੂਕੋਜ, ਮੈਗਨੀਸ਼ੀਅਮ ਅਤੇ ਪਾਲੀਫਿਨੋਲਸ ਨਾਂ ਦਾ ਐਂਟੀਆਕੀਸਡੈਂਟ ਵਰਗੇ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਹ ਟੀਬੀ, ਕੈਂਸਰ, ਬਲੱਡ ਕੈਂਸਰ, ਬਲੱਡ ਇਨਫੈਕਸ਼ਨ ਵਰਗੀਆਂ ਖ਼ਤਰਨਾਕ ਬੀਮਾਰੀਆਂ 'ਚ ਲਾਭਕਾਰੀ ਹੁੰਦੇ ਹਨ।

ਦਿਲ ਦੀ ਬੀਮਾਰੀ
ਦਿਲ ਦੀ ਬੀਮਾਰੀਆਂ ਲਈ ਵੀ ਅੰਗੂਰ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਅੰਗੂਰ ਦਿਲ 'ਚ ਜਮ੍ਹਾ ਬੈਡ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ। ਰੋਜ਼ਾਨਾ ਅੰਗੂਰ ਦੀ ਵਰਤੋਂ ਨਾਲ ਦਿਲ ਦੇ ਦੋਰੇ ਅਤੇ ਹਾਰਟ ਅਟੈਕ ਦੀ ਖ਼ਤਰਾ ਘੱਟ ਹੋ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਦਿਲ ਕੰਬਾਊ ਵਾਰਦਾਤ : 12ਵੀਂ ਦੇ ਵਿਦਿਆਰਥੀ ਦਾ ਸਕੂਲ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਕਤਲ  

PunjabKesari

ਕਬਜ਼ ਦੀ ਸਮੱਸਿਆ
ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਅਤੇ ਖੁਲ੍ਹ ਕੇ ਭੁੱਖ ਵੀ ਨਹੀਂ ਲੱਗਦੀ ਤਾਂ ਤੁਹਾਡੇ ਲਈ ਅੰਗੂਰ ਦਾ ਰਸ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਦੀ ਵਰਤੋਂ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਭੁੱਖ ਵੀ ਲੱਗਦੀ ਹੈ।

ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ
ਅੰਗੂਰ ਦੀ ਵਰਤੋਂ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਹੀਂ ਹੁੰਦੀ। ਕਿਸੇ ਨੂੰ ਜੇਕਰ ਬੀ.ਪੀ. ਦੀ ਸਮੱਸਿਆ ਹੈ ਤਾਂ ਅੰਗੂਰ ਖਾਣ ਨਾਲ ਬਲੱਡ ਪ੍ਰੈਸ਼ਰ ਘੱਟ ਹੋਵੇਗਾ, ਕਿਉਂਕਿ ਅੰਗੂਰ 'ਚ ਮੌਜੂਦ ਪੋਟਾਸ਼ੀਅਮ ਦੀ ਮਾਤਰਾ ਸੋਡੀਅਮ ਦੀ ਮਾਤਰਾ ਨੂੰ ਘੱਟ ਕਰਦੀ ਹੈ।

ਪੜ੍ਹੋ ਇਹ ਵੀ ਖ਼ਬਰ - Basant Panchami 2021: ਬਸੰਤ ਪੰਚਮੀ ’ਤੇ ਭੁੱਲ ਕੇ ਵੀ ਨਾ ਕਰੋ ਇਹ ਕੰਮ, ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਖ਼ਿਆਲ

ਐਲਰਜੀ 'ਚ ਫ਼ਾਇਦੇਮੰਦ
ਅੰਗੂਰ ਦੀ ਵਰਤੋਂ ਨਾਲ ਐਲਰਜੀ ਦੀ ਸਮੱਸਿਆ ਵੀ ਨਹੀਂ ਹੁੰਦੀ। ਇਸ 'ਚ ਮੌਜੂਦ ਜਵਲਣਸ਼ੀਲ ਵਿਰੋਧੀ ਤੱਤ ਸਰੀਰ 'ਚੋਂ ਐਲਰਜੀ ਨੂੰ ਘੱਟ ਕਰਦੇ ਹਨ।

