HealthTips : ਕਾਲੀ ਮਿਰਚ ਦੀ ਚਾਹ ਦਿਵਾਉਂਦੀ ਹੈ ਪੁਰਾਣੀ ਖੰਘ ਤੋਂ ਨਿਜ਼ਾਤ, ਜਾਣੋ ਵਰਤੋਂ ਕਰਨ ਦੇ ਢੰਗ

Tuesday, Jul 13, 2021 - 10:58 AM (IST)

HealthTips : ਕਾਲੀ ਮਿਰਚ ਦੀ ਚਾਹ ਦਿਵਾਉਂਦੀ ਹੈ ਪੁਰਾਣੀ ਖੰਘ ਤੋਂ ਨਿਜ਼ਾਤ, ਜਾਣੋ ਵਰਤੋਂ ਕਰਨ ਦੇ ਢੰਗ

ਨਵੀਂ ਦਿੱਲੀ : ਬਦਲਦੇ ਮੌਸਮ 'ਚ ਬੁਖ਼ਾਰ, ਖੰਘ ਤੇ ਜ਼ੁਕਾਮ ਨਾਲ ਫਲੂ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਮੌਸਮ 'ਚ ਮਲੇਰੀਆ, ਡੇਂਗੂ, ਚਿਕਨਗੁਨੀਆ ਤੇ ਜ਼ੀਕਾ ਵਾਇਰਸ ਸਮੇਤ ਕਈ ਬਿਮਾਰੀਆਂ ਦਸਤਕ ਦਿੰਦੀਆਂ ਹਨ। ਇਹ ਬਿਮਾਰੀਆਂ ਮੱਛਰਾਂ ਦੇ ਕੱਟਣ ਨਾਲ ਹੁੰਦੀਆਂ ਹਨ। ਮੱਛਰਾਂ ਤੋਂ ਬਚਣ ਲਈ ਪੂਰੀਆਂ ਬਾਹਵਾਂ ਵਾਲੇ ਕੱਪੜੇ ਪਾਓ ਅਤੇ ਮੱਛਰ ਮਾਰਨ ਵਾਲੀ ਦਵਾਈ ਦਾ ਇਸੇਤਮਾਲ ਕਰੋ। ਬਰਸਾਤ ਦੇ ਦਿਨਾਂ 'ਚ ਬੁਖ਼ਾਰ, ਖੰਘ ਤੇ ਜ਼ੁਕਾਮ ਤੋਂ ਬਚਾਅ ਲਈ ਪਾਣੀ ਉਬਾਲ ਕੇ ਪੀਓ। ਨਾਲ ਹੀ ਰੋਜ਼ਾਨਾ ਕਾੜ੍ਹਾ ਜ਼ਰੂਰ ਪੀਓ। ਡਾਈਟ 'ਚ ਇਮਿਊਨ ਸਿਸਟਮ ਮਜ਼ਬੂਤ ਕਰਨ ਵਾਲੀਆਂ ਚੀਜ਼ਾਂ ਸ਼ਾਮਲ ਕਰੋ। ਮਾਹਿਰਾਂ ਦੀ ਮੰਨੀਏ ਤਾਂ ਲਗਾਤਾਰ 2 ਹਫ਼ਤੇ ਤਕ ਬੁਖਾਰ ਅਤੇ ਖੰਘ ਠੀਕ ਨਾ ਹੋਣ 'ਤੇ ਡਾਕਟਰ ਤੋਂ ਜ਼ਰੂਰ ਸਲਾਹ ਲਓ। ਖ਼ਾਸ ਕਰ ਕੋਰੋਨਾ ਕਾਲ 'ਚ ਪੁਰਾਣੀ ਖੰਘ ਨੂੰ ਅਣਗੌਲਿਆ ਨਾ ਕਰੋ। ਜੇਕਰ ਤੁਸੀਂ ਵੀ ਪੁਰਾਣੀ ਖੰਘ ਤੋਂ ਪਰੇਸ਼ਾਨ ਹੋ ਅਤੇ ਇਸ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਇਨ੍ਹਾਂ ਚੀਜ਼ਾਂ ਦਾ ਸੇਵਨ ਕਰੋ। ਆਓ ਜਾਣਦੇ ਹਾਂ।