PunjabKesari

ਸ਼ੂਗਰ 'ਚ ਲਾਭਕਾਰੀ
ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਹਾਡੇ ਲਈ ਅੰਗੂਰ ਖਾਣੇ ਬਹੁਤ ਫ਼ਾਇਦੇਮੰਦ ਹਨ। ਅੰਗੂਰ ਸਰੀਰ 'ਚ ਸ਼ੂਗਰ ਦੀ ਮਾਤਰਾ ਘੱਟ ਕਰਦੇ ਹਨ।

ਪੜ੍ਹੋ ਇਹ ਵੀ ਖ਼ਬਰ -ਪਤੀ-ਪਤਨੀ ਦੇ ਰਿਸ਼ਤੇ ‘ਚ ਕਦੇ ਨਾ ਆਉਣ ਦਿਓ ਕੜਵਾਹਟ, ਇਸੇ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਅੱਖਾਂ ਲਈ ਫ਼ਾਇਦੇਮੰਦ
ਅੰਗੂਰ ਖਾਣ ਨਾਲ ਅੱਖਾਂ ਨੂੰ ਵੀ ਬਹੁਤ ਫ਼ਾਇਦਾ ਹੁੰਦਾ ਹੈ। ਇਸ 'ਚ ਮੌਜੂਦ ਐਂਟੀਆਕਸੀਡੈਂਟ ਲਿਊਟਿਨ ਨਾਂ ਦੇ ਪੋਸ਼ਕ ਅੱਖਾਂ ਲਈ ਬੇਹੱਦ ਫ਼ਾਇਦੇਮੰਦ ਹੁੰਦੇ ਹਨ।

ਖੂਨ ਦੀ ਕਮੀ
ਕਾਲੇ ਅੰਗੂਰ ਸਰੀਰ 'ਚ ਖੂਨ ਦੀ ਕਮੀ ਨੂੰ ਵੀ ਪੂਰਾ ਕਰਦੇ ਹਨ। ਰੋਜ਼ਾਨਾਂ ਦਿਨ 'ਚ ਅੰਗੂਰ ਦੇ ਜੂਸ 'ਚ 2 ਚਮਚ ਸ਼ਹਿਦ ਮਿਲਾਕੇ ਪੀਓ।

ਪੜ੍ਹੋ ਇਹ ਵੀ ਖ਼ਬਰ - ਧਨ ਦੀ ਪ੍ਰਾਪਤੀ ਅਤੇ ਹਰੇਕ ਇੱਛਾ ਦੀ ਪੂਰਤੀ ਲਈ ਸੋਮਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ

PunjabKesari

ਦਾਗ ਧੱਬੇ ਅਤੇ ਝੁਰੜੀਆਂ ਦੂਰ
ਅੰਗੂਰ ਦੀ ਵਰਤੋਂ ਨਾਲ ਚਿਹਰੇ ਦੇ ਦਾਗ-ਧੱਬੇ ਅਤੇ ਝੁਰੜੀਆਂ ਦੂਰ ਰਹਿੰਦੀਆਂ ਹਨ

ਚਮਕਦਾਰ ਚਮੜੀ
ਅੰਗੂਰ ਖਾਣ ਨਾਲ ਚਮੜੀ ਚਮਕਦਾਰ ਅਤੇ ਖ਼ੂਬਸੂਰਤ ਹੁੰਦੀ ਹੈ। ਇਸ 'ਚ ਵਿਟਾਮਿਨ-ਸੀ ਚਮੜੀ ਦੇ ਸੈੱਲਾਂ 'ਚ ਜਾਨ ਭਰ ਦਿੰਦੇ ਹਨ, ਜਿਸ ਨਾਲ ਚਮੜੀ ਚਮਕਦਾਰ ਲੱਗਦੀ ਹੈ।

Beauty Tips: ‘ਵੈਕਸਿੰਗ’ ਕਰਦੇ ਸਮੇਂ ਨਹੀਂ ਹੋਵੇਗਾ ਕਦੇ ਵੀ ਦਰਦ, ਕਰੋ ਇਨ੍ਹਾਂ ਤਰੀਕਿਆਂ ਦੀ ਵਰਤੋਂ


rajwinder kaur

Content Editor

Related News