PunjabKesari
ਕਾਲੀ ਮਿਰਚ ਦਾ ਸੇਵਨ ਕਰੋ
ਮਾਹਿਰਾਂ ਦੀ ਮੰਨੀਏ ਤਾਂ ਕਾਲੀ ਮਿਰਚ ਕਈ ਰੋਗਾਂ ਦੀ ਦਵਾਈ ਸਮਾਨ ਹੈ। ਖ਼ਾਸ ਕਰ ਬਦਲਦੇ ਮੌਸਮ 'ਚ ਹੋਣ ਵਾਲੇ ਖੰਘ-ਜ਼ੁਕਾਮ ਲਈ ਰਾਮਬਾਣ ਔਸ਼ਧੀ। ਇਸ ਵਿਚ ਮੈਂਗਨੀਜ਼, ਤਾਂਬਾ, ਕੈਲਸ਼ੀਅਮ, ਫਾਸਫੋਰਸ, ਆਇਰਨ, ਪੋਟਾਸ਼ੀਅਮ, ਵਿਟਾਮਿਨ-ਸੀ, ਕੇ, ਬੀ6 ਤੇ ਰਿਬੋਫਲੇਵਿਨ ਪਾਏ ਜਾਂਦੇ ਹਨ, ਜਿਹੜੇ ਕਈ ਤਰ੍ਹਾਂ ਦੀਆਂ ਬਿਮਾਰੀਆਂ 'ਚ ਫ਼ਾਇਦੇਮੰਦ ਹੁੰਦੇ ਹਨ। ਇਸ ਦੇ ਲਈ ਪੁਰਾਣੀ ਖੰਘ ਤੋਂ ਛੁਟਕਾਰਾ ਪਾਉਣ ਲਈ ਕਾਲੀ ਮਿਰਚ ਦਾ ਸੇਵਨ ਕਰ ਸਕਦੇ ਹੋ।

PunjabKesari
ਸ਼ਹਿਦ ਦਾ ਸੇਵਨ ਕਰੋ
ਸ਼ਹਿਦ 'ਚ ਨਾਇਸਿਨ, ਵਿਟਾਮਿਨ ਬੀ-6, ਵਿਟਾਮਿਨ ਸੀ ਕਾਰਬੋਹਾਈਡ੍ਰੇਟ, ਰਿਬੋਫਲੇਵਿਨ ਤੇ ਐਮਿਨੋ ਐਸਿਡ ਪਾਏ ਜਾਂਦੇ ਹਨ। ਡਾਕਟਰ ਸ਼ੂਗਰ ਦੇ ਮਰੀਜ਼ਾਂ ਨੂੰ ਮਿਠਾਸ ਲਈ ਸ਼ਹਿਦ ਖਾਣ ਦੀ ਸਲਾਹ ਦਿੰਦੇ ਹਨ। ਹਾਲਾਂਕਿ ਇਸ ਦੇ ਸੇਵਨ ਤੋਂ ਪਹਿਲਾਂ ਡਾਕਟਰ ਤੋਂ ਜ਼ਰੂਰ ਸਲਾਹ ਲਓ। ਸ਼ਹਿਦ ਦੇ ਸੇਵਨ ਨਾਲ ਗਲ਼ੇ ਦੀ ਖਰਾਸ਼ 'ਚ ਤੁਰੰਤ ਆਰਾਮ ਮਿਲਦਾ ਹੈ।

PunjabKesari
ਕਿਵੇਂ ਕਰੀਏ ਸੇਵਨ
ਇਸ ਦੇ ਲਈ ਸਭ ਤੋਂ ਪਹਿਲਾਂ ਇਕ ਗਲਾਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲਓ। ਹੁਣ ਇਸ ਵਿਚ ਕਾਲੀ ਮਿਰਚ ਸਵਾਦ ਅਨੁਸਾਰ ਮਿਕਸ ਕਰੋ। ਹੁਣ ਪਾਣੀ ਨੂੰ ਥੱਲੇ ਲਾਹ ਕੇ ਇਸ ਵਿਚ ਦੋ ਚਮਕ ਸ਼ਹਿਦ ਮਿਲਾ ਲਓ। ਕੁਝ ਪਲਾਂ ਬਾਅਦ ਕਾਲੀ ਮਿਰਚ ਨੂੰ ਛਾਣ ਕੇ ਚਾਹ ਦਾ ਆਨੰਦ ਲਓ। ਇਸ ਨਾਲ ਪੁਰਾਣੀ ਖੰਘ 'ਚ ਬਹੁਤ ਜਲਦ ਆਰਾਮ ਮਿਲਦਾ ਹੈ।


author

Aarti dhillon

Content Editor

Related